ਵਿਜੀਲੈਂਸ ਵੱਲੋਂ ਖਰੀਦ ਏਜੰਸੀ ਪਨਗਰੇਨ ਦੇ ਗੁਦਾਮਾਂ ਦੀ ਜਾਂਚ, ਕਣਕ ਵਿਚ ਕਰੋੜਾਂ ਰੁਪਏ ਦਾ ਘਪਲਾ ਆਇਆ ਸਾਹਮਣੇ 
Published : Mar 24, 2023, 1:32 pm IST
Updated : Mar 24, 2023, 1:32 pm IST
SHARE ARTICLE
Vigilance Bureau Punjab
Vigilance Bureau Punjab

ਟੀਮ ਨੇ ਦੱਸਿਆ ਕਿ ਥੈਲਿਆਂ ਵਿਚੋਂ ਨਿਕਲ ਰਹੀ ਗਲੀ ਸੜੀ ਕਣਕ ਵੀ ਮੁੜ ਬੋਰੀਆਂ ਵਿਚ ਭਰੀ ਜਾ ਰਹੀ ਹੈ।

 

ਪਟਿਆਲਾ - ਪਾਤੜਾਂ ਦੇ ਨਰਵਾਣਾ ਰੋਡ ਤੇ ਸਥਿਤ ਪਨਗਰੇਨ ਖਰੀਦ ਏਜੰਸੀ ਦੇ ਗੁਦਾਮ 'ਤੇ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਐਸਐਸਪੀ ਪਟਿਆਲਾ ਦੇ ਨਿਰਦੇਸ਼ਾਂ ਤਹਿਤ ਇੰਸਪੈਕਟਰ ਪਵਿੱਤਰ ਸਿੰਘ ਦੀ ਅਗਵਾਈ ਵਿਚ ਟੀਮ ਵੱਲੋਂ ਛਾਪਾ ਮਾਰਿਆ ਗਿਆ। ਪਨਗਰੇਨ ਖਰੀਦ ਏਜੰਸੀ ਦੇ ਕੁੱਝ ਅਫ਼ਸਰਾਂ ਵੱਲੋਂ ਨਰਵਾਨਾ ਰੋਡ 'ਤੇ ਗੁਦਾਮ ਵਿਚ ਖਰੀਦੀ ਹੋਈ ਕਣਕ ਵਿਚ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਕਥਿਤ ਦੋਸ਼ ਲੱਗ ਰਹੇ ਸਨ। 

ਜਾਣਕਾਰੀ ਦਿੰਦਿਆਂ ਵਿਜੀਲੈਂਸ ਇੰਸਪੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਆਤਮਾ ਰਾਮ ਵੱਲੋਂ ਵਿਜੀਲੈਂਸ ਵਿਭਾਗ ਨੂੰ ਘਪਲੇ ਸਬੰਧੀ ਸ਼ਕਾਇਤ ਕੀਤੀ ਗਈ ਸੀ ਜਿਸ ਦੇ ਅਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਅਧਿਕਾਰੀਆਂ ਵੱਲੋਂ ਕੰਡਾ ਲਗਾ ਕੇ ਕਣਕ ਦੇ ਭਰੇ ਹੋਏ ਥੈਲਿਆਂ ਨੂੰ ਚੈਕ ਕੀਤਾ ਗਿਆ ਅਤੇ ਕਣਕ ਦੀ ਕੁਆਇਲਟੀ ਚੈਕ ਕੀਤੀ ਗਈ ਅਤੇ ਪਨਗਰੇਨ ਖਰੀਦ ਏਜੰਸੀ ਦੇ ਅਧਿਕਾਰੀ ਇੰਸਪੈਕਟਰ ਮਾਣਕ ਸੋਢੀ ਅਤੇ ਏਐਫਐਸਓ ਨਿਖਲ ਵਾਲੀਆ ਤੋਂ ਵੀ ਪੁੱਛ ਪੜਤਾਲ ਕੀਤੀ ਗਈ ਜਿਸ ਦਾ ਉਹ ਕੋਈ ਠੋਸ ਜਵਾਬ ਨਾ ਦੇ ਸਕੇ। 

File Photo  

ਸਿਕਾਇਤ ਕਰਤਾ ਆਤਮਾ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਦੌਰਾਨ ਜੋ ਸਰਕਾਰ ਵੱਲੋਂ ਕਣਕ ਖਰੀਦੀ ਗਈ ਸੀ ਉਸ ਨੂੰ 50 ਕਿਲੋ ਵਾਲੇ ਥੈਲਿਆਂ ਵਿਚ ਭਰ ਕੇ ਨਰਵਾਨਾ ਰੋਡ 'ਤੇ ਪਿੰਡ ਕੂਆ ਡੇਅਰੀ ਦੇ ਨਜ਼ਦੀਕ ਜੀਐਸ ਓਪਨ ਗੋਦਾਮ ਵਿਚ ਸਟੋਰ ਕੀਤੀ ਗਈ ਸੀ ਉਸ ਦੀ ਦੇਖਭਾਲ ਲਈ ਸਰਕਾਰ ਵੱਲੋਂ ਇੱਕ ਟੀਮ ਬਣਾ ਕੇ ਜ਼ਿੰਮੇਵਾਰੀ ਸੌਂਪੀ ਹੋਈ ਹੈ। ਉਸ 'ਤੇ ਸਵਾਲੀਆ ਨਿਸ਼ਾਨ ਉਸ ਸਮੇਂ ਲੱਗਣੇ ਸ਼ੁਰੂ ਹੋ ਗਏ ਜਦੋਂ ਪੰਜਾਹ ਕਿਲੋ ਵਾਲੇ ਥੈਲਿਆਂ ਵਿਚ ਭਰੀ ਹੋਈ ਕਣਕ ਨੂੰ ਤੀਹ ਕਿਲੋ ਵਾਲੇ ਥੈਲਿਆ ਵਿਚ ਭਰਿਆ ਜਾ ਰਿਹਾ ਸੀ।

ਥੈਲਿਆਂ ਵਿੱਚ ਕਣਕ ਭਰਨ ਵਾਲੇ ਮਜਦੂਰ ਗੋਦਾਮ ਵਿਚੋਂ ਕਣਕ ਛੱਡ ਕੇ ਅਧ ਵਿਚਕਾਰ ਹੀ ਰਫੂ ਚੱਕਰ ਹੋ ਗਏ ਜਿਥੇ ਉਹ ਥੈਲੇ ਤਿਆਰ ਕੀਤੇ ਜਾ ਰਹੇ ਸਨ ਉਸ ਥਾਂ ਤੇ ਸਰਕਾਰ ਦੀ ਨੀਤੀ ਦੇ ਮੁਤਾਬਕ 50 ਕਿਲੋ ਵਾਲੇ ਥੈਲੇ ਹੀ ਹੋਣੇ ਚਾਹੀਦੇ ਹਨ ਜਦੋਂ ਕਿ 50 ਕਿਲੋ ਵਾਲੇ ਥੈਲਿਆਂ ਵਿਚ 30 ਕਿਲੋ ਵਾਲੇ ਥੈਲੇ ਤਿਆਰ ਕਰਕੇ 20 ਕਿਲੋ ਵਾਲੇ ਥੈਲੇ ਨਾਲ ਕਰੋੜਾਂ ਰੁਪਏ ਦਾ ਘਪਲਾ ਤਾਂ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਜੇ ਹੁਣ ਇਸ ਦੀ ਜਾਂਚ ਕੀਤੀ ਜਾਵੇ ਤਾਂ ਕਰੋੜਾਂ ਰੁਪਏ ਦਾ ਘਪਲਾ ਸਾਹਮਣੇ ਆ ਸਕਦਾ ਹੈ।  ਦੱਸ ਦਈਏ ਕਿ ਪਵਿੱਤਰ ਸਿੰਘ ਦੀ ਟੀਮ ਨੇ ਇਹ ਵੀ ਦੱਸਿਆ ਕਿ ਥੈਲਿਆਂ ਵਿਚੋਂ ਨਿਕਲ ਰਹੀ ਗਲੀ ਸੜੀ ਕਣਕ ਵੀ ਮੁੜ ਬੋਰੀਆਂ ਵਿਚ ਭਰੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

Bikram Majithia Case Update : ਮਜੀਠੀਆ ਮਾਮਲੇ 'ਚ ਹਾਈਕੋਰਟ ਤੋਂ ਵੱਡਾ ਅਪਡੇਟ, ਦੇਖੋ ਕੀ ਹੋਇਆ ਫੈਸਲਾ| High court

04 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 04/07/2025

04 Jul 2025 12:18 PM

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM
Advertisement