ਦੁਨੀਆਂ ਕੋਲ ਸਿਰਫ਼ 70 ਦਿਨਾਂ ਦੀ ਬਚੀ ਕਣਕ, ਰੋਟੀ ਨੂੰ ਤਰਸੇਗਾ ਯੂਰਪ!
Published : May 24, 2022, 6:55 am IST
Updated : May 24, 2022, 6:55 am IST
SHARE ARTICLE
image
image

ਦੁਨੀਆਂ ਕੋਲ ਸਿਰਫ਼ 70 ਦਿਨਾਂ ਦੀ ਬਚੀ ਕਣਕ, ਰੋਟੀ ਨੂੰ ਤਰਸੇਗਾ ਯੂਰਪ!


ਵਾਸ਼ਿੰਗਟਨ, 23 ਮਈ : ਯੂਰਪ ਦੀ 'ਰੋਟੀ ਦੀ ਟੋਕਰੀ' ਕਹੇ ਜਾਣ ਵਾਲੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਨਾਲ ਅਨਾਜ ਸਪਲਾਈ ਸਬੰਧੀ ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ | ਇਸ ਮਹਾ ਸੰਕਟ 'ਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿਤੀ ਹੈ ਕਿ ਦੁਨੀਆ ਕੋਲ ਸਿਰਫ 10 ਹਫ਼ਤੇ ਯਾਨੀ 70 ਦਿਨਾਂ ਦੀ ਹੀ ਕਣਕ ਬਚੀ ਹੈ | ਇਹ ਸਾਲ 2008 ਤੋਂ ਬਾਅਦ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ | ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੁਨੀਆ ਵਿਚ ਅਨਾਜ ਦਾ ਅਜਿਹਾ ਸੰਕਟ ਇਕ ਪੀੜ੍ਹੀ ਵਿਚ ਇਕ ਹੀ ਵਾਰ ਹੁੰਦਾ ਹੈ |
ਇਸ ਦਰਮਿਆਨ ਹੁਣ ਦੁਨੀਆ ਦੀਆਂ ਨਜ਼ਰਾਂ ਜਾਪਾਨ ਵਿਚ ਹੋਣ ਜਾ ਰਹੇ ਕਵਾਡ ਦੇਸ਼ਾਂ ਦੀ ਮੀਟਿੰਗ 'ਤੇ ਟਿਕ ਗਈਆਂ ਹਨ, ਜਿਥੇ ਕਣਕ ਸੰਕਟ ਦਾ ਮੁੱਦਾ ਪ੍ਰਮੁੱਖਤਾ ਨਾਲ ਚੁਕਿਆ ਜਾ ਸਕਦਾ ਹੈ | ਦਰਅਸਲ ਰੂਸ ਅਤੇ ਯੂਕ੍ਰੇਨ ਦੁਨੀਆ ਦੀ ਇਕ-ਚੌਥਾਈ ਕਣਕ ਦੀ ਸਪਲਾਈ ਕਰਦੇ ਹਨ ਅਤੇ ਪਛਮੀ ਦੇਸ਼ਾਂ ਨੂੰ  ਡਰ ਹੈ ਕਿ ਪੁਤਿਨ ਕਣਕ ਨੂੰ  ਇਕ ਹਥਿਆਰ ਦੇ ਰੂਪ ਵਿਚ ਇਸਤੇਮਾਲ ਕਰ ਰਹੇ ਹਨ | ਪਛਮੀ ਦੇਸ਼ਾਂ ਨੂੰ  ਡਰ ਸਤਾ ਰਿਹਾ ਹੈ ਕਿ ਰੂਸੀ ਰਾਸ਼ਟਰਪਤੀ ਜਾਣਬੁੱਝ ਕੇ ਵੈਸ਼ਵਿਕ ਅਨਾਜ ਸਪਲਾਈ ਨੂੰ  ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਅਤੇ ਯੂਕ੍ਰੇਨ ਦੇ ਖੇਤੀ ਉਪਕਰਣਾਂ ਨੂੰ  ਨਸ਼ਟ ਕਰ ਰਹੇ ਸਨ, ਉਨ੍ਹਾਂ ਦੀ ਕਣਕ ਨੂੰ  ਚੋਰੀ ਕਰ ਰਹੇ ਹਨ |

ਰੂਸ ਵਿਚ ਇਸ ਸਾਲ ਕਣਕ ਦੀ ਬੰਪਰ ਫ਼ਸਲ ਹੋਈ ਹੈ ਅਤੇ ਪੁਤਿਨ ਇਸ ਨੂੰ  ਕੰਟਰੋਲ ਕਰ ਸਕਦੇ ਹਨ | ਉਥੇ ਖਰਾਬ ਮੌਸਮ ਨਾਲ ਯੂਰਪ ਅਤੇ ਅਮਰੀਕਾ ਵਿਚ ਕਣਕ ਦੀ ਫਸਲ ਨੂੰ  ਨੁਕਸਾਨ ਪੁੱਜਾ ਹੈ |
ਮੋਦੀ ਨੂੰ  ਕਣਕ ਬਰਾਮਦ 'ਤੇ ਪਾਬੰਦੀ ਹਟਾਉਣ ਲਈ ਕਹਿਣਗੇ ਬਾਈਡੇਨ
ਭਾਰਤ ਦੇ ਕਣਕ ਬਰਾਮਦ 'ਤੇ ਪਾਬੰਦੀ ਲਗਾਉਣ ਨਾਲ ਪੱਛਮੀ ਦੇਸ਼ ਟੈਨਸ਼ਨ ਵਿਚ ਆ ਗਏ ਹਨ | ਦਸਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਕਵਾਡ ਦੀ ਜਾਪਾਨ ਵਿਚ ਹੋ ਰਹੀ ਮੀਟਿੰਗ ਵਿਚ ਕਣਕ ਦੀ ਬਰਾਮਦ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਉਠਾ ਸਕਦੇ ਹਨ | ਅਮਰੀਕਾ ਨੇ ਕਿਹਾ ਹੈ ਕਿ ਕਵਾਡ ਮੀਟਿੰਗ ਵਿਚ ਕਣਕ ਸੰਕਟ 'ਤੇ ਚਰਾਚ ਹੋਵੇਗੀ | ਬਾਈਡੇਨ ਮੋਦੀ ਦੀ ਬਰਾਮਦ 'ਤੇ ਬੈਨ ਹਟਾਉਣ ਲਈ ਕਹਿ ਸਕਦੇ ਹਨ |     (ਏਜੰਸੀ)

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement