
ਸ਼ਰਾਬ ਪੀ ਕੇ ਟਾਵਰ 'ਤੇ ਚੜਿ੍ਹਆ ਵਿਅਕਤੀ ਪੁਲਿਸ ਨੇ ਢਾਈ ਘੰਟੇ ਬਾਅਦ ਹੇਠਾਂ ਉਤਾਰਿਆ
ਅੰਮਿ੍ਤਸਰ, 23 ਅਪ੍ਰੈਲ (ਹਰਦਿਆਲ ਸਿੰਘ) : ਸ਼ਨਿਚਰਵਾਰ ਸਵੇਰੇ ਅੱਠ ਵਜੇ ਇਕ ਵਿਅਕਤੀ ਗੇਟ ਹਕੀਮਾਂ ਕੋਲ ਸਥਿਤ ਬਿਜਲੀ ਦੇ ਹਾਈ ਵੋਲਟੇਜ ਟਾਵਰ ਉਤੇ ਚੜ੍ਹ ਗਿਆ, ਜਿਸ ਨੂੰ ਪੁਲਿਸ ਨੇ ਬੜੀ ਮੁਸ਼ਕਲ ਨਾਲ ਢਾਈ ਘੰਟੇ ਉਪਰੰਤ ਸਾਢੇ ਦਸ ਵਜੇ ਹੇਠਾਂ ਉਤਾਰਿਆ | ਇਸ ਮੌਕੇ ਥਾਣਾ ਡੀ ਡਵੀਜ਼ਨ ਦੇ ਐਸਐਚਓ ਨੇ ਉਕਤ ਵਿਅਕਤੀ ਨੂੰ ਭਰੋਸਾ ਦਿਤਾ ਕਿ ਉਸ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ | ਉਕਤ ਵਿਅਕਤੀ ਦੇ ਹੇਠਾਂ ਉਤਰਨ ਉਤੇ ਪੁਲਿਸ ਨੇ ਉਸ ਨੂੰ ਅਪਣੀ ਹਿਰਾਸਤ ਵਿਚ ਲੈ ਲਿਆ ਅਤੇ ਥਾਣਾ ਡੀ ਡਵੀਜ਼ਨ ਲੈ ਗਈ | ਇਸ ਮੌਕੇ ਐਸਐਚਓ ਨੇ ਕਿਹਾ ਕਿ ਉਕਤ ਵਿਅਕਤੀ ਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ ਅਤੇ ਉਸ ਵਿਰੁਧ ਟਾਵਰ 'ਤੇ ਚੜ੍ਹਨ ਸਬੰਧੀ ਕਾਰਵਾਈ ਵੀ ਕੀਤੀ ਜਾਵੇਗੀ | ਉਕਤ ਵਿਅਕਤੀ ਦੀ ਟਾਵਰ ਉਤੇ ਚੜ੍ਹਨ 'ਤੇ ਵੱਡੀ ਗਿਣਤੀ ਵਿਚ ਲੋਕ ਮੌਕੇ ਉਤੇ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ | ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਫਾਇਰ ਬਿ੍ਗੇਡ ਦੇ ਅਮਲੇ ਨੂੰ ਵੀ ਮੌਕੇ 'ਤੇ ਬੁਲਾ ਲਿਆ ਗਿਆ ਪਰ ਪੁਲਿਸ ਨੇ ਬੜੀ ਹੀ ਸਮਝਦਾਰੀ
ਤੋਂ ਕੰਮ ਲੈਂਦੇ ਹੋਏ ਉਕਤ ਵਿਅਕਤੀ ਨੂੰ ਹੇਠਾਂ ਉਤਾਰ ਲਿਆ, ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਪੁਲਿਸ ਵਲੋਂ ਉਕਤ ਵਿਅਕਤੀ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ |
ਹਾਲਾਂਕਿ ਇਸ ਵਿਅਕਤੀ ਨੂੰ ਉਤਾਰਨ ਲਈ ਫਾਇਰ ਬਿ੍ਗੇਡ ਦੀ ਗੱਡੀ ਬੁਲਾਈ ਗਈ ਹੈ | ਫਾਇਰ ਬਿ੍ਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ ਪਰ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਬੇਵੱਸੀ ਜ਼ਾਹਰ ਕੀਤੀ | ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਕੋਲ ਜਾਲ ਨਹੀਂ ਹੈ | ਇਸ ਦੇ ਨਾਲ ਹੀ ਪੁਲਿਸ ਨੇ ਦਲੀਲ ਦਿਤੀ ਕਿ ਉਹ ਇਸ ਵਿਅਕਤੀ ਨੂੰ ਹੇਠਾਂ ਨਹੀਂ ਉਤਾਰ ਸਕਦੇ ਕਿਉਂਕਿ ਉਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ | ਇਹ ਪੰਜਾਬ ਪਾਵਰਕਾਮ ਦੀ ਜਾਇਦਾਦ ਹੈ ਤੇ ਉਹੀ ਇਸ ਵਿਅਕਤੀ ਨੂੰ ਹੇਠਾਂ ਉਤਾਰੇ |
ਫ਼ੋਟੋ : ਅੰਮਿ੍ਤਸਰ ਏ