
26 ਮਈ ਦੇ ਕਿਸਾਨੀ ਪ੍ਰਦਰਸ਼ਨ ਨੂੰ ਕਾਂਗਰਸ ਸਮੇਤ 12 ਵਿਰੋਧੀ ਧਿਰਾਂ ਦਾ ਮਿਲਿਆ ਸਮਰਥਨ
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ ‘ਤੇ ਕੀਤੇ ਗਏ ਕਿਸਾਨ ਅੰਦੋਲਨ ਦੇ ਛੇ ਮਹੀਨਿਆਂ ਦੇ ਸੰਪੂਰਨ ਹੋਣ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਵੱਲੋਂ 26 ਮਈ ਨੂੰ ਬੁਲਾਏ ਗਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਦੇ ਬੁਲਾਰੇ ਰਾਘਵ ਚੱਡਾਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
26 ਮਈ ਨੂੰ ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ 'ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਦੇ ਸੱਦੇ ਦਾ ਆਮ ਆਦਮੀ ਪਾਰਟੀ ਸਮਰਥਨ ਕਰਦੀ ਹੈ।
— AAP Punjab (@AAPPunjab) May 23, 2021
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਆਗੂਆਂ ਨਾਲ ਖ਼ੁਦ ਗੱਲ ਕਰਨ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਮੁਸ਼ਕਿਲਾਂ ਦਾ ਹੱਲ ਕੱਢਣ-@raghav_chadha pic.twitter.com/A0omWvV9Vl
ਰਾਘਵ ਚੱਡਾ ਨੇ ਟਵੀਟ ਕੀਤਾ, “ਆਮ ਆਦਮੀ ਪਾਰਟੀ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਦੇ ਮੌਕੇ‘ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦੇ ਗਏ ਦੇਸ਼ ਵਿਆਪੀ ਪ੍ਰਦਰਸ਼ਨ ਦੀ ਹਮਾਇਤ ਕਰਦੀ ਹੈ। ਅਸੀਂ ਕੇਂਦਰ ਨੂੰ ਅਪੀਲ ਕਰਦੇ ਹਾਂ ਕਿ ਤੁਰੰਤ ਕਿਸਾਨਾਂ ਦੀ ਸਹਾਇਤਾ ਕੀਤੀ ਜਾਵੇ।
26 मई को संयुक्त किसान मोर्चा ने देशभर में एक दिन का विरोध प्रदर्शन करने का ऐलान किया है। आम आदमी पार्टी(AAP) संयुक्त किसान मोर्चा का समर्थन करती है। AAP किसानों के एक दिन के विरोध प्रदर्शन को समर्थन करेगी: राघव चड्डा, AAP https://t.co/QcHEyH40oO pic.twitter.com/5qITRuzFSu
— ANI_HindiNews (@AHindinews) May 23, 2021
26 ਮਈ ਦੇ ਕਿਸਾਨੀ ਪ੍ਰਦਰਸ਼ਨ ਨੂੰ ਕਾਂਗਰਸ ਸਮੇਤ 12 ਵਿਰੋਧੀ ਧਿਰਾਂ ਦਾ ਮਿਲਿਆ ਸਮਰਥਨ
ਦੇਸ਼ ਦੇ 12 ਪ੍ਰਮੁੱਖ ਵਿਰੋਧੀ ਧਿਰਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀ ਸਰਹੱਦਾਂ ’ਤੇ ਜਾਰੀ ਕਿਸਾਨਾਂ ਦੇ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਦੇ ਮੌਕੇ ’ਤੇ 26 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸੱਦੇ ਗਏ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਨੂੰ ਅਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ ਹੈ।
Farmer Protest
ਬਿਆਨ ’ਤੇ ਸੋਨੀਆ ਗਾਂਧੀ (ਕਾਂਗਰਸ), ਐਚ.ਡੀ.ਦੇਵਗੌੜਾ (ਜਦ-ਐਸ), ਸ਼ਰਦ ਪਵਾਰ (ਰਾਕਾਂਪਾ), ਮਮਤਾ ਬੈਨਰਜੀ (ਟੀ.ਐਮ.ਸੀ), ਉਧਵ ਠਾਕਰੇ (ਸ਼ਿਵਸੈਨਾ), ਐਮ.ਕੇ ਸਟਾਲਿਨ (ਡੀ.ਐਮ.ਕੇ), ਹੇਮੰਤ ਸੋਰੇਨ (ਝਾਮੁਮੋ), ਫ਼ਾਰੁਕ ਅਬਦੁੱਲਾ (ਜੇਕੇਪੀਏ), ਅਖਿਲੇਸ਼ ਯਾਦਵ (ਸਪਾ), ਤੇਜਸਵੀ ਯਾਦਵ (ਰਾਜਦ), ਡੀ.ਰਾਜਾ (ਭਾਕਪਾ) ਅਤੇ ਸੀਤਾਰਾਮ ਯੇਚੁਰੀ (ਮਾਕਪਾ) ਨੇ ਦਸਤਖ਼ਤ ਕੀਤੇ ਹਨ।
Sonia Gandhi
ਬਿਆਨ ’ਚ ਕਿਹਾ ਗਿਆ ਹੈ, ‘‘ਅਸੀਂ 12 ਮਈ ਨੂੰ ਸੰਯੁਕਤ ਰੂਪ ਨਾਲ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਸੀ, ‘‘ਮਹਾਂਮਾਰੀ ਦਾ ਸ਼ਿਕਾਰ ਬਣ ਰਹੇ ਸਾਡੇ ਲੱਖਾਂ ਅੰਨਦਾਤਾਵਾਂ ਨੂੰ ਬਚਾਉਣ ਲਹੀ ਖੇਤੀ ਕਾਨੂੰਨ ਰੱਦ ਕੀਤੇ ਜਾਣ ਤਾਕਿ ਉਹ ਅਪਣੀਆਂ ਫ਼ਸਲਾਂ ਉਗਾ ਕੇ ਭਾਰਤ ਦੀ ਜਨਤਾ ਦਾ ਟਿੱਡ ਭਰ ਸਕਣ।’’
Farmer protest
ਬਿਆਨ ਮੁਤਾਬਕ, ‘‘ਅਸੀਂ ਖੇਤੀ ਕਾਨੂੰਨਾਂ ਨੂੰ ਤਤਕਾਲ ਰੱਦ ਕਰਨ ਅਤੇ ਸਵਾਮੀਨਾਥਨ ਕਮਿਸ਼ਨ ਦੀ ਸਿਫ਼ਾਰਸ਼ ਮੁਤਾਬਕ ਸੀ2 ਦੇ ਨਾਲ 50 ਫ਼ੀ ਸਦੀ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਤੌਰ ’ਤੇ ਲਾਗੂ ਕਰਨ ਦੀ ਮੰਗ ਕਰਦੇ ਹਨ।’’ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੂੰ ਹੰਕਾਰ ਛੱਡ ਕੇ ਤਤਕਾਲ ਸੰਯੁਕਤ ਕਿਸਾਨ ਮੋਰਚਾ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ।