ਸ਼ੇਅਰ ਬਾਜ਼ਾਰ : ਸੈਂਸੈਕਸ ’ਚ 133 ਅੰਕਾਂ ਦਾ ਉਛਾਲ ਤੇ ਨਿਫ਼ਟੀ 16300 ਦੇ ਪਾਰ ਖੁਲ੍ਹਿਆ
Published : May 24, 2022, 12:08 am IST
Updated : May 24, 2022, 12:08 am IST
SHARE ARTICLE
image
image

ਸ਼ੇਅਰ ਬਾਜ਼ਾਰ : ਸੈਂਸੈਕਸ ’ਚ 133 ਅੰਕਾਂ ਦਾ ਉਛਾਲ ਤੇ ਨਿਫ਼ਟੀ 16300 ਦੇ ਪਾਰ ਖੁਲ੍ਹਿਆ

ਸਭ ਤੋਂ ਵੱਧ ਮੁਨਾਫ਼ੇ ’ਚ ਰਿਲਾਇੰਸ ਇੰਡਸਟਰੀਜ਼

ਮੁੰਬਈ, 23 ਮਈ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ। ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 133 ਅੰਕ ਭਾਵ 0.25 ਫ਼ੀ ਸਦੀ ਦੇ ਵਾਧੇ ਨਾਲ 54,459.95 ’ਤੇ ਖੁੱਲ੍ਹਿਆ, ਜਦੋਂ ਕਿ ਨਿਫ਼ਟੀ 24 ਅੰਕ ਵਧ ਕੇ 16290 ’ਤੇ ਖੁੱਲ੍ਹਿਆ। ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ 25 ਵਾਧੇ ਨਾਲ ਕਾਰੋਬਾਰ ਕਰ ਰਹੇ ਹਨ ਅਤੇ ਬਾਕੀ 5 ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੋਮਵਾਰ ਨੂੰ ਭਾਰਤੀ ਰੁਪਿਆ 77.68 ਪ੍ਰਤੀ ਡਾਲਰ ’ਤੇ ਖੁੱਲ੍ਹਿਆ, ਜਦਕਿ ਸ਼ੁੱਕਰਵਾਰ ਨੂੰ ਇਹ 77.54 ’ਤੇ ਬੰਦ ਹੋਇਆ।
ਅਸ਼ੋਕ ਲੇਲੈਂਡ, ਮਾਰੂਤੀ ਸੁਜ਼ੂਕੀ, ਐਮਐਂਡਐਮ ਅਤੇ ਹੀਰੋ ਮੋਟੋਕਾਰਪ ਨੇ ਆਟੋ ਸ਼ੇਅਰ ਦੀ ਅਗਵਾਈ ਕੀਤੀ। ਬੀਐਸਈ ਮਿਡਕੈਪ ਵਿਚ 20 ਲਾਭ ਅਤੇ 10 ਗਿਰਾਵਟ ਦਰਜ ਕੀਤੀ ਗਈ ਹੈ।ਲਗਭਗ 1563 ਸ਼ੇਅਰ ਵਧੇ, 531 ਸ਼ੇਅਰਾਂ ਵਿਚ ਗਿਰਾਵਟ ਅਤੇ 98 ਵਿਚ ਕੋਈ ਬਦਲਾਅ ਨਹੀਂ ਹੋਇਆ।
ਟਾਪ ਗੇਨਰਜ਼ ਦੀ ਸੂਚੀ ’ਚ ਐੱਨਟੀਪੀਸੀ, ਮਾਰੂਤੀ, ਵਿਪਰੋ, ਟਾਈਟਨ, ਬਜਾਜ ਫਾਇਨਾਂਸ , ਨੈਸਲੇ ਇੰਡੀਆ, ਬਜਾਜ ਫਿਨਸਰਵ, ਡਾ. ਰੈੱਡੀ ਆਦਿ ਸ਼ਾਮਲ ਹਨ। ਟਾਪ ਲੂਜ਼ਰਜ਼ ਦੀ ਸੂਚੀ ’ਚ ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨਿਲੀਵਰ, ਭਾਰਤੀ ਏਅਰਟੈਲ, ਐਚਡੀਐਫਸੀ ਬੈਂਕ, ਟਾਟਾ ਸਟੀਲ ਦੇ ਨਾਂ ਲਏ ਜਾ ਸਕਦੇ ਹਨ। ਸੈਂਸੈਕਸ ਦੀ ਟਾਪ 5 ਕੰਪਨੀਆਂ ’ਚੋਂ 3 ਦੇ ਬਾਜ਼ਾਰ ਲੇਖਾ-ਜੋਖਾ (ਮਾਰਕੀਟ ਕੈਪ) ’ਚ ਲੰਘੇ ਹਫ਼ਤੇ ਸਮੂਹਿਕ ਰੂਪ ਨਾਲ 1,78,650.71 ਕਰੋੜ ਰੁਪਏ ਦੀ ਵਾਧਾ ਹੋਇਆ। ਸਭ ਤੋਂ ਵੱਧ ਮੁਨਾਫ਼ੇ ’ਚ ਰਿਲਾਇੰਸ ਇੰਡਸਟਰੀਜ਼ ਰਹੀ। ਬੀਤੇ ਹਫ਼ਤੇ ਬੀ. ਐਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,532.77 ਅੰਕ ਜਾਂ 2.90 ਫ਼ੀ ਸਦੀ ਚੜ੍ਹ ਗਿਆ। ਸਮੀਖਿਆ ਅਧੀਨ ਹਫ਼ਤੇ ’ਚ ਰਿਲਾਇੰਸ ਇੰਡਸਟਰੀਜ਼, ਐਚ. ਡੀ. ਐਫ਼. ਸੀ. ਬੈਂਕ ਤੇ ਹਿੰਦੁਸਤਾਨ ਯੂਨਿਲੀਵਰ ਦੇ ਬਾਜ਼ਾਰ ਪੂੰਜੀਕਰਨ ਵਾਧਾ ਹੋਇਆ। ਉਥੇ ਹੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐਸ.) ਤੇ ਇੰਫ਼ੋਸਿਸ ਦਾ ਬਾਜ਼ਾਰ ਲੇਖਾ ਜੋਖਾ ਘੱਟ ਗਿਆ। ਹਫ਼ਤੇ ਦੌਰਾਨ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 1,31,320.8 ਕਰੋੜ ਵਧ ਕੇ 17,73,889.78 ਕਰੋੜ ਰੁਪਏ ’ਤੇ ਪਹੁੰਚ ਗਿਆ। ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਲੇਖਾ ਜੋਖਾ 30,814.89 ਕਰੋੜ ਦੇ ਵਾਧੇ ਨਾਲ 5,46,397.45 ਕਰੋੜ ਰੁਪਏ ਰਿਹਾ। ਇਸੇ ਤਰ੍ਹਾਂ ਐਚ. ਡੀ. ਐਫ਼. ਸੀ. ਬੈਂਕ ਦੀ ਬਾਜ਼ਾਰ ਹੈਸੀਅਤ 16,515.02 ਕਰੋੜ ਦੇ ਉਛਾਲ ਨਾਲ 7, 33,156.15 ਕਰੋੜ ਰੁਪਏ ’ਤੇ ਪਹੁੰਚ ਗਈ।     (ਏਜੰਸੀ)

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement