ਕੋਵਿਡ 19 : ਪਿਛਲੇ 24 ਘੰਟਿਆਂ 'ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ
Published : Apr 24, 2021, 1:16 am IST
Updated : Apr 24, 2021, 1:16 am IST
SHARE ARTICLE
image
image

ਕੋਵਿਡ 19 : ਪਿਛਲੇ 24 ਘੰਟਿਆਂ 'ਚ ਆਏ 3.32 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ

ਨਵੀਂ ਦਿੱਲੀ, 23 ਅਪ੍ਰੈਲ : ਦੇਸ਼ 'ਚ ਕੋਰਨਾ ਵਾਇਰਸ ਤੇਜ਼ੀ ਨਾਲ ਵਧ ਰਿਹਾ ਹੈ | ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 3,32,730 ਨਵੇਂ ਮਾਮਲੇ ਸਾਹਮਣੇ ਆਏ ਹਨ | ਉਥੇ ਹੀ ਦੇਸ਼ 'ਚ ਹੁਣ ਕੋਰੋਨਾ ਮਰੀਜ਼ਾਂ ਦੀ ਕੁਲ ਗਿਣਤੀ 1,62,63,695 ਪੁੱਜ ਗਈ ਹੈ | ਇਸ ਦੇ ਨਾਲ ਹੀ ਦੇਸ਼ 'ਚ ਇਕ ਦਿਨ 'ਚ ਕੋਰੋਨਾ ਨਾਲ 2,263 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਿਸ ਨਾਲ ਮਿ੍ਤਕਾਂ ਦੀ ਗਿਣਤੀ 1,86,920 'ਤੇ ਪੱੁਜ ਗਈ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਸ਼ੁਕਰਵਾਰ ਤਕ ਦੇ ਅੰਕੜਿਆਂ ਮੁਤਾਬਕ, 24 ਲੱਖ ਤੋਂ ਜ਼ਿਆਦਾ ਲੋਕ ਅਜੇ ਵੀ ਕੋਰੋਨਾ ਦੀ ਚਪੇਟ 'ਚ ਹਨ | 
ਮੰਤਰਾਲੇ ਦੇ ਸਵੇਰੇ 8 ਵਜੇ ਤਕ ਦੇ ਅੰਕੜਿਆਂ ਮੁਤਾਬਕ, 24,28,616 ਲੋਕ ਅਜੇ ਵੀ ਇਸ ਬੀਮਾਰੀ ਦਾ ਇਲਾਜ ਕਰਵਾ ਰਹੇ ਹਨ ਜੋ ਪੀੜਤਾਂ ਦੇ ਕੁਲ ਮਾਮਲਿਆਂ ਦਾ 14.93 ਫ਼ੀ ਸਦੀ ਹੈ ਜਦਕਿ ਕੋਵਿਡ-19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਘੱਟ ਕੇ 83.92 ਫ਼ੀ ਸਦੀ ਹੋ ਗਈ ਹੈ | ਅੰਕੜਿਆਂ ਮੁਤਾਬਕ, 1,36,48,519 ਲੋਕ ਠੀਕ ਹੋ ਚੁੱਕੇ ਹਨ ਜਦਕਿ ਕੋਰੋਨਾ ਨਾਲ ਹੋਣ ਵਾਲੀ ਮੌਤ ਦਰ ਹੋਰ ਘੱਟ ਕੇ 1.15 ਫ਼ੀ ਸਦੀ ਹੋ ਗਈ ਹੈ | ਭਾਰਤ 'ਚ ਕੋਵਿਡ-19 ਦੇ ਮਾਮਲੇ 7 ਅਗਸਤ ਨੂੰ  20 ਲੱਖ ਤੋਂ ਪਾਰ, 23 ਅਗਸਤ ਨੂੰ  30 ਲੱਖ, 5 ਸਤੰਬਰ ਨੂੰ  40 ਲੱਖ ਅਤੇ 16 ਸਤੰਬਰ ਨੂੰ  50 ਲੱਖ ਤੋਂ ਪਾਰ ਚਲੇ ਗਏ ਸਨ | 
ਉਥੇ ਹੀ 28 ਸਤੰਬਰ ਨੂੰ  60 ਲੱਖ ਤੋਂ ਪਾਰ, 11 ਅਕਤੂਬਰ ਨੂੰ  70 ਲੱਖ, 29 ਅਕਤੂਬਰ ਨੂੰ  80 ਲੱਖ, 20 ਨਵੰਬਰ ਨੂੰ  90 ਲੱਖ ਤੋਂ ਬਾਰ ਅਤੇ 19 ਦਸੰਬਰ ਨੂੰ  ਇਕ ਕਰੋੜ ਤੋਂ ਪਾਰ ਚਲੇ ਗਏ | 19 ਅਪ੍ਰੈਲ ਨੂੰ  ਭਾਰਤ 1.50 ਕਰੋੜ ਦੇ ਗੰਭੀਰ ਅੰਕੜਿਆਂ ਨੂੰ  ਪਾਰ ਕਰ ਗਿਆ | ਆਈ.ਸੀ.ਐਮ.ਆਰ. ਮੁਤਾਬਕ, 22 ਅਪ੍ਰੈਲ ਤਕ 27,44,45,653 ਨਮੂਨਿਆਂ ਦੀ ਜਾਂਚ ਕੀਤੀ ਗਈ |   (ਏਜੰਸੀ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement