ਅਦਿਤੀ ਅਸ਼ੋਕ ਦਾ ਗੋਲਫ਼ਬੈਗ ਟੂਰਨਾਮੈਂਟ ਤੋਂ ਇਕ ਦਿਨ ਪਹਿਲਾਂ ਗੁੰਮ, ਏਅਰ ਫਰਾਂਸ ਨੂੰ ਕੀਤੀ ਅਪੀਲ
Published : May 24, 2022, 12:15 am IST
Updated : May 24, 2022, 12:15 am IST
SHARE ARTICLE
image
image

ਅਦਿਤੀ ਅਸ਼ੋਕ ਦਾ ਗੋਲਫ਼ਬੈਗ ਟੂਰਨਾਮੈਂਟ ਤੋਂ ਇਕ ਦਿਨ ਪਹਿਲਾਂ ਗੁੰਮ, ਏਅਰ ਫਰਾਂਸ ਨੂੰ ਕੀਤੀ ਅਪੀਲ

ਨਵੀਂ ਦਿੱਲੀ, 23 ਮਈ : ਭਾਰਤ ਦੀ ਸਟਾਰ ਗੋਲਫ਼ਰ ਅਦਿਤੀ ਅਸ਼ੋਕ ਨੇ ਸੋਮਵਾਰ ਨੂੰ ਫਰਾਂਸ ਦੀ ਏਅਰਲਾਈਨ ਤੋਂ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦਾ ਕਿਟਬੈਗ ਚਾਰਲਸ ਡੀ ਗੌਲ ਹਵਾਈ ਅੱਡੇ ’ਤੇ ਗ਼ਾਇਬ ਹੋ ਗਿਆ ਹੈ। ਅਦਿਤੀ ਨੇ ਏਅਰਲਾਈਨ ਨੂੰ ਬੇਨਤੀ ਕੀਤੀ ਹੈ ਕਿ ਉਹ ਛੇਤੀ ਤੋਂ ਛੇਤੀ ਕਾਰਵਾਈ ਕਰੇ ਕਿਉਂਕ ਉਨ੍ਹਾਂ ਨੂੰ ਆਗਾਮੀ ਟੂਰਨਾਮੈਂਟ ਲਈ ਆਪਣੇ ਬੈਗ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਏਅਰਫਰਾਂਸ, ਤੁਹਾਡੀ ਤੁਰੰਤ ਪ੍ਰਤੀਕਿਰਿਆ ਚਾਹੀਦਾ ਹੈ। ਮੇਰਾ ਗੋਲਫ ਬੈਗ ਸੀਡੀਜੀ ਤੋਂ ਉਡਾਣ ਭਰਨ ਵਾਲੀ ਫਲਾਈਟ ’ਚ ਨਹੀਂ ਸੀ। ਮੈਂ ਪਹਿਲਾਂ ਹੀ ਤੁਹਾਨੂੰ ਮੈਸੇਜ ਭੇਜ ਕੇ ਬੈਗ ਦੀ ਜਾਣਕਾਰੀ ਦਿਤੀ ਹੈ। ਮੈਨੂੰ ਇਸ ਦੀ ਲੋੜ ਹੈ ਕਿਉਂਕ ਮੈਨੂੰ ਟੂਰਨਾਮੈਂਟ ’ਚ ਹਿੱਸਾ ਲੈਣਾ ਹੈ। ਤੁਰੰਤ ਪ੍ਰਤੀਕਿਰਿਆ ਦਿਓ ਤੇ ਯਕੀਨੀ ਕਰੋ ਕਿ ਮੇਰਾ ਬੈਗ ਕੱਲ੍ਹ ਤਕ ਆ ਜਾਵੇ। ਇਸ ਤੋਂ ਪਹਿਲਾਂ ਅਦਿਤੀ ਨੇ ਨਿਊ ਜਰਸੀ ’ਚ ਹੋਏ ਅਪਰ ਮੋਂਟਕਲੇਅਰ ਕੰਟਰੀ ਕਲੱਬ ਫਾਊਂਡਰਸ ਕੱਪ ਟੂਰਨਾਮੈਂਟ ’ਚ ਹਿੱਸਾ ਲਿਆ ਸੀ ਜਿੱਥੇ ਉਨ੍ਹਾਂ ਨੇ 74ਵਾਂ ਸਥਾਨ ਹਾਸਲ ਕੀਤਾ ਸੀ। ਹੁਣ ਉਹ 25 ਮਈ ਨੂੰ ਲਾਸ ਵੇਗਾਸ ਦੇ ਸ਼ੈਡੋ ਕ੍ਰੀਕ ’ਚ ਹੋਣ ਵਾਲੇ 1.5 ਮਿਲੀਅਨ ਡਾਲਰ ਬੈਂਕ ਆਫ ਹੋਪ ਐੱਲ. ਪੀ. ਜੀ. ਏ. ਮੈਚ ਪਲੇਅ ’ਚ ਨਜ਼ਰ ਆਵੇਗੀ। ਪਿਛਲੇ ਸਾਲ ਟੋਕੀਓ ਓਲੰਪਿਕ ’ਚ ਅਦਿਤੀ ਬਹੁਤ ਕਰੀਬੀ ਮੁਕਾਬਲੇ ’ਚ ਤਮਗ਼ਾ ਜਿੱਤਣ ਤੋਂ ਖੁੰਝ ਗਈ ਸੀ।     (ਏਜੰਸੀ)

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement