ਖ਼ਬਰਾਂ |

ਤਾਜ਼ਾ |

ਪਤਨੀ ਨੂੰ ਜਨਮ ਦਿਨ 'ਤੇ ਤੋਹਫਾ ਤਾਂ ਕੀ ਦੇਣਾ ਸੀ, ਦਿੱਤੀ ਦਰਦਨਾਕ ਮੌਤ

By : GAGANDEEP

Published : Apr 24, 2023, 11:34 am IST
Updated : Apr 24, 2023, 11:34 am IST
SHARE ARTICLE
photo
photo

ਇਸ ਵਾਰਦਾਤ 'ਚ ਦੋਸ਼ੀ ਦੀ ਮਾਂ ਨੇ ਵੀ ਦਿੱਤਾ ਉਸ ਦਾ ਸਾਥ

 

ਫ਼ਤਿਹਗੜ੍ਹ ਸਾਹਿਬ: ਫ਼ਤਿਹਗੜ੍ਹ ਸਾਹਿਬ ਤੋਂ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਪਿੰਡ ਤਲਾਣੀਆ ਵਿਖੇ ਪਤੀ ਨੇ ਪਤਨੀ ਨੂੰ ਜਨਮ ਦਿਨ ਵਾਲੇ ਦਿਨ ਦਰਦਨਾਕ ਮੌਤ ਦਿੱਤੀ।  ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਉਸ ਦਾ ਕਤਲ ਦਿੱਤਾ ਤੇ ਵਾਰਦਾਤ 'ਚ ਔਰਤ ਦੀ ਸੱਸ ਨੇ ਵੀ ਆਪਣੇ ਲੜਕੇ ਦਾ ਸਾਥ ਦਿੱਤਾ। ਲੜਕੀ ਦੀ ਪਹਿਚਾਣ ਨਿਆਮਤ ਗਿੱਲ ਵਜੋਂ ਹੋਈ ਹੈ। 

ਇਹ ਵੀ ਪੜ੍ਹੋ: 'ਪੰਜਾਬ ਸਰਕਾਰ ਅੰਮ੍ਰਿਤਸਰ ਵਿਖੇ ਕੁੱਤਿਆਂ ਦੀ ਨਸਬੰਦੀ ਕਰਨ ਲਈ 3.19 ਕਰੋੜ ਰੁਪਏ ਖਰਚੇਗੀ'

ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆਂ ਨਾਲ 2016 ’ਚ ਪ੍ਰੇਮ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਪਤੀ ਹਰ ਛੋਟੀ-ਮੋਟੀ ਗੱਲ ’ਤੇ ਉਸ ਦੀ ਕੁੱਟਮਾਰ ਕਰਨ ਲੱਗ ਪਿਆ।

 

ਇਹ ਵੀ ਪੜ੍ਹੋ: ਖ਼ਰਾਬ ਮੌਸਮ ਦੇ ਬਾਵਜੂਦ ਪੰਜਾਬ 'ਚ 120 ਲੱਖ ਮੀਟ੍ਰਿਕ ਟਨ ਤੋਂ ਵੱਧ ਹੋ ਸਕਦੀ ਹੈ ਕਣਕ ਦੀ ਖਰੀਦ

ਜਿਸ ਲਈ ਮਨਜੋਤ ਸਿੰਘ ਦੀ ਮਾਤਾ ਗੁਰਦੀਸ਼ ਕੌਰ ਵੀ ਅਕਸਰ ਆਪਣੇ ਪੁੱਤ ਦੇ ਕੰਨ ਭਰਦੀ ਰਹਿੰਦੀ ਸੀ। ਸ਼ਨਿਚਰਵਾਰ ਨੂੰ ਨਿਆਮਤ ਨੇ ਆਪਣੇ ਜਨਮ ਦਿਨ ਮੌਕੇ ਆਪਣੀ ਮਾਤਾ ਨੂੰ ਮਿਲਣ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਤੀ ਨੇ ਉਸ ਨੂੰ ਰੋਕ ਦਿੱਤਾ। ਜਦੋਂ ਨਿਆਮਤ ਨੇ ਮਿਲਣ ਜਾਣ ਦੀ ਜ਼ਿੱਦ ਕੀਤੀ ਤਾਂ ਅਤੇ ਪਤੀ ਤੇ ਸੱਸ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਮਨਜੋਤ ਨਿਆਮਤ ਨੂੰ ਆਪਣੀ ਕਾਰ ’ਚ ਬਿਠਾ ਕੇ ਲੈ ਗਿਆ ਤੇ ਕਾਰ ਵਿਚ ਹੀ ਚੁੰਨੀ ਨਾਲ ਗਲ਼ਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਫ਼ਰਾਰ ਹੋ ਗਿਆ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੈ ਇਸ ਦੇ ਪਾਪਾ ਨੂੰ ਭੇਜੀ ਸੀ ਵੀਡੀਓ, ਬੱ+ਚੀ ਨੂੰ ਹੈ.ਵਾ.ਨੀ.ਅਤ ਨਾਲ ਕੁੱਟਣ ਵਾਲੀ ਮਾਂ ਆਈ ਕੈਮਰੇ ਦੇ ਸਾਹਮਣੇ, ਸੁਣੋ

17 Jun 2026 2:52 PM

ਘਰ ਵਾਲੇ ਵਿਹੜੇ 'ਚ ਸੁੱਤੇ ਰਹੇ, ਕੰਧ ਪਾੜ ਕੇ 25 ਤੋਲੇ ਸੋਨਾ ਤੇ ਲੱਖਾਂ ਦੀ ਨਕਦੀ ਲੁੱਟ ਕੇ ਲੈ ਗਏ ਚੋਰ

17 Jun 2026 2:50 PM

15 Jun 2026 2:59 PM

ਅਮਰੀਕਾ-ਰਾਨ ਵਿਚਾਲੇ ਸ਼ਾਂਤੀ ਸਮਝੌਤੇ ਦਾ ਐਲਾਨ, ਹੋਰਮੁਜ਼ ਖੋਲ੍ਹਣ ਨੂੰ ਵੀ ਮਿਲੀ ਮਨਜ਼ੂਰੀ

15 Jun 2026 2:58 PM

ਫਿਲਮੀ ਸਟਾਈਲ 'ਚ ਆਈਆਂ ਲੁਟੇਰੀਆਂ, CCTV Footage

14 Jun 2026 3:11 PM
Advertisement