ਔਰਤਾਂ ਵਿਰੁਧ ਘਰੇਲੂ ਹਿੰਸਾ ਦੇ ਮਾਮਲਿਆਂ ਨਾਲ ਨਜਿੱਠਣ ਲਈ ਵਿਸਥਾਰਤ ਰਣਨੀਤੀ ਤਿਆਰ
Published : Apr 24, 2020, 6:18 am IST
Updated : May 4, 2020, 2:53 pm IST
SHARE ARTICLE
File Photo
File Photo

ਪੰਜਾਬ 'ਚ ਔਰਤਾਂ ਵਿਰੁਧ ਕੀਤੇ ਜੁਰਮਾਂ ਸਬੰਧੀ ਮਾਮਲਿਆਂ ਵਿਚ ਡੀ.ਐਸ.ਪੀ. ਰੋਜ਼ਾਨਾ ਕੀਤੀ ਕਾਰਵਾਈ ਦੀ ਰੀਪੋਰਟ ਪੇਸ਼ ਕਰਨਗੇ : ਡੀ.ਜੀ.ਪੀ.

ਚੰਡੀਗੜ੍ਹ,  23  ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਕਰਫਿਊ/ਤਾਲਾਬੰਦੀ ਦੇ ਸ਼ੁਰੂ ਹੋਣ ਤੋਂ ਹੁਣ ਤਕ ਔਰਤਾਂ ਵਿਰੁਧ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿਚ ਭਾਰੀ ਵਾਧਾ ਹੋਣ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਇਕ ਵਿਸਥਾਰਤ ਰਣਨੀਤੀ ਤਿਆਰ ਕੀਤੀ ਹੈ, ਜਿਸ ਤਹਿਤ ਹਰ ਰੋਜ਼ ਡੀਐਸਪੀ ਨੂੰ ਔਰਤਾਂ ਵਿਰੁਧ ਅਪਰਾਧ (ਸੀ.ਏ.ਡਬਲਿਊ) ਸਬੰਧੀ ਰੋਜ਼ਾਨਾ ਕੀਤੀ ਕਾਰਵਾਈ ਦੀ ਰੀਪੋਰਟ ਪੇਸ਼ ਕਰਨੀ ਹੋਵੇਗੀ।

ਅੰਕੜੇ ਦਰਸਾਉਂਦੇ ਹਨ ਕਿ ਫ਼ਰਵਰੀ ਤੋਂ 20 ਅਪ੍ਰੈਲ ਦਰਮਿਆਨ ਔਰਤਾਂ ਵਿਰੁਧ ਅਪਰਾਧ ਦੇ ਕੇਸਾਂ ਵਿਚ (4709 ਤੋਂ 5695 ਤਕ) 21% ਵਾਧਾ ਹੋਇਆ ਹੈ, ਅਤੇ ਇਸੇ ਸਮੇਂ ਦੌਰਾਨ ਔਰਤਾਂ ਵਿਰੁਧ ਘਰੇਲੂ ਹਿੰਸਾ ਦੇ ਮਾਮਲੇ ਵੀ ਇਸੇ ਪ੍ਰਤੀਸ਼ਤ ਨਾਲ  (3287 ਤੋਂ 3993 ਤਕ) ਵਧੇ ਹਨ। ਦੂਜੇ ਪਾਸੇ, ਇਸੇ ਸਮੇਂ ਦੌਰਾਨ ਦਾਜ ਦੀ ਸਮੱਸਿਆ, ਬਲਾਤਕਾਰ ਅਤੇ ਈਵ-ਟੀਜਿੰਗ ਦੇ ਮਾਮਲਿਆਂ ਸਬੰਧੀ ਕੇਸਾਂ ਵਿਚ ਕਾਫ਼ੀ ਕਮੀ ਆਈ ਹੈ, ਸ਼ਾਇਦ ਇਸ ਲਈ ਕਿਉਂਕਿ ਆਦਮੀ ਅਤੇ ਔਰਤ ਬਾਹਰ ਨਹੀਂ ਨਿਕਲ ਰਹੇ ਹਨ ਅਤੇ ਪੁਲਿਸ ਦੀ ਮੌਜੂਦਗੀ ਵਿਚ ਵਾਧਾ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦਸਿਆ ਕਿ ਪਿਛਲੇ ਤਿੰਨ ਮਹੀਨੇ ਵਿਚ 20 ਮਾਰਚ 2020 ਤਕ  ਡਾਇਲ 112 ਤੇ ਪ੍ਰਤੀ ਦਿਨ ਆਉਣ ਵਾਲੀਆਂ ਕਾਲਾਂ ਦੀ ਗਿਣਤੀ 133 ਹੋ ਗਈ  ਇਸ ਤਰ੍ਹਾਂ ਘਰੇਲੂ ਹਿੰਸਾ ਦੇ ਮਾਮਲੇ ਕੁੱਲ 34% ਹੋ ਗਏ  ਜੋ ਕਿ ਔਸਤਨ 99.33 ਬਣਾ ਹੈ। ਇਸ ਮਿਆਦ ਵਿਚ ਕੁੱਲ ਮਾਮਲਿਆਂ ਵਿਚ ਪ੍ਰਤੀ ਦਿਨ ਵਾਧਾ 30% ਹੈ।

ਸਥਿਤੀ ਦਾ ਜਾਇਜ਼ਾ ਲੈਣ ਅਤੇ ਇਸ ਵਾਧੇ ਨਾਲ ਨਜਿੱਠਣ ਲਈ ਉਪਾਵਾਂ ਸਬੰਧੀ ਵਿਚਾਰ ਵਟਾਂਦਰੇ ਲਈ, ਡੀਜੀਪੀ ਨੇ ਵੀਰਵਾਰ ਨੂੰ ਸੀ.ਏ.ਡਬਲਿਊ ਸੈੱਲ ਦੇ ਸਾਰੇ ਡੀਐਸਪੀ ਅਤੇ ਮਹਿਲਾ ਹੈਲਪ ਡੈਸਕ ਦੇ ਅਧਿਕਾਰੀਆਂ ਨਾਲ ਇਕ ਵੀਡੀਉ ਕਾਨਫ਼ਰੰਸ ਕੀਤੀ। ਵੀਡੀਉ ਕਾਨਫ਼ਰੰਸ ਦੌਰਾਨ ਸ੍ਰੀਮਤੀ ਗੁਰਪ੍ਰੀਤ ਦਿਓ, ਏ.ਡੀ.ਜੀ.ਪੀ. ਕਮਿਊਨਿਟੀ ਅਫੇਅਰਜ਼ ਡਵੀਜ਼ਨ (ਸੀ.ਏ.ਡੀ.) ਵਲੋਂ ਜਾਰੀ ਕੀਤੀ ਵਿਸਥਾਰਤ ਰਣਨੀਤੀ ਅਨੁਸਾਰ ਪੁਲਿਸ ਰਿਸਪਾਂਸ ਪ੍ਰਣਾਲੀ ਨੂੰ ਤਿਆਰ ਕਰਨ ਲਈ ਐਸ.ਓ.ਪੀ. ਨੂੰ ਲਗਾਇਆ ਗਿਆ ਹੈ।

File photoFile photo

ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਅਜਿਹੀਆਂ ਸਾਰੀਆਂ ਸ਼ਿਕਾਇਤਾਂ ਦਾ ਪਤਾ ਲਗਾਉਣ ਅਤੇ ਕੀਤੀ ਗਈ ਕਾਰਵਾਈ ਦੀ ਨਿਗਰਾਨੀ ਕਰਨ ਲਈ ਡੀਐਸਪੀ ਇਕ ਨਿਰਧਾਰਤ ਫਾਰਮੈਟ ਵਿਚ ਰੋਜ਼ਾਨਾ ਰੀਪੋਰਟ ਭੇਜੇਗਾ। ਲੋੜ ਪੈਣ 'ਤੇ ਪੁਲਿਸ ਵਨ ਸਟਾਪ ਸੈਂਟਰਾਂ ਨਾਲ ਤਾਲਮੇਲ ਕਰੇਗੀ, ਜਿਨ੍ਹਾਂ ਦਾ ਪ੍ਰਬੰਧਨ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜ਼ਦ ਕੀਤੇ ਗਏ ਕੌਂਸਲਰਾਂ ਵਲੋਂ ਕੀਤਾ ਜਾਂਦਾ ਹੈ। ਇਨ੍ਹਾਂ ਕੌਂਸਲਰਾਂ ਦੀਆਂ ਸੇਵਾਵਾਂ ਦੀ ਵਰਤੋਂ, ਜਿੱਥੇ ਕਿਤੇ ਵੀ ਲੋੜ ਹੋਵੇ, ਪੀੜਤਾਂ, ਅਪਰਾਧੀਆਂ ਨੂੰ ਸਲਾਹ ਦੇਣ ਅਤੇ ਬੱਚਿਆਂ ਦੇ ਮਾਮਲੇ ਵਿਚ ਲੋੜੀਂਦੀ ਸੁਰੱਖਿਆ ਪ੍ਰਦਾਨ ਕਰਨ ਲਈ ਕੀਤੀ ਜਾਏਗੀ।

   ਰਿਸਪਾਂਸ ਵਿਧੀ ਅਨੁਸਾਰ ਸੀਏਡਬਲਯੂ ਕਾਲ 112 ਤੇ ਪ੍ਰਾਪਤ ਹੋਣ ਪਿਛੋਂ ਜ਼ਿਲ੍ਹਾ ਕੰਟਰੋਲ ਰੂਮ (ਡੀਸੀਸੀ) ਨੂੰ ਭੇਜ ਦਿਤੀ ਜਾਂਦੀ ਹੈ ਅਤੇ ਕਾਲ ਸਬੰਧੀ ਵੇਰਵੇ  ਡੀਐਸਪੀ ਸੀਏਡਬਲਯੂ ਅਤੇ ਜ਼ਿਲ੍ਹਾ ਮਹਿਲਾ ਸਹਾਇਤਾ ਡੈਸਕ ਨੂੰ ਵੀ ਦਿੱਤਾ ਜਾਂਦੇ ਹਨ। ਵੂਮੈਨ ਹੈਲਪ ਡੈਸਕ / ਵੂਮੈਨ ਰਿਸਪਾਂਸ ਟੀਮ ਸਬੰਧਤ ਲੋਕਾਂ ਨਾਲ ਤਾਲਮੇਲ ਕਰਦਾ ਹੈ ਅਤੇ ਮੁਸ਼ਕਿਲ ਵਿੱਚ ਫਸੀਆਂ ਔਰਤਾਂ ਨੂੰ ਮਿਲਦਾ ਹੈ। ਥਾਣੇ ਵਿਖੇ ਤਾਇਨਾਤ ਮਹਿਲਾ ਕਾਂਸਟੇਬਲ, ਥਾਣਾ-ਡਬਲਯੂਐਲਓ ਵਜੋਂ ਨਾਮਜ਼ਦ ਹੁੰਦੀ ਹੈ ਫਿਰ ਸ਼ਿਕਾਇਤਕਰਤਾ ਨੂੰ ਭਰੋਸੇ ਵਿਚ ਲੈ ਕੇ  ਥਾਣਾ ਅਤੇ ਜ਼ਿਲ੍ਹਾ ਪੱਧਰੀ ਹੈਲਪਡੈਸਕ ਨਾਲ ਤਾਲਮੇਲ ਕਰਦੀ ਹੈ।

ਇਹ ਫ਼ੈਸਲਾ ਲਿਆ ਗਿਆ ਹੈ ਕਿ ਇਹ ਟੀਮਾਂ ਮੁਸੀਬਤ ਵਿਚ ਫਸੀਆਂ ਔਰਤਾਂ ਨਾਲ ਤੁਰਤ ਤਾਲਮੇਲ ਕਰਨਗੀਆਂ,ਟੈਲੀ-ਕਾਊਂਸਲਿੰਗ ਪ੍ਰਦਾਨ ਕਰਨਗੀਆਂ ਅਤੇ ਜ਼ਰੂਰਤ ਪੈਣ 'ਤੇ ਸਲਾਹ ਦੇਣਗੀਆਂ। ਇਹ ਟੀਮਾਂ ਸਬੰਧਤ ਜੋੜੇ/ਪਰਵਾਰ ਨੂੰ ਸਲਾਹ ਵੀ ਦੇਣਗੇ ਅਤੇ ਪੀੜਤ ਔਰਤਾਂ ਜੇਕਰ ਪੇਕੇ ਘਰ ਜਾਂ ਪਨਾਹ ਘਰ ਜਾਣਾ ਚਾਹੁੰਦੀ ਹੈ ਤਾਂ ਉਸ ਵਿਚ ਪੀੜਤ ਦੀ ਮਦਦ ਕਰਨਗੀਆਂ। ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਡਾਕਟਰੀ ਜਾਂਚ ਵੀ ਕੀਤੀ ਜਾਂਦੀ ਹੈ। ਜੇ ਕੋਈ ਕੇਸ ਬਣ ਜਾਂਦਾ ਹੈ ਤਾਂ ਐਸਐਚਓ ਨਾਲ ਸੰਪਰਕ ਕਰ ਕੇ ਟੀਮ ਅਪਰਾਧਕ ਕਾਰਵਾਈ ਸ਼ੁਰੂ ਕਰੇਗੀ। ਡੀਜੀਪੀ ਨੇ ਸਖ਼ਤ ਚਿਤਾਵਨੀ ਦਿਤੀ ਕਿ ਅਜਿਹੇ ਮਾਮਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement