
ਪੱਟੀ, 23 ਮਈ (ਅਜੀਤ ਘਰਿਆਲਾ/ਪ੍ਰਦੀਪ): ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਕਿਸਾਨਾਂ ਦੇ ਸਹਿਕਾਰੀ ਬਂੈਕਾਂ ਦੇ ਕਰਜ਼ੇ ਮਾਫ਼ੀ ਦਾ ਸਮਾਗਮ ਰੰਧਾਵਾ ਰਿਜੋਰਟ ਪੱਟੀ ਵਿਖੇ ...
ਪੱਟੀ, 23 ਮਈ (ਅਜੀਤ ਘਰਿਆਲਾ/ਪ੍ਰਦੀਪ): ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਕਿਸਾਨਾਂ ਦੇ ਸਹਿਕਾਰੀ ਬਂੈਕਾਂ ਦੇ ਕਰਜ਼ੇ ਮਾਫ਼ੀ ਦਾ ਸਮਾਗਮ ਰੰਧਾਵਾ ਰਿਜੋਰਟ ਪੱਟੀ ਵਿਖੇ ਰੱਖਿਆ ਗਿਆ ਜਿਸ ਵਿਚ 1560 ਕਿਸਾਨਾਂ ਨੂੰ 9 ਕਰੋੜ 36 ਲੱਖ ਰੁਪਏ ਦੇ ਕਰਜ਼ੇ ਮਾਫ਼ ਸਬੰਧੀ ਸਰਟੀਫ਼ੀਕੇਟਾਂ ਦੀ ਸ਼ੁਰੂਆਤ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵਲੋਂ ਕੀਤੀ।
ਇਸ ਮੌਕੇ ਵਿਧਾਇਕ ਗਿੱਲ ਨੇ ਕਿਹਾ ਕਿ ਹਲਕਾ ਪੱਟੀ ਅੰਦਰ ਪਿਛਲੀ ਸਰਕਾਰ ਵੇਲੇ ਗ਼ਲਤ ਰਿਵਾਜ ਪਾਇਆ ਗਿਆ ਸੀ ਕਿ ਪਹਿਲਾਂ ਹੱਥ ਖੜੇ ਕਰ ਕਹੋ ਕਿ ਵੋਟਾਂ ਅਕਾਲੀ ਦਲ ਨੂੰ ਪਾਵਾਂਗੇ ਫਿਰ ਤੁਹਾਨੂੰ ਪੈਨਸ਼ਨ, ਰਾਸ਼ਨ ਜਾ ਹੋਰ ਸਹੂਲਤ ਮਿਲਣਗੀਆਂ ਪਰ ਕਾਗਰਸ ਸਰਕਾਰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਾਰੀਆਂ ਸਹੂਲਤਾਂ ਦੇ ਰਹੀ ਹੈ।
ਵਿਧਾਇਕ ਗਿੱਲ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਤਰਨਤਾਰਨ ਜ਼ਿਲ੍ਹੇ ਅੰਦਰ 5500 ਅਸਲਾ ਲਾਇਸੰਸ ਬਣੇ ਜਦਕਿ ਹੁਣ ਇਕ ਸਾਲ 'ਚ ਸਿਰਫ਼ 45 ਲਾਇਸੰਸ ਬਣੇ ਹਨ। ਵਿਧਾਇਕ ਗਿੱਲ ਨੇ ਕਿਹਾ ਕਿ ਕੈਪ: ਅਮਰਿੰਦਰ ਸਿੰਘ ਵਲੋਂ ਕੀਤੇ ਵਾਅਦੇ ਇਕ-ਇਕ ਕਰ ਕੇ ਪੂਰੇ ਕੀਤੇ ਜਾਣਗੇ ਕਿਉਂਕਿ ਅੱਜ ਕਿਸਾਨਾਂ ਦਾ ਕਰਜ਼ਾ ਮਾਫ਼ ਹੋ ਰਿਹਾ ਹੈ, ਸ਼ਗਨ ਸਕੀਮ ਵਿਚ ਵਾਧਾ, ਪੈਨਸ਼ਨ ਵਿਚ ਵਾਧਾ ਤੋਂ ਇਲਾਵਾ ਗ਼ਰੀਬ ਪਰਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿਤੇ ਜਾ ਰਹੇ ਹਨ।
ਇਸ ਮੌਕੇ ਸੁਰਿੰਦਰ ਸਿੰਘ ਐਸ.ਡੀ.ਐਮ ਪੱਟੀ, ਦਵਿੰਦਰ ਸਿੰਘ ਡੀ.ਐਮ ਜ਼ਿਲ੍ਹਾ, ਜਸਬੀਰ ਸਿੰਘ ਸੰਧੂ ਮੈਨੇਜਰ, ਰਮਿੰਦਰ ਸਿੰਘ, ਪਲਵਿੰਦਰ ਸਿੰਘ ਬੱਲ ਡਿਪਟੀ ਰਜਿਸਟਰਾਰ, ਜਿਸਪਰਜੀਤ ਸਿੰਘ ਸਹਾਇਕ, ਪ੍ਰਗਟ ਸਿੰਘ, ਦਵਿੰਦਰ ਸਿੰਘ, ਨਦਨ ਪੁਰੀ ਇੰਸਪੈਕਟਰ, ਕੁਲਦੀਪ ਸਿੰਘ ਪਨਗੋਟਾ ਚੇਅਰਮੈਨ ਆਦਿ ਹਾਜ਼ਰ ਸਨ।