Punjab News : ਤਰਨ ਤਾਰਨ ਪੁਲਿਸ ਵਲੋਂ 3 ਕਿਲੋ ਹੈਰੋਇਨ ਅਤੇ ਡਰੋਨ ਸਮੇਤ ਇੱਕ ਨਸ਼ਾ ਤਸਕਰ ਕਾਬੂ, ਦੋ ਫ਼ਰਾਰ

By : BALJINDERK

Published : Apr 24, 2024, 4:02 pm IST
Updated : Apr 24, 2024, 4:02 pm IST
SHARE ARTICLE
Tarn Taran police
Tarn Taran police

Punjab News : ਪੁਲਿਸ ਨੇ ਤੀਸਰਾ ਨੌਜਵਾਨ ਨੂੰ ਮੌਕੇ ’ਤੇ ਕੀਤਾ ਕਾਬੂ, ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰੇਗੀ

Punjab News : ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਨੇ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਕੁਲਦੀਪ ਸਿੰਘ ਵਾਸੀਆਨ ਡੱਲ ਜੋ ਕਿ ਪਾਕਿਸਤਾਨ ਦੇ ਸਮੱਗਲਰਾਂ ਨਾਲ ਨਾਲ ਸੰਪਰਕ ਕਰਕੇ ਲਗਾਤਾਰ ਡਰੋਨ ਰਾਹੀ ਪਾਕਿਸਤਾਨ ਤੋ ਹੈਰੋਇਨ ਮੰਗਵਾ ਰਹੇ ਨੂੰ ਮੌਕੇ ’ਤੇ ਕਾਬੂ ਕੀਤਾ।

ਇਹ ਵੀ ਪੜੋ:Australia Visa News : ਆਸਟ੍ਰੇਲੀਆ ਨੇ ਭਾਰਤੀਆਂ ਦੇ ਵੀਜ਼ਾ ਰੱਦ ਹੋਣ ਦੀ ਗਿਣਤੀ ਨਹੀਂ ਵਧਾਈ  

ਇਹ ਜਾਣਕਾਰੀ ਅਜੇਰਾਜ ਸਿੰਘ ਪੀ.ਪੀ.ਐਸ ਐਸ.ਪੀ-ਡੀ ਤਰਨ ਤਾਰਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਦੀ ਨਿਗਰਾਨੀ ਹੇਂਠ ਮੁੱਖ ਅਫ਼ਸਰ ਥਾਣਾ ਖਾਲੜਾ ਆਈਐਨਐਸਪੀ ਵਿਨੋਦ ਸ਼ਰਮਾ ਸਮੇਤ ਪੁਲਿਸ ਪਾਰਟੀ ਪਿੰਡ ਡਲੀਰੀ ਮੌਜੂਦ ਸੀ ਕਿ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਡੱਲ ਵਿਖੇ ਡਰੋਨ ਐਕਟੀਵਿਟੀਆ ਹੋ ਰਹੀਆ ਹਨ।

aa

ਇਹ ਵੀ ਪੜੋ:Gurdaspur News : ਇਮੀਗ੍ਰੇਸ਼ਨ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ 

ਜਿਸਤੇ ਪੁਲਿਸ ਪਾਰਟੀ ਡੱਲ ਤੋਂ ਪੱਕੀ ਸੜਕ ਪਿੰਡ ਮਾੜੀ ਕੰਬੋਕੇ ਨੂੰ ਜਾ ਰਹੀ ਸੀ ਸਾਹਮਣੇ ਤੋਂ ਤਿੰਨ ਮੋਨੇ ਨੌਜਵਾਨ ਪੈਦਲ ਆਉਂਦੇ ਦਿਖਾਈ ਦਿੱਤੇ ਜਿੰਨਾ ’ਚੋਂ ਦੋ ਨੌਜਵਾਨ ਇੱਕ ਨੇ ਡਰੋਨ ਫੜਿਆ ਸੀ ਅਤੇ ਇੱਕ ਨੇ ਪੀਲੇ ਰੰਗ ਦਾ ਪੈਕੇਟ ਫੜਿਆ ਸੀ। ਜੋ ਪੁਲਿਸ ਪਾਰਟੀ ਨੂੰ ਵੇਖਕੇ 2 ਨੌਜਵਾਨ ਅਰਸ਼ਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਉਕਤ ਡਰੋਨ ਸੁੱਟ ਕੇ ਹਨੇਰੇ ਦਾ ਫ਼ਾਇਦਾ ਲੈਂਦੇ ਹੋਏ ਭੱਜ ਗਏ ਅਤੇ ਤੀਸਰਾ ਨੌਜਵਾਨ ਰਾਣਾ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਡੱਲ ਨੂੰ ਮੌਕੇ ’ਤੇ ਕਾਬੂ ਕਰਕੇ ਉਸ ਪਾਸੋਂ 03 ਕਿਲੋ 166 ਗ੍ਰਾਮ ਹੈਰੋਇਨ ਅਤੇ ਡਰੋਨ ਬਾਰਮਦ ਕੀਤਾ ਗਿਆ ਹੈ।  

ਇਹ ਵੀ ਪੜੋ:All India Mahila Congress : ਅਲਕਾ ਲਾਂਬਾ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੂੰ ਅਹੁਦੇ ਤੋਂ ਹਟਾਇਆ  

ਜਿਸਤੇ ਮੁਕੱਦਮਾ ਨੰਬਰ 45 ਮਿਤੀ 24 ਅਪ੍ਰੈਲ 2024 ਜੁਰਮ 21 ਸੀ/29/61/85 ਐਨ.ਡੀ.ਪੀ .ਐਸ.ਐਕਟ,10.11.12 ਏਅਰ ਕਰਾਫ਼ਟ ਐਕਟ 1934 ਥਾਣਾ ਖਾਲੜਾ ਦਰਜ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਜੋ ਮੁੱਢਲੀ ਪੁੱਛ-ਗਿੱਛ ਤੋਂ ਪਤਾ ਲੱਗਾ ਕਿ ਬ੍ਰਾਮਦ ਕੀਤਾ ਇਹ ਡਰੋਨ ਇੰਨਾਂ ਦੋਸ਼ੀਆ ਵੱਲੋਂ ਕਲਸੀਆ ਪਿੰਡ ਦੇ ਨਜ਼ਦੀਕ 71 ਬਟਾਲੀਅਨ ਦੇ ਏਰੀਆ ਵਿੱਚ ਮੰਗਵਾਇਆ ਗਿਆ ਸੀ।  ਪੁਲਿਸ ਗ੍ਰਿਫ਼ਤਾਰ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰੇਗੀ, ਦੌਰਾਨੇ ਰਿਮਾਂਡ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਾਨਾ ਹੈ।

ਇਹ ਵੀ ਪੜੋ:Train Ticket : ਪ੍ਰਧਾਨ ਮੰਤਰੀ ਦੀ ਗਾਰੰਟੀ ! ਪੰਜ ਸਾਲ 'ਚ ਸਾਰੇ ਮੁਸਾਫ਼ਰਾਂ ਨੂੰ ਮਿਲਣ ਲੱਗੇਗੀ ਕਨਫ਼ਰਮ ਟਿਕਟ : ਰੇਲ ਮੰਤਰੀ ਅਸ਼ਵਨੀ ਵੈਸ਼ਨਵ 

(For more news apart from Tarn Taran police arrested drug smuggler with 3 kg  heroin and drone, two escaped News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement