
ਕੇਂਦਰ ਵਲੋਂ ਪੰਜਾਬ ਸਰਕਾਰ ਨੂੰ ਭੇਜੇ ਪੈਸੇ 'ਤੇ ਝੂਠ ਨਾ ਬੋਲਣ ਕਾਂਗਰਸੀ ਆਗੂ : ਕਬੀਰ ਦਾਸ
ਪਟਿਆਲਾ, 23 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਸ਼੍ਰੋਮਣੀ ਅਕਾਲੀ ਦਲ ਹਲਕਾ ਨਾਭਾ ਤੋਂ ਇੰਚਾਰਜ ਸ਼੍ਰੀ ਕਬੀਰ ਦਾਸ ਨੇ ਕਾਂਗਰਸ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੈਸੇ ਭੇਜੇ ਹਨ ਜਦੋਂ ਕਿ ਕਾਂਗਰਸੀ ਆਗੂ ਝੂਠ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਨੇਤਾਵਾਂ ਨੂੰ ਚਾਹੀਦਾ ਹੈ ਕਿ ਜੋ ਪੈਸੇ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਹਨ, ਉਨ੍ਹਾਂ ਨੂੰ ਸਹੀ ਥਾਂ 'ਤੇ ਲਗਾਇਆ ਜਾਵੇ ਨਾ ਕਿ ਪੰਜਾਬ ਦੇ ਲੋਕਾਂ ਅੱਗੇ ਝੂਠ ਬੋਲ ਕੇ ਗੁੰਮਰਾਹ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ 18 ਲੱਖ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿੱਚ ਕੇਂਦਰ ਸਰਕਾਰ ਵੱਲੋਂ 2000 ਰੁਪਏ ਜਮ੍ਹਾ ਕਰਵਾਏ ਗਏ ਹਨ ਜੋ ਕਿ ਕੁੱਝ ਰਕਮ 365 ਕਰੋੜ ਰੁਪਏ ਬਣਦੀ ਹੈ ਅਤੇ ਜਿਨ੍ਹਾਂ ਮਹਿਲਾਵਾਂ ਵੱਲੋਂ ਜਨ ਧਨ ਯੋਜਨਾ ਤਹਿਤ ਬੈਂਕ ਵਿੱਚ ਖਾਤੇ ਖੁਲਵਾਏ ਸਨ, ਉਨ੍ਹਾਂ ਵਿੱਚ ਵੀ ਲਗਾਤਾਰ ਤਿੰਨ ਮਹੀਨੇ ਕੇਂਦਰ ਸਰਕਾਰ ਵੱਲੋਂ 500-500 ਰੁਪਏ ਭੇਜੇ ਜਾ ਰਹੇ ਹਨ ਅਤੇ ਇਸ ਅਪ੍ਰੈਲ ਦੇ ਮਹੀਨੇ ਵਿੱਚ ਪਹਿਲੀ ਕਿਸ਼ਤ 500 ਰੁਪਏ ਮਹਿਲਾਵਾਂ ਦੇ ਖਾਤੇ ਵਿੱਚ ਪਾ ਦਿੱਤੀ ਗਈ ਹੈ ਅਤੇ ਇਹ ਪੈਸੇ ਅਗਲੇ ਮਈ ਅਤੇ ਜੂਨ ਦੇ ਮਹੀਨੇ ਤੱਕ ਇਨ੍ਹਾਂ ਮਹਿਲਾਵਾਂ ਦੇ ਖਾਤਿਆਂ ਵਿੱਚ ਪਾਏ ਜਾਣਗੇਂ ਜੋ ਕਿ ਕੁੱਲ ਮਿਲਾ ਕੇ 165 ਕਰੋੜ ਰੁਪਏ ਤੋਂ ਵੱਧ ਰਕਮ ਬਣਦੀ ਹੈ। ਕਬੀਰ ਦਾਸ ਨੇ ਕਿਹਾ ਕਿ ਜਿਹੜੀ ਗਰੀਬ ਪਰਵਾਰ ਦੀ ਔਰਤਾਂ ਨੂੰ ਉਜਵਲਾ ਸਕੀਮ ਦੇ ਤਹਿਤ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਗੈਸ ਅਤੇ ਸਿਲੰਡਰ ਪ੍ਰਦਾਨ ਕੀਤੇ ਗਏ ਸਨ, ਅਜਿਹੇ ਹੀ ਤਿੰਨ ਲੱਖ ਤੋਂ ਵੱਧ ਪਰਿਵਾਰਾਂ ਨੂੰ ਉਨ੍ਹਾਂ ਦੇ ਖਾਤੇ ਵਿੱਚ ਕੇਂਦਰ ਸਰਕਾਰ ਵੱਲੋਂ 780 ਰੁਪਏ ਗੈਸ ਲਈ ਭੇਜ ਦਿੱਤੇ ਗਏ ਹਨ ਅਤੇ ਇਹ 780 ਰੁਪਏ ਵੀ ਲਗਾਤਾਰ ਤਿੰਨ ਮਹੀਨੇ ਇਨ੍ਹਾਂ ਦੇ ਖਾਤੇ ਵਿੱਚ ਪਾਏ ਜਾਣਗੇ।
ਉਨ੍ਹਾਂ ਕਿਹਾ ਕਿ ਇਹ ਸਭ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਹੀ ਹੋਇਆ ਹੈ ਅਤੇ ਹਜ਼ੂਰ ਸਾਹਿਬ ਵਿਖੇ ਫਸੀ ਪੰਜਾਬ ਦੀ ਸੰਗਤ ਨੂੰ ਪੰਜਾਬ ਵਿਖੇ ਲਿਆਉਣ ਲਈ ਵੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਹਿਮ ਭੂਮਿਕਾ ਹੈ।