
Train Accident : ਰੇਲਵੇ ਚੌਂਕੀ ਇੰਚਾਰਜ ਮੁਤਾਬਕ ਬਜ਼ੁਰਗ ਨੂੰ ਸੁਣਦਾ ਸੀ ਘੱਟ
Train Accident : ਜੈਤੋ-ਕੋਟਕਪੂਰਾ ਰੇਲ ਮਾਰਗ ’ਤੇ ਸਥਿਤ ਪਿੰਡ ਅਜਿੱਤਗਿੱਲ ਦੇ ਫਾਟਕ ਕੋਲ ਰੇਲਵੇ ਲਾਇਨ ਨੂੰ ਪਾਰ ਕਰਦੇ ਬਜ਼ੁਰਗ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸਥਾਨਕ ਰੇਲਵੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਮੁਖਤਿਆਰ ਸਿੰਘ ਬਜ਼ੁਰਗ ਹੋਣ ਕਰਕੇ ਉਸ ਨੂੰ ਸੁਣਦਾ ਘੱਟ ਸੀ, ਜਦੋਂ ਉਹ ਫਾਟਕ ਦੇ ਕੋਲੋਂ ਲੰਘਣ ਲੱਗਾ, ਤਾਂ ਬਠਿੰਡਾ ਤੋਂ ਫ਼ਿਰੋਜ਼ਪੁਰ ਜਾ ਰਹੀ ਰੇਲ ਗੱਡੀ ਹੇਠ ਆ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ ’ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਮ੍ਰਿਤਕ ਬਜ਼ੁਰਗ ਮੁਖਤਿਆਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਦੀ ਮੁਰਦਾਘਰ ਵਿਚ ਰੱਖਿਆ ਗਿਆ ਹੈ।
(For more news apart from Crossing railway line in Jaito Elderly died due train coming down News in Punjabi, stay tuned to Rozana Spokesman)