ਗੁਰੂਘਰਾਂ 'ਚ ਸੇਵਾ ਕਰ ਰਹੇ ਪਾਠੀਆਂ ਨੂੰ ਕੌਮੀ ਖਜ਼ਾਨੇ ਚੋਂ ਗੁਜਾਰਾ ਭੱਤਾ ਦੇਵੇ SGPC : ਟਿਵਾਣਾ
Published : Apr 24, 2020, 7:47 pm IST
Updated : Apr 24, 2020, 7:47 pm IST
SHARE ARTICLE
sgpc
sgpc

ਜਿਵੇਂ ਸਿੱਖ ਕੌਮ ਹਰ ਸੰਕਟ ਦੀ ਘੜੀ ਤੇ ਅਜੋਕੀ ਮਹਾਮਾਰੀ ਦੇ ਸੰਕਟ ਦੀ ਘੜੀ ਵਿਚ ਚੜ੍ਹਦੀ ਕਲਾਂ ਵਿਚ ਕੌਮਾਂਤਰੀ ਪੱਧਰ ਤੇ ਵਿਚਰਦੀ ਨਜ਼ਰ ਆ ਰਹੀ ਹੈ

ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮਹਿਸੂਸ ਕਰਦਾ ਹੈ ਕਿ ਕਰੋਨਾ ਮਹਾਮਾਰੀ ਦੇ ਸੰਕਟ ਸਮੇਂ ਜਦੋਂ ਐਸ.ਜੀ.ਪੀ.ਸੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖੀ ਸੰਸਥਾਵਾਂ ਆਪਣੇ ਕੌਮੀ ਖਜਾਨੇ ਵਿਚੋਂ ਆਪਣੇ ਗੁਰੂ ਸਾਹਿਬ ਦੀ ‘ਸਰਬੱਤ ਦੇ ਭਲੇ’ ਦੀ ਸੋਚ ਅਤੇ ‘ਨਾ ਕੋ ਵੈਰੀ ਨਹਿ ਬੈਗਾਨਾ, ਸਗਲਿ ਸੰਗੁ ਹਮਕੋ ਬਨਿ ਆਇ’ ਦੇ ਮਹਾਵਾਕ ਅਨੁਸਾਰ ਹਰ ਤਰ੍ਹਾਂ ਦੇ ਦੁਨਿਆਵੀ ਵਿਤਕਰਿਆ ਤੇ ਵਖਰੇਵਿਆ ਤੋਂ ਉਪਰ ਉੱਠਕੇ ਲੋੜਵੰਦਾ, ਮਜਲੂਮਾਂ, ਮਜਦੂਰਾਂ, ਗਰੀਬਾਂ ਲਈ ਲੰਗਰ-ਪ੍ਰਸਾਦੇ, ਮਾਸਕ, ਸਿਹਤ ਸੁਰੱਖਿਆ ਕਿੱਟਾ, ਦਵਾਈਆ ਅਤੇ ਹੋਰ ਲੋੜੀਦੀਆ ਵਸਤਾਂ ਲਈ ਆਪਣੇ ਦਸਵੰਧ ਦੀ ਸਹੀ ਵਰਤੋਂ ਕਰ ਰਹੀ ਹੈ ਅਤੇ ਸਿੱਖ ਕੌਮ ਦੇ ਮਿਸ਼ਨ ਨੂੰ ਆਪਣੀਆ ਨਿਰਸਵਾਰਥ ਸੇਵਾਵਾ ਰਾਹੀ ਕੌਮਾਂਤਰੀ ਪੱਧਰ ਤੇ ਪ੍ਰਫੁੱਲਿਤ ਕਰ ਰਹੀ ਹੈ ।

DSGPCPhoto

ਜਿਸਦਾ ਸਮੁੱਚੇ ਮੁਲਕ ਅਤੇ ਕੌਮਾਂ ਸਲਾਘਾ ਕਰ ਰਹੀਆ ਹਨ ਅਤੇ ਅਸੀਂ ਵੀ ਕੌਮੀ ਹਿੱਸਾ ਹੋਣ ਦੀ ਬਦੌਲਤ ਇਸ ਨੇਕ ਉਦਮ ਵਿਚ ਬਣਦਾ ਯੋਗਦਾਨ ਪਾ ਕੇ ਫਖ਼ਰ ਮਹਿਸੂਸ ਕਰ ਰਹੇ ਹਾਂ । ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਲੋ ਨਾਲ ਇਕ ਹੋਰ ਵੀ ਵੱਡਾ ਅਹਿਮ ਅਤੇ ਕੌਮੀ ਜਿ਼ੰਮੇਵਾਰੀ ਬਣ ਜਾਂਦੀ ਹੈ ਕਿ ਉਹ ਵੱਡੀ ਗਿਣਤੀ ਵਿਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਅਤੇ ਹੋਰਨਾਂ ਇਤਿਹਾਸਿਕ ਗੁਰੂਘਰਾਂ ਵਿਚ ਮਨੁੱਖਤਾ ਦੀਆਂ ਮਨੋਕਾਮਨਾਵਾਂ, ਉਨ੍ਹਾਂ ਦੇ ਦੁੱਖ ਦਰਦ ਅਤੇ ਮੁਸਕਿਲਾਂ ਨੂੰ ਦੂਰ ਕਰਨ ਨੂੰ ਲੈਕੇ ਜੋ ਸੰਗਤਾਂ ਸਭਨਾਂ ਗੁਰੂਘਰਾਂ ਵਿਚ ਸ੍ਰੀ ਆਖੰਡ ਪਾਠ ਸਾਹਿਬ ਕਰਵਾਕੇ ਅਰਦਾਸਾਂ ਕਰਵਾਉਦੇ ਆ ਰਹੇ ਸਨ, ਇਹ ਵੱਡੀ ਜਿ਼ੰਮੇਵਾਰੀ ਹਜ਼ਾਰਾਂ ਦੀ ਗਿਣਤੀ ਵਿਚ ਸਾਡੇ ਗੁਰੂਘਰਾਂ ਦੇ ਪਾਠੀ ਅਤੇ ਗ੍ਰੰਥੀ ਸਿੰਘ ਪੂਰੀ ਕਰਦੇ ਆ ਰਹੇ ਹਨ । ਲੇਕਿਨ ਇਹ ਪਾਠੀ ਸਿੰਘ ਗੁਰੂਘਰਾਂ ਦੇ ਪੱਕੇ ਮੁਲਾਜਮ ਨਾ ਹੋ ਕੇ ਇਨ੍ਹਾਂ ਕੀਤੇ ਜਾਣ ਵਾਲੇ ਪਾਠਾਂ ਦੀ ਸੇਵਾ ਦੇ ਅਨੁਸਾਰ ਐਸ.ਜੀ.ਪੀ.ਸੀ. ਵੱਲੋਂ ਨਿਸਚਿਤ ਕੀਤੀ ਗਈ ਭੇਟਾਂ ਹੀ ਪ੍ਰਾਪਤ ਕਰਦੇ ਆ ਰਹੇ ਹਨ ।

Important meeting by SGPCSGPC

ਜਿਸ ਨਾਲ ਇਹ ਪਾਠੀ ਤੇ ਗ੍ਰੰਥੀ ਸਿੰਘ ਆਪੋ-ਆਪਣੇ ਪਰਿਵਾਰਾਂ ਦੇ ਜੀਵਨ ਬਸਰ ਪਹਿਲੋ ਹੀ ਮੁਸਕਿਲ ਦੀ ਘੜੀ ਵਿਚ ਕਰਦੇ ਆ ਰਹੇ ਹਨ । ਪਰ ਕਰੋਨਾ ਮਹਾਮਾਰੀ ਦੀ ਬਦੌਲਤ ਸਮੁੱਚੇ ਗੁਰੂਘਰ ਸਾਹਿਬਾਨਾਂ ਵਿਚ ਸਵਾ ਡੇਢ ਮਹੀਨੇ ਤੋਂ ਇਹ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਲੜੀਆ ਬੰਦ ਹੋ ਚੁੱਕੀਆ ਹਨ ਅਤੇ ਇਨ੍ਹਾਂ ਪਾਠੀ ਸਿੰਘਾਂ ਜਿਨ੍ਹਾਂ ਨੂੰ ਸਿੱਖ ਕੌਮ ਸਤਿਕਾਰ ਵੱਜੋਂ ਗੁਰੂਘਰ ਦੇ ਵਜ਼ੀਰ ਕਹਿਕੇ ਵੀ ਸਨਮਾਨ ਬਖਸਦੀ ਆ ਰਹੀ ਹੈ, ਉਹ ਅੱਜ ਮਹਾਮਾਰੀ ਦੀ ਬਦੌਲਤ ਆਪਣੇ ਬੱਚਿਆਂ ਦੀ ਦੋ ਸਮੇਂ ਦੀ ਰੋਟੀ ਲਈ ਵੀ ਮੁਥਾਜ ਹਨ ਅਤੇ ਸੰਕਟ ਦੀ ਘੜੀ ਵਿਚੋਂ ਗੁਜਰ ਰਹੇ ਹਨ । ਇਸ ਲਈ ਜਿਥੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆ, ਸਿੱਖੀ ਸੰਸਥਾਵਾਂ ਆਪਣੇ ਕਰੋੜਾਂ-ਅਰਬਾਂ ਰੁਪਏ ਦੇ ਕੌਮੀ ਖਜਾਨੇ ਵਿਚੋਂ ਮਨੁੱਖਤਾ ਦੀ ਸੇਵਾ ਵਿਚ ਮਸਰੂਫ ਹਨ, ਸ੍ਰ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਗੁਰੂਘਰਾਂ ਦੀਆਂ ਪ੍ਰਬੰਧਕ ਕਮੇਟੀਆ ਇਨ੍ਹਾਂ ਬੇਰੁਜਗਾਰ ਹੋ ਚੁੱਕੇ ਪਾਠੀ ਅਤੇ ਗ੍ਰੰਥੀ ਸਿੰਘਾਂ ਗੁਰੂਘਰ ਦੇ ਵਜ਼ੀਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਮੈਬਰਾਂ ਦੀ ਲੋੜ ਅਨੁਸਾਰ ਰਾਸ਼ਨ-ਪਾਣੀ, ਬਿਜਲੀ-ਪਾਣੀ ਆਦਿ ਦੇ ਬਿਲਾ ਦਾ ਬਣਦਾ ਖਰਚ ਵੀ ਤੁਰੰਤ ਕੌਮੀ ਖਜਾਨੇ ਵਿਚੋਂ ਜਾਰੀ ਕਰਨ ਦੀ ਸੰਜ਼ੀਦਗੀ ਨਾਲ ਜਿੰਮੇਵਾਰੀ ਨਿਭਾਉਣ ।

Wellington GurudwaraGurudwara

ਤਾਂ ਕਿ ਸਾਡੇ ਗੁਰੂਘਰਾਂ ਦੇ ਵਜ਼ੀਰ ਕਿਸੇ ਵੀ ਤਰ੍ਹਾਂ ਨਮੋਸੀ ਵਿਚ ਨਾ ਆਉਣ । ਜਿਵੇਂ ਸਿੱਖ ਕੌਮ ਹਰ ਸੰਕਟ ਦੀ ਘੜੀ ਤੇ ਅਜੋਕੀ ਮਹਾਮਾਰੀ ਦੇ ਸੰਕਟ ਦੀ ਘੜੀ ਵਿਚ ਚੜ੍ਹਦੀ ਕਲਾਂ ਵਿਚ ਕੌਮਾਂਤਰੀ ਪੱਧਰ ਤੇ ਵਿਚਰਦੀ ਨਜ਼ਰ ਆ ਰਹੀ ਹੈ, ਉਸੇ ਤਰ੍ਹਾਂ ਇਹ ਸਾਡੇ ਗੁਰੂਘਰਾਂ ਦੇ ਵਜ਼ੀਰ ਵੀ ਉਸੇ ਚੜ੍ਹਦੀ ਕਲਾਂ ਦਾ ਪ੍ਰਤੀਕ ਬਣਕੇ ਵਿਚਰਦੇ ਵੀ ਰਹਿਣ ਅਤੇ ਆਪਣੀਆ ਕੌਮੀ ਜਿ਼ੰਮੇਵਾਰੀਆ ਨੂੰ ਵੀ ਜਿਥੇ ਪ੍ਰਬੰਧਕ ਕਮੇਟੀਆ ਚਾਹੁੰਣ ਇਨ੍ਹਾਂ ਕੋਲੋ ਹੋਰ ਸੇਵਾਵਾ ਪ੍ਰਾਪਤ ਕਰਦੇ ਰਹਿਣ ।” ਇਹ ਵਿਚਾਰ ਅੱਜ ਇਥੇ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨਾਲ ਹੋਏ ਦੀਰਘ ਬਾਅਦ ਵਿਚਾਰ-ਵਟਾਂਦਰੇ ਤੋਂ ਬਾਅਦ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਗੋਬਿੰਦ ਸਿੰਘ ਲੌਗੋਵਾਲ ਪ੍ਰਧਾਨ ਐਸ.ਜੀ.ਪੀ.ਸੀ. ਅਤੇ ਡਾ. ਰੂਪ ਸਿੰਘ ਮੁੱਖ ਸਕੱਤਰ ਐਸ.ਜੀ.ਪੀ.ਸੀ. ਦੇ ਨਾਮ ਉਤੇ ਲਿਖੇ ਗਏ ਖੁੱਲ੍ਹੇ ਪੱਤਰਾਂ ਵਿਚ ਦੋਵਾਂ ਸਖਸੀਅਤਾਂ ਨੂੰ ਕੌਮੀ ਸੋਚ ਦੇ ਬਿਨ੍ਹਾਂ ਤੇ ਅਤੇ ਗੁਰੂਘਰਾਂ ਤੇ ਵਜ਼ੀਰਾਂ ਦੀ ਅੰਤਰੀਵ ਪੀੜਾਂ ਨੂੰ ਸਮਝਦੇ ਹੋਏ ਅਤਿ ਸੰਜ਼ੀਦਗੀ ਭਰੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ ।

GurudwaraGurudwara

ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਇਹ ਪੂਰਨ ਉਮੀਦ ਪ੍ਰਗਟ ਕੀਤੀ ਕਿ ਸ. ਗੋਬਿੰਦ ਸਿੰਘ ਲੌਗੋਵਾਲ, ਡਾ. ਰੂਪ ਸਿੰਘ ਮੁੱਖ ਸਕੱਤਰ, ਸ. ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਗੁਰੂਘਰਾਂ ਦੀਆਂ ਲੋਕਲ ਕਮੇਟੀਆ ਆਪੋ-ਆਪਣੇ ਗੁਰੂਘਰਾਂ ਦੇ ਵਜ਼ੀਰਾਂ, ਪਾਠੀਆਂ ਦੀ ਇਸ ਸੰਕਟ ਦੀ ਘੜੀ ਵਿਚ ਜਿਵੇਂ ਉਹ ਲੰਗਰਾਂ ਤੇ ਹੋਰ ਘਰੇਲੂ ਵਸਤਾਂ ਤੇ ਮਾਇਆ ਦੀ ਸੇਵਾ ਕਰ ਰਹੇ ਹਨ , ਉਹ ਇਨ੍ਹਾਂ ਗੁਰੂਘਰਾਂ ਦੇ ਵਜ਼ੀਰਾਂ ਨੂੰ ਵੀ ਉਸੇ ਵੱਡੇ ਸਤਿਕਾਰ ਤੇ ਪਿਆਰ ਨਾਲ ਇਹ ਜਿ਼ੰਮੇਵਾਰੀ ਪੂਰਨ ਕਰਨ ਦੇ ਫਰਜ ਪਹਿਲ ਦੇ ਆਧਾਰ ਤੇ ਕਰਕੇ ਗੁਰੂਘਰਾਂ ਤੇ ਸਿੱਖ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ।

Gurudwara Walingtan SahibGurudwara 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement