
ਬੀਤ ਖੇਤਰ ਦੇ ਪਿੰਡ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਇਕ ਵਿਅਕਤੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।
ਗੜ੍ਹਸੰਕਰ, 23 ਮਈ (ਪਪ) : ਬੀਤ ਖੇਤਰ ਦੇ ਪਿੰਡ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਇਕ ਵਿਅਕਤੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਮਨੋਜ ਮਿਸਤਰੀ (35) ਪੁੱਤਰ ਉਪੇਂਦਰ ਵਾਸੀ ਹਾਲ ਵਾਸੀ ਖੁਰਾਲਗੜ੍ਹ ਸਾਹਿਬ ਥਾਣਾ ਗੜ੍ਹਸੰਕਰ ਦਾ ਰਹਿਣ ਵਾਲਾ ਸੀ। ਮਨੋਜ ਖੁਰਾਲਗੜ੍ਹ ਸਾਹਿਬ ਵਿਖੇ ਬਣ ਰਹੇ ਮੀਨਾਰ ਏ ਬੇਗਮਪੁਰਾ ਵਿਚ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹੈ। ਮੀਨਾਰ ਏ ਬੇਗਮਪੁਰਾ ਤੋਂ ਕੱੁਝ ਹੀ ਦੂਰੀ ਉਤੇ ਉਸ ਵਲੋਂ ਦਰੱਖ਼ਤ ਨਾਲ ਲਟਕ ਕੇ ਫਾਹਾ ਲਿਆ ਗਿਆ। ਉਸ ਨੇ ਸ਼ੁਕਰਵਾਰ ਰਾਤ ਨੂੰ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਉਹ ਅਪਣੇ ਪਿੱਛੇ ਪਤਨੀ ਪੂਜਾ ਅਤੇ ਤਿੰਨ ਛੋਟੇ ਬੱਚੇ ਛੱਡ ਗਿਆ ਹੈ। ਪੁਲਿਸ ਵਲੋਂ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।