
ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿਚ ਕੈਪਟਨ ਕਾਰਡ...
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਵਿਚ ਕੈਪਟਨ ਕਾਰਡ ਚੱਲਿਆ ਹੈ ਪਰ ਦੂਜੇ ਪਾਸੇ ਚੋਣ ਮੈਦਾਨ ਵਿਚ ਉਤਰੇ ਪੰਜਾਬ ਦੀਆਂ 7 ਪਾਰਟੀਆਂ ਦੇ ਪ੍ਰਧਾਨਾਂ ਵਿਚੋਂ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ ਹੀ ਚੋਣ ਜਿੱਤਣ ਵਿਚ ਕਾਮਯਾਬ ਰਹੇ ਜਦਕਿ ਬਾਕੀ 5 ਪ੍ਰਧਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ।
Sukhbir Singh Badal
ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ, ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਤੋਂ, ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ, ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਧਰਮਵੀਰ ਗਾਂਧੀ ਪਟਿਆਲਾ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਮਾਨ ਸੰਗਰੂਰ ਤੋਂ ਚੋਣ ਮੈਦਾਨ ਵਿਚ ਸਨ।
Bhagwant Mann
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਹੀ ਸਿਰਫ਼ ਜਿੱਤ ਹਾਸਲ ਕਰ ਸਕੇ ਹਨ ਜਦਕਿ ਬਾਕੀ ਸਾਰੀਆਂ ਸੀਟਾਂ ‘ਤੇ ਪ੍ਰਧਾਨਾਂ ਨੂੰ ਹਾਰ ਦਾ ਸਵਾਦ ਹੀ ਚੱਖਣਾ ਪਿਆ ਹੈ। ਬਠਿੰਡਾ, ਸੰਗਰੂਰ ਅਤੇ ਪਟਿਆਲਾ ਦੀ ਸੀਟਾਂ ‘ਤੇ ਕਿਸਮਤ ਅਜ਼ਮਾ ਰਹੇ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਮਾਨ ਅਤੇ ਡਾ. ਧਰਮਵੀਰ ਗਾਂਧੀ ਤਾਂ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ। ਜਦਕਿ ਸੁਨੀਲ ਜਾਖੜ ਅਤੇ ਸਿਮਰਜੀਤ ਬੈਂਸ ਦੂਜੇ ਨੰਬਰ ‘ਤੇ ਰਹੇ।