
ਨਿਹੰਗ ਸਿੱਖਾਂ ਨੇ ਕਰਤਬ ਦਿਖਾਉਣੇ ਕੀਤੇ ਸ਼ੁਰੂ
Hola Mohalla: ਸ੍ਰੀ ਆਨੰਦਪੁਰ ਸਾਹਿਬ - ਪੰਜਾਬ ਦੇ ਸ੍ਰੀ ਆਨੰਦਪੁਰ ਸਾਹਿਬ ਵਿਚ ਅੱਜ (ਐਤਵਾਰ) ਤੋਂ ਤਿੰਨ ਰੋਜ਼ਾ ਹੋਲਾ ਮੁਹੱਲਾ ਦਾ ਤਿਉਹਾਰ ਸ਼ੁਰੂ ਹੋ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਸੰਗਤਾਂ ਅਤੇ ਨਿਹੰਗ ਸਿੱਖਾਂ ਦਾ ਪੁੱਜਣਾ ਸ਼ੁਰੂ ਹੋ ਗਿਆ ਹੈ। ਹੁਣ ਨਿਹੰਗ ਸਿੱਖ ਤਿੰਨ ਦਿਨ ਇੱਥੇ ਆਪਣੇ ਕਰਤੱਬ ਦਿਖਾਉਣਗੇ। ਹੋਲਾ ਮੁਹੱਲਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਨਾਲ ਆਰੰਭ ਹੋਇਆ। ਪੁਲਿਸ ਨੇ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ। ਲੋਕਾਂ ਦੀ ਸਹੂਲਤ ਲਈ ਟਰੈਫਿਕ ਪਲਾਨ ਵੀ ਜਾਰੀ ਕੀਤਾ ਗਿਆ ਹੈ।
ਇਸ ਤਿੰਨ ਰੋਜ਼ਾ ਜੋੜ ਮੇਲੇ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਰਦਾਸ ਨਾਲ ਹੋਈ। ਹੋਲੇ-ਮੁਹੱਲੇ ਦੀ ਆਰੰਭਤਾ ਦੀ ਅਰਦਾਸ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕੀਤੀ। ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪੁੱਜੇ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਕੀਰਤਪੁਰ ਸਾਹਿਬ ਵਿਖੇ ਮੇਲਾ ਮੁਕੰਮਲ ਕਰ ਲਿਆ ਗਿਆ ਹੈ। ਹੁਣ ਸ੍ਰੀ ਆਨੰਦਪੁਰ ਸਹਿਬ ਵਿਚ ਹੋਲਾ ਮੁਹੱਲਾ ਤਿੰਨ ਦਿਨ ਚੱਲੇਗਾ। ਇਹ 26 ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਕੱਢ ਕੇ ਸਮਾਪਤ ਹੋਵੇਗਾ।
(For more news apart from 'The beginning of Hole-Mohalla in Sri Anandpur Sahib News in punjabi ' stay tuned to Rozana Spokesman)