Punjab News: ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ; ਪਿਤਾ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
Published : Apr 24, 2024, 3:07 pm IST
Updated : Apr 24, 2024, 3:07 pm IST
SHARE ARTICLE
Two brothers died in a road accident
Two brothers died in a road accident

ਨਿਹੰਗ ਸਿੰਘ ਫਾਸਟ ਫੂਡ ਦੇ ਨਾਂਅ ਤੋਂ ਮਸ਼ਹੂਰ ਸਨ ਅਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ

Punjab News: ਜ਼ਿਲ੍ਹੇ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਚ ਦੋ ਸਕੇ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤਹਿਗੜ੍ਹ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ।

ਇਸ ਦੌਰਾਨ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ,ਜਦਕਿ ਉਸ ਦਾ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ ਜਿਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਦੋਵੇਂ ਸਕੇ ਭਰਾਵਾਂ ਦੀ ਮੌਤ ਦੀ ਖ਼ਬਰ ਸੁਣਨ ਨਾਲ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਹੈ।  

ਜ਼ਿਕਰਯੋਗ ਹੈ ਕਿ ਇਹ ਦੋਵੇਂ ਭਰਾ ਫਤਿਹਗੜ੍ਹ ਚੂੜੀਆਂ ਵਿਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ’ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਰੋਜ਼ਾਨਾ ਫਤਿਹਗੜ੍ਹ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਅਪਣੇ ਘਰ ਆਉਂਦੇ ਸਨ। ਦੇਰ ਰਾਤ ਅਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇ ਇਨ੍ਹਾਂ ਨਾਲ ਹਾਦਸਾ ਵਾਪਰਿਆ, ਜਿਸ ਵਿਚ ਦੋਵੇਂ ਭਰਾਵਾਂ ਦੀ ਮੌਤ ਹੋ ਗਈ।

ਉਧਰ ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸੀਸੀਟੀਵੀ਼ ਕੈਮਰੇ ਖੰਗਾਲ ਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿਤਾ ਗਿਆ ਹੈ। ਦੱਸ ਦਈਏ ਕਿ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੋਂ ਦੋਵੇਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ।

(For more Punjabi news apart from Two brothers died in a road accident, stay tuned to Rozana Spokesman)

 

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

10 Nov 2024 1:32 PM

Manpreet Badal ਦੀ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਵੀਡੀਓ 'ਤੇ Raja Warirng' ਦਾ ਨਿਸ਼ਾਨਾ, ਵੇਖੋ LIVE

10 Nov 2024 1:25 PM

Manpreet Badal ਦੀ ਸਰਕਾਰੀ ਨੌਕਰੀਆਂ ਦੇ ਵਾਅਦੇ ਕਰਨ ਵਾਲੀ ਵੀਡੀਓ 'ਤੇ Raja Warirng' ਦਾ ਨਿਸ਼ਾਨਾ, ਵੇਖੋ LIVE

10 Nov 2024 1:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

09 Nov 2024 1:23 PM

Ravneet Bittu ਦਾ Kisan Leader's 'ਤੇ ਵੱਡਾ ਬਿਆਨ,' ਕਿਸਾਨ ਆਗੂਆਂ ਦੀ ਜਾਇਦਾਦ ਦੀ ਹੋਵੇਗੀ ਜਾਂਚ' ਤਾਲਿਬਾਨ ਨਾਲ.

09 Nov 2024 1:18 PM
Advertisement