
ਉਸ ਨੂੰ ਬੇਵਜ੍ਹਾ ਮਾਮਲੇ ਵਿਚ ਫਸਾਇਆ ਗਿਆ ਤੇ ਪੁਲਿਸ ਨੇ ਨਾਜਾਇਜ਼ ਹਿਰਾਸਤ ਵਿਚ ਰਖਿਆ ਅਤੇ ਇਸ ਦੌਰਾਨ ਉਸ ਨੂੁੰ ਤਸੀਹੇ ਵੀ ਦਿਤੇ ਗਏ।
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਮਜ਼ਦੂਰਾਂ ਦੀ ਭਲਾਈ ਲਈ ਕੰਮ ਕਰਦੀ ਸਮਾਜਕ ਕਾਰਕੁੰਨ ਨੌਦੀਪ ਕੌਰ ਨੂੰ ਦਿੱਲੀ ਵਿਖੇ ਕਿਸਾਨ ਮੋਰਚੇ ਵਿਚ ਸ਼ਾਮਲ ਹੋਣ ਉਪਰੰਤ ਕੁੰਡਲੀ ਬਾਰਡਰ ’ਤੇ ਮਜ਼ਦੂਰਾਂ ਦੀ ਤਨਖ਼ਾਹ ਦਿਵਾਉਣ ਵੇਲੇ ਹੋਈ ਹਿੰਸਾ ਦੇ ਮਾਮਲੇ ਵਿਚ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਤਸੀਹੇ ਦੇਣ ਦੇ ਮਾਮਲੇ ਵਿਚ ਆਪੇ ਲਏ ਨੋਟਿਸ ਦਾ ਹਾਈ ਕੋਰਟ ਵਲੋਂ ਅੱਜ ਨਿਬੇੜਾ ਕਰ ਦਿਤਾ ਗਿਆ। ਨੌਦੀਪ ਕੌਰ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਬੇਵਜ੍ਹਾ ਮਾਮਲੇ ਵਿਚ ਫਸਾਇਆ ਗਿਆ ਤੇ ਪੁਲਿਸ ਨੇ ਨਾਜਾਇਜ਼ ਹਿਰਾਸਤ ਵਿਚ ਰਖਿਆ ਅਤੇ ਇਸ ਦੌਰਾਨ ਉਸ ਨੂੁੰ ਤਸੀਹੇ ਵੀ ਦਿਤੇ ਗਏ।
nodeep kaur
ਨੌਦੀਪ ਕੌਰ ਦੇ ਇਸ ਬਾਰੇ ਖ਼ਬਰਾਂ ਪ੍ਰਕਾਸ਼ਤ ਹੋਣ ’ਤੇ ਹਾਈ ਕੋਰਟ ਨੇ ਆਪੇ ਨੋਟਿਸ ਲਿਆ ਸੀ ਤੇ ਹਰਿਆਣਾ ਸਰਕਾਰ ਤੋਂ ਜਵਾਬ ਮੰਗਿਆ ਸੀ। ਹੁਣ ਨੌਦੀਪ ਕੌਰ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ ਅਤੇ ਹਰਿਆਣਾ ਸਰਕਾਰ ਵਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਕਾਰਵਾਈ ਬਾਰੇ ਜਾਣੂੰ ਕਰਵਾ ਦਿੱਤਾ ਹੈ ਜਿਸ ’ਤੇ ਹਾਈ ਕੋਰਟ ਨੇ ਇਸ ਮਾਮਲੇ ਦਾ ਨਿਬੇੜਾ ਕਰ ਦਿਤਾ ਹੈ। ਨੌਦੀਪ ਕੌਰ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਕਾਨੂੰਨ ਮੁਤਾਬਕ ਅਪਣੀ ਸਮੱਸਿਆ ਦਾ ਹੱਲ ਕਢਣਗੇ।