
ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਪਹਿਲਾਂ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ...
ਖਡੂਰ ਸਾਹਿਬ: ਲੋਕ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਪਹਿਲਾਂ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਹਲਕੇ ਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈ। ਇਸ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ 1991 ਵਿਚ ਸੁਰਿੰਦਰ ਸਿੰਘ ਕੈਰੋਂ ਜੇਤੂ ਰਹੇ ਹਨ। ਉਸ ਤੋਂ ਬਾਅਦ ਲਗਾਤਾਰ ਲਗਪਗ 30 ਸਾਲ ਅਕਾਲੀ ਦਲ ਦਾ ਇਸ ਹਲਕੇ ‘ਤੇ ਕਬਜ਼ਾ ਬਣਿਆ ਹੋਇਆ ਸੀ ਅਤੇ ਇਸ ਹਲਕੇ ਨੂੰ ਪੰਥਕ ਹਲਕੇ ਦਾ ਨਾਮ ਦੇ ਦਿੱਤਾ ਗਿਆ ਸੀ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ 4,67,332 ਵੋਟਾਂ, ਕਾਂਗਰਸ ਪਾਰਟੀ ਦੇ ਹਰਮਿੰਦਰ ਸਿੰਘ ਗਿੱਲ 3,66,367 ਵੋਟਾਂ ਅਤੇ ਆਪ ਦੇ ਭਾਈ ਬਲਦੀਪ ਸਿੰਘ ਨੂੰ 1,44,531 ਵੋਟਾਂ ਪਈਆਂ ਸਨ ਅਤੇ ਬ੍ਰਹਮਪੁਰਾ ਵੱਡੀ ਲੀਡ ਨਾਲ ਇਥੋਂ ਜੇਤੂ ਰਹੇ ਸਨ।
Jagir Kaur, Paramjit Kaur Khalra, Jasbir Singh Dimpa
ਇਸ ਪੰਥਕ ਹਲਕੇ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਲੈ ਕੇ ਵੱਡੀ ਲੀਡ ਨਾਲ ਇਥੋਂ ਜੇਤੂ ਰਹੇ ਸਨ। ਇਸ ਪੰਥਕ ਹਲਕੇ ਤੋਂ ਇਸ ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਨੇ ਸਾਢੇ ਚਾਰ ਲੱਖ ਤੋਂ ਵੱਧ ਵੋਟਾਂ ਲੈ ਕੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਅਕਾਲੀ ਦਲ ਦੇ ਇਸ ਪੰਥਕ ਕਿਲੇ ਨੂੰ ਢਹਿ ਢੇਰੀ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਕੇਵਲ ਸਵਾ 3 ਲੱਖ ਦੇ ਕਰੀਬ ਅਤੇ ਬੀਬੀ ਪਰਮਜੀਤ ਕੌਰ ਖਾਲੜਾ ਸਵਾ 2 ਲੱਖ ਦੇ ਕਰੀਬ ਹੀ ਵੋਟਾਂ ਹਾਸਲ ਕਰ ਸਕੇ ਹਨ।
Jasbir Singh Dimpa
ਇਸ ਹਲਕੇ ਤੋਂ ਜਦੋਂ ਜਸਬੀਰ ਸਿੰਘ ਡਿੰਪਾ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਸੀ ਉਸ ਵੇਲੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੇ ਪਗੜੀ ਬੰਨਣ ਅਤੇ ਹੋਰ ਕਈ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਸਨ ਤੇ ਇਸ ਹਲਕੇ ਤੋਂ ਗਾਂਗਰਸ ਦੀ ਵੱਡੀ ਹਾਰ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਡਿੰਪਾ ਵੱਲੋਂ ਜਿੱਥੇ ਵੱਡੀ ਜਿੱਤ ਪ੍ਰਾਪਤ ਕਰਕੇ ਪਗੜੀ ਦੀ ਲਾਜ ਰੱਖੀ।
bibi jagir kaur
ਉਥੇ ਹਲਕਾ ਖਡੂਰ ਸਾਹਿਬ ਦਾ ਕਾਂਗਰਸੀ ਕਰਨ ਕਰਦੇ ਹੋਏ ਪੰਥਕ ਹਲਕੇ ਦਾ ਅਕਾਲੀਆਂ ਵੱਲੋਂ ਲਗਾਇਆ ਟੈਗ ਵੀ ਉਤਰ ਦਿੱਤਾ ਗਿਆ। ਜੇਕਰ ਕੁਝ ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਦੀ ਹਾਰ ਵਿਚ ਸਭ ਤੋਂ ਵੱਡਾ ਰੋੜਾ ਜਥੇਦਾਰ ਰਣਜੀਤ ਸਿੰਗ ਬ੍ਰਹਮਪੁਰਾ ਬਣੇ ਜੋ ਅਕਾਲੀ ਦਲ ਤੋਂ ਵੱਖ ਹੋ ਕੇ ਬਾਦਲਾਂ ਦੇ ਉੱਲਟ ਵਿਰੋਧ ਕਰ ਰਹੇ ਹਨ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਸਣੇ ਬਾਕੀ ਹੋਰ ਉਮੀਦਵਾਰ ਆਪਣੀਆਂ ਜਮਾਨਤਾਂ ਤੱਕ ਨਹੀਂ ਬਚਾ ਸਕੇ।