
ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਵਕੀਲ ਵਜੋਂ ਪ੍ਰੈਕਟਿਸ ਕਰਨ ਵਾਸਤੇ ਲਾਇਸੈਂਸ ਦੇ ਦਿਤਾ।
ਚੰਡੀਗੜ੍ਹ (ਭੁੱਲਰ) : ਸਾਬਕਾ ਆਈ ਪੀ ਐਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੇ ਹਾਲ ਹੀ ਵਿਚ ਆਈ ਜੀ ਵਜੋਂ ਪੰਜਾਬ ਪੁਲਿਸ ਤੋਂ ਅਸਤੀਫ਼ਾ ਦੇ ਦਿਤਾ ਸੀ, ਨੂੰ ਵਕੀਲ ਵਜੋਂ ਪ੍ਰੈਕਟਿਸ ਹੋਣ ਲਈ ਲਾਇਸੈਂਸ ਮਿਲ ਗਿਆ ਹੈ। ਸ਼ੁੱਕਰਵਾਰ ਨੂੰ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਵਕੀਲ ਵਜੋਂ ਪ੍ਰੈਕਟਿਸ ਕਰਨ ਵਾਸਤੇ ਲਾਇਸੈਂਸ ਦੇ ਦਿਤਾ।
Kunwar Vijay got a license to practice as a lawyer
ਉਨ੍ਹਾਂ ਹਾਲ ਹੀ ਵਿਚ ਤਤਕਾਲ ਸਕੀਮ ਤਹਿਤ ਲਾਇਸੰਸ ਪ੍ਰਾਪਤ ਕਰਨ ਵਾਸਤੇ ਅਪਲਾਈ ਕੀਤਾ ਸੀ। ਉਨ੍ਹਾਂ ਨੂੰ ਵਕੀਲ ਵਜੋਂ ਪ੍ਰੈਕਟਿਸ ਕਰਨ ਲਈ ਲਾਇਸੈਂਸ ਦੇਣ ਦੇ ਨਾਲ-ਨਾਲ ਬਾਰ ਕੌਂਸਲ ਨੇ ਉਨ੍ਹਾਂ ਨੂੰ ਅਨੁਸ਼ਾਸਨੀ ਕਮੇਟੀ ਦਾ ਕੋ-ਆਪਟਡ ਮੈਂਬਰ ਵੀ ਬਣਾ ਦਿਤਾ ਹੈ।