ਡਾ. ਵਿਜੇ ਸਿੰਗਲਾ ਅਤੇ ਉਨ੍ਹਾਂ ਦੇ OSD ਪ੍ਰਦੀਪ ਕੁਮਾਰ ਖ਼ਿਲਾਫ਼ ਦਰਜ ਹੋਈ FIR ਦੀ ਨਕਲ 
Published : May 24, 2022, 6:31 pm IST
Updated : May 24, 2022, 6:31 pm IST
SHARE ARTICLE
Copy of FIR filed against Dr. Vijay Singla and his OSD Pradeep Kumar
Copy of FIR filed against Dr. Vijay Singla and his OSD Pradeep Kumar

FIR ਸੈਕਟਰ 70, ਮੋਹਾਲੀ ਦੇ ਥਾਣੇ ਵਿਚ ਦਰਜ ਕੀਤੀ ਗਈ

ਚੰਡੀਗੜ੍ਹ : ਭ੍ਰਿਸ਼ਟਾਚਾਰੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਹੋਏ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਨ੍ਹਾਂ ਦੇ OSD ਪ੍ਰਦੀਪ ਕੁਮਾਰ ਖ਼ਿਲਾਫ਼ FIR ਵੀ ਦਰਜ ਕੀਤੀ ਗਈ ਹੈ। ਇਹ FIR ਸੈਕਟਰ 70, ਮੋਹਾਲੀ ਦੇ ਥਾਣੇ ਵਿਚ ਦਰਜ ਕੀਤੀ ਗਈ ਹੈ। 

''ਨਕਲ ਬਿਆਨ ਰਾਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਉਮਰ 57 ਸਾਲ ਵਾਸੀ ਮਕਾਨ ਨੰਬਰ 4694 ਸੈਕਟਰ 70 ਮੋਹਾਲੀ ਜ਼ਿਲ੍ਹਾ ਐਸ. ਏ.ਐਸ ਨਗਰ ਮੋਬਾਇਲ ਨੰਬਰ 94171-1188. ਬਿਆਨ ਕੀਤਾ ਕਿ ਮੈਂ ਬਤੌਰ ਨਿਗਰਾਨ ਇੰਜਨੀਅਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ਼ -8 ਮੋਹਾਲੀ ਵਿਖੇ ਡੈਪੂਟੇਸ਼ਨ 'ਤੇ ਕੰਮ ਕਰ ਰਿਹਾ ਹਾਂ।

Copy of FIR filed against Dr. Vijay Singla and his OSD Pradeep KumarCopy of FIR filed against Dr. Vijay Singla and his OSD Pradeep Kumar

ਕਰੀਬ ਇੱਕ ਮਹੀਨ ਪਹਿਲਾ ਮੈਂ ਆਪਣੇ ਦਫਤਰ ਵਿੱਚ ਹਾਜ਼ਰ ਸੀ ਤਾਂ ਮੈਨੂੰਪ੍ਰਦੀਪ ਕੁਮਾਰ OSD ਸਿਹਤ ਮੰਤਰੀ ਪੰਜਾਬ ਵੱਲੋਂ ਪੰਜਾਬ ਭਵਨ ਵਿਖੇ ਬੁਲਾਇਆ ਗਿਆ ਸੀ ਜਿਥੇ ਕਮਰਾ ਨੰਬਰ 203 ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਜੀ ਵੱਲੋਂ ਪ੍ਰਦੀਪ ਕੁਮਾਰ ਦੀ ਹਾਜ਼ਰੀ ਵਿੱਚ ਮੈਨੂੰ ਕਿਹਾ ਗਿਆ ਕਿ ਜੋ ਪ੍ਰਦੀਪ ਤੁਹਾਡੇ ਨਾਲ ਗੱਲ ਕਰੇਗਾ ਉਹ ਸਮਝ ਲੈਣਾ ਕੇ ਮੈਂ ਕਰ ਰਿਹਾ ਹਾਂ ਮੈਂ ਜਲਦੀ ਵਿੱਚ ਹਾਂ ਮੈਂ ਜਾ ਰਿਹਾ ਹਾਂ ਉਸ ਉਪਰੰਤ ਕਮਰਾ ਨੰਬਰ 203 ਪ੍ਰਦੀਪ ਕੁਮਾਰ ਵੱਲੋਂ ਮੈਨੂੰ ਕਿਹਾ ਗਿਆ ਕਿ 41 ਕਰੋੜ ਰੁਪਏ ਦੇ ਲੱਗਭਗ ਦੀਆ ਤੁਹਾਡੇ ਵੱਲੋਂ ਉਸਾਰੀ ਦੇ ਕੰਮਾਂ ਦੀਆਂ ਅਲੈਟਮੈਂਟਾਂ ਜਾਰੀ ਕੀਤੀਆਂ ਗਈਆਂ ਹਨ ਅਤੇ 17 ਕਰੋੜ ਦੇ ਲੱਗਪਗ ਹੀ ਠੇਕੇਦਾਰਾਂ ਨੂੰ ਮਾਰਚ ਮਹੀਨੇ ਵਿੱਚ ਅਦਾਇਗੀ ਕੀਤੀ ਗਈ

Copy of FIR filed against Dr. Vijay Singla and his OSD Pradeep KumarCopy of FIR filed against Dr. Vijay Singla and his OSD Pradeep Kumar

ਇਸ ਤਰਾ ਕੁੱਲ ਰਕਮ 58 ਕਰੋੜ ਦਾ 2 ਪ੍ਰੀਤੀਸ਼ਤ ਕਮਿਸ਼ਨ 1ਕਰੋੜ 16 ਲੱਖ ਰੁਪਏ ਬਤੌਰ ਰਿਸ਼ਵਤ ਦਿੱਤਾ ਜਾਵੇ ਮੇਰੇ ਵੱਲੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਸ਼੍ਰੀ ਮਾਨ ਜੀ ਮੈ ਇਹ ਕੰਮ ਨਹੀਂ ਕਰ ਸਕਦਾ ਮੈਨੂੰ ਬੇਸ਼ਕ ਮੇਰੇ ਮਹਿਕਮੇ ਵਾਪਸ ਭੇਜ ਦਿੱਤਾ ਜਾਵੇ। ਉਸ ਤੋਂ ਬਾਦ ਉਨ੍ਹਾਂ ਦੇ ਲਗਾਤਾਰ ਮੈਨੂੰ ਮੋਬਾਇਲ ਨੰਬਰ 78892-88012 ਤੋਂ ਵੱਟਸਐਪ ਕਾਲਾਂ ਮਿਤੀ 8-05-2022, 10-05-2022, 12-05-2022, 1306-2022, 23-05-2022 ਨੂੰ ਆਈਆਂ ਜਿਸ ਰਾਹੀ ਉਨ੍ਹਾਂ ਵੱਲੋਂ ਮੈਨੂੰ ਬਾਰ ਬਾਰ ਬੁਲਾ ਕੇ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਰਹੀ। ਜੇਕਰ ਉਨ੍ਹਾਂ ਵੱਲੋਂ ਧਮਕੀ ਵੀ ਦਿੱਤੀ ਗਈ ਕੇ ਜੇਕਰ ਉਨ੍ਹਾਂ ਨੂੰ ਮੈਂ ਰਿਸ਼ਵਤ ਨਾ ਦਿੱਤੀ ਤਾਂ ਉਹ ਮੇਰਾ ਕਰੀਅਰ ਖਰਾਬ ਕਰ ਦੇਣਗੇ ਅਤੇ ਡਿਪਾਰਟਮੈਂਟ ਵਿੱਚ ਮੇਰਾ ਨੁਕਸਾਨ ਕਰਨਗੇ।

Copy of FIR filed against Dr. Vijay Singla and his OSD Pradeep KumarCopy of FIR filed against Dr. Vijay Singla and his OSD Pradeep Kumar

ਮੇਰੇ ਵੱਲੋਂ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਕਿ ਮੇਰੀ 30-11-2022 ਨੂੰ ਰਿਟਾਇਰਮੈਂਟ ਹੈ ਮੇਰਾ ਕਰੀਅਰ ਖਰਾਬ ਨਾ ਕੀਤਾ ਜਾਵੇ ਮੈਂ ਆਪਣੇ ਮਹਿਕਮੇ ਵਿੱਚ ਵਾਪਸ ਜਾਣ ਲਈ ਤਿਆਰ ਹਾਂ ਜਿਹੜਾ ਕੋਈ ਹੋਰ ਮੁਲਾਜ਼ਮ ਤੁਹਾਨੂੰ ਕਮਿਸ਼ਨ ਬਤੌਰ ਰਿਸ਼ਵਤ ਦੇ ਸਕਦਾ ਹੈ ਉਸ ਨੂੰ ਡੈਪੂਟੇਸ਼ਨ 'ਤੇ ਲੈ ਲਿਆ ਜਾਵੇ ਅਖੀਰ ਵਿੱਚ ਉਨ੍ਹਾਂ ਵੱਲੋਂ ਮਿਤੀ 20-05-2022 ਨੂੰ ਕਿਹਾ ਕਿ ਤੁਸੀਂ 10 ਲੱਖ ਰੁਪਏ ਦੇ ਦੇਣਾ ਅੱਗੇ ਤੋਂ ਜਿਨਾਂ ਕੋਈ ਕੰਮ ਅਲਾਟ ਹੋਵੇਗਾ ਜਾਂ ਠੇਕੇਦਾਰ ਨੂੰ ਅਦਾਇਗੀ ਕੀਤੀ ਜਾਵੇਗੀ ਉਸਦਾ 1 ਪ੍ਰਤੀਸ਼ਤ ਦਿੰਦੇ ਰਹਿਣਾ ਮੇਰੇ ਵੱਲੋਂ ਉਨ੍ਹਾਂ ਨੂੰ ਸਾਫ ਕਿਹਾ ਗਿਆ ਕਿ ਮੇਰੇ ਖਾਤੇ ਵਿੱਚ ਢਾਈ ਲੱਖ ਲਗਪਗ ਹਨ ਅਤੇ ਤਿੰਨ ਲੱਖ ਦੀ ਮੇਰੀ ਲਿਸਟ ਬਣੀ ਹੋਈ ਹੈ ਇਸ ਮਾਨਸਿਕ ਹਿਰਾਸਮੈਂਟ ਤੋਂ ਬਚਣ ਲਈ ਮੈਂ ਸਿਰਫ ਇਹ ਪੰਜ ਲੱਖ ਰੁਪਏ ਹੀ ਤੁਹਾਨੂੰ ਦੇ ਸਕਦਾ ਹਾਂ।

Copy of FIR filed against Dr. Vijay Singla and his OSD Pradeep KumarCopy of FIR filed against Dr. Vijay Singla and his OSD Pradeep Kumar

ਮਿਤੀ 23-05-2022 ਨੂੰ ਪ੍ਰਦੀਪ ਕੁਮਾਰ ਦਾ ਫੋਨ ਆਇਆ ਕਿ ਤੁਸੀਂ ਸੈਕਟਰੀਏਟ ਆ ਜਾਉ ਸੈਕਟਰੀਏਟ ਜਾਣ ਉਪਰੰਤ ਮੈਂ ਪ੍ਰਦੀਪ ਕੁਮਾਰ ਅਤੇ ਸਿਹਤ ਮੰਤਰੀ ਵਿਜੇ ਸਿੰਗਲਾ ਜੀ ਨੂੰ ਮਿਲਿਆ ਜਿਸ ਵਿੱਚ ਮੈਂ ਆਪਣੀ ਟੈਨਸ਼ਨ ਖਤਮ ਕਰਨ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਅਤੇ ਉਨ੍ਹਾਂ ਦੇ ਪਹਿਲਾ ਹੁਕਮਾਂ ਅਨੁਸਾਰ ਪ੍ਰਦੀਪ ਕੁਮਾਰ ਨੂੰ ਪੰਜ ਲੱਖ ਰੁਪਏ ਕਿਥੇ ਦੇਣੇ ਹਨ ਇਸ ਸਬੰਧੀ ਦੋਨਾਂ ਨਾਲ ਜੋ ਗੱਲਬਾਤ ਹੋਈ ਉਸ ਦੀ ਮੈਂ ਰਿਕਾਰਡਿੰਗ ਪੇਸ਼ ਕਰ ਸਕਦਾ ਹਾਂ।

ਜਿਸ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਵਲੋਂ 5 ਲੱਖ ਰੁਪਏ ਪ੍ਰਦੀਪ ਕੁਮਾਰ ਨੂੰ ਦੇਣ ਲਈ ਕਿਹਾ ਗਿਆ ਅਤੇ ਮੇਰੇ ਵੱਲੋਂ ਉਨ੍ਹਾਂ ਨੂੰ ਮੇਰੀ ਟੈਨਸ਼ਨ ਖਤਮ ਕਰਨ ਲਈ ਬੇਨਤੀ ਕੀਤੀ ਗਈ ਇਹ ਪ੍ਰਦੀਪ ਕੁਮਾਰ ਅਤੇ ਸਿਹਤ ਮੰਤਰੀ ਵਿਜੇ ਸਿੰਗਲਾ ਜੀ ਮੇਰੇ ਤੇ ਪੈਸੇ ਦੀ ਮੰਗ ਕਰ ਰਹੇ ਹਨ। ਜੇਕਰ ਮੈਂ ਨਾ ਦਿੱਤੇ ਤਾਂ ਇਹ ਮੇਰੇ ਡਿਪਾਰਟਮੈਂਟ ਵਿੱਚ ਕੈਰੀਅਰ ਖਰਾਬ ਕਰ ਸਕਦੇ ਹਨ। ਇਹਨਾ ਦੋਨਾ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ।

Copy of FIR filed against Dr. Vijay Singla and his OSD Pradeep KumarCopy of FIR filed against Dr. Vijay Singla and his OSD Pradeep Kumar

ਬਿਆਨ ਲਿਖਾ ਦਿੱਤਾ ਸੁਣ ਲਿਆ ਸਹੀ ਹੈ। Sd/ Rajinder Singh 24-05-2022 ਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਤਸਦੀਕ Sd/• Ajitesh ਮੁੱਖ ਅਫਸਰ ਥਾਣਾ ਫੇਜ਼ -8 ਮੋਹਾਲੀ ਮਿਤੀ 24-05-2022 ਤਸਦੀਕ ਕਾਰਵਾਈ ਲਿਸ- ਅੱਜ ਮਨ ਸਬ ਇੰਸਪੈਕਟਰ SHO ਥਾਣਾ ਵਿੱਚ ਹਾਜ਼ਰ ਸੀ ਡਾ ਰਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਉਮਰ 57 ਸਾਲ ਵਾਸੀ ਮਕਾਨ ਨੰਬਰ 4694 ਸੈਕਟਰ 70 ਮੋਹਾਲੀ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਹਾਜ਼ਰ ਆ ਕੇ ਮਨ ਸਬ ਇੰਸਪੈਕਟਰ ਪਾਸ ਆਪਣਾ ਉਕਤ ਬਿਆਨ ਤਹਿਰੀਰ ਕਰਾਇਆ ਬਿਆਨ ਲਿਖ ਕੇ ਪੜ ਕੇ ਸੁਣਾਇਆ ਗਿਆ ਜਿਸ ਨੇ ਸੁਣ ਕੇ ਪੜ ਕੇ ਸਹੀ ਮੰਨ ਕੇ ਬਿਆਨ ਹੇਠਾਂ ਅਪਣੇ ਦਸਤਖਤ ਅੰਗਰੇਜੀ ਵਿੱਚ ਕੀਤੇ।

ਜਿਸ ਦੀ ਮਨ ਸਬ ਇੰਸਪੈਕਟਰਐਸਐਚਓ ਨੇ ਤਸਦੀਕ ਕੀਤੀ ਬਿਆਨ ਤੋਂ ਸਰੇ ਦਸਤ ਸੂਰਤ ਜੁਰਮ ਅ/ਧ 07,08, ਦੀ ਪਰਵੈਂਸ਼ਨ ਆਫ ਕੁਰੱਪਸ਼ਨ ਐਕਟ 1988 ਦਾ ਹੋਣਾ ਪਾਇਆ ਜਾ ਕਰ ਬਿਆਨ ਹਜਾ ਪਰ ਬਾ ਜੁਰਮ ਉਕਤ ਬਰਖਿਲਾਫ ਪ੍ਰਦੀਪ ਕੁਮਾਰ ਅਤੇ ਸਿਹਤ ਮੰਤਰੀ ਪੰਜਾਬ ਵਿਜੇ ਸਿੰਗਲਾ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ। ਸਪੈਸ਼ਲ ਰਿਪੋਰਟ ਜਾਰੀ ਕਰਕੇ ਹੱਥੀਂ ਸਿਪਾਹੀ ਸੰਦੀਪ ਸਿੰਘ 2041/ਮੋਹਾਲੀ ਦੇ ਭੇਜੀਆ ਜਾ ਰਹੀਆਂ ਹਨ। ਇੰਚਾਰਜ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ ਜਾ ਰਹੀ ਹੈ।

Copy of FIR filed against Dr. Vijay Singla and his OSD Pradeep KumarCopy of FIR filed against Dr. Vijay Singla and his OSD Pradeep Kumar

ਇਸ ਜੁਰਮ ਦੀ ਤਫਤੀਸ਼ ਜੀ.ਓ ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਜਾ ਬਣਦੀ ਹੈ। ਇਸ ਲਈ ਮੁਕੱਦਮਾ ਦਰਜ ਕਰਕੇ ਮਿਸਲ ਮੁਕੱਦਮਾ ਅਗਲੇ ਹੁਕਮਾਂ ਲਈ ਅਫਸਰਾਨਬਾਲਾ ਜੀ ਨੂੰ ਭੇਜੀ ਜਾ ਰਹੀ ਹੈ। Sd/- Ajitesh ਮੁੱਖ ਅਫਸਰ ਥਾਣਾ ਫੇਜ਼ -8 ਮੋਹਾਲੀ ਮਿਤੀ 24-05-2022 ਬਾਹੰਦ ਥਾਣਾ ਫੇਸ-8 ਮੋਹਾਲੀ AT:11:00 ਏ.ਐਮ ਬਿਆਨ ਹਜਾ ਪਰ ਮੁਕੱਦਮਾ ਉਕਤ ਬਾ ਜੁਰਮ ਉਕਤ ਬਖਿਲਾਫ ਪ੍ਰਦੀਪ ਕੁਮਾਰ ਅਤੇ ਵਿਜੇ ਸਿੰਗਲਾ ਸਿਹਤ ਮੰਤਰੀ ਪੰਜਾਬ ਦੇ ਦਰਜ ਰਜਿਸਟਰ ਕੀਤਾ ਜਾਕਰ ਤਕਮੀਲ ਪੜਤ ਮੁਕੰਮਲ ਕੀਤੀ ਗਈ। ਨੁਕਲਾਤ FIR ਇਲਾਕਾ ਮੈਜਿਸਟ੍ਰੇਟ ਸਾਹਿਬ ਅਤੇ ਅਫਸਰਾਨ ਬਾਲਾ ਦੀ ਸੇਵਾ ਵਿਚ ਰਾਹੀਂ ਡਾਕ ਘੱਲੀਆਂ ਜਾ ਰਹੀਆਂ ਹਨ। ਕੰਟਰੋਲ ਰੂਮ ਪਰ ਇਤਲਾਹ ਦਿੱਤੀ ਜਾ ਰਹੀ ਹੈ ਮਿਸਲ ਮੁਕੱਦਮਾ ਅਗਲੀ ਤਫਤੀਸ਼ ਸਬੰਧੀ ਹੁਕਮ ਹਾਸਲ ਕਰਨ ਲਈ ਅਫਸਰਾਨਖਾਲਾ ਜੀ ਦੀ ਸੇਵਾ ਵਿੱਚ ਭੇਜੀ ਜਾ ਰਹੀ ਹੈ। ਮੁੱਖ ਮੁਨਸ਼ੀ ਥਾਣਾ ਨੂੰ ਰਿਕਾਰਡ ਦੀ ਪੂਰਤੀ ਕਰਨ ਦੀ ਹਦਾਇਤ ਕੀਤੀ ਗਈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement