ਬੱਚੀ ਨੇ ਅਧਿਆਪਕ ਨੂੰ ਦਿਤੀ ਮਾਮਲੇ ਦੀ ਸੂਚਨਾ
ਚੰਡੀਗੜ੍ਹ: ਸੈਕਟਰ-45 ਦੀ ਰਹਿਣ ਵਾਲੀ 12 ਸਾਲਾ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 7ਵੀਂ ਜਮਾਤ ਦੀ 12 ਸਾਲਾ ਵਿਦਿਆਰਥਣ ਨੇ ਸਕੂਲ ਦੇ ਅਧਿਆਪਕ ਨੂੰ ਘਟਨਾ ਦੀ ਜਾਣਕਾਰੀ ਦਿਤੀ। ਅਧਿਆਪਕ ਨੇ ਮਾਮਲੇ ਦੀ ਸੂਚਨਾ ਚਾਈਲਡ ਹੈਲਪਲਾਈਨ 1098 'ਤੇ ਦਿਤੀ, ਜਿਸ ਤੋਂ ਬਾਅਦ ਪੁਲਿਸ ਨੇ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ। ਮਾਮਲਾ 18 ਮਈ ਦਾ ਹੈ ਜਦੋਂ ਸਕੂਲ ਦੀ ਛੁੱਟੀ ਤੋਂ ਕਰੀਬ 15 ਮਿੰਟ ਪਹਿਲਾਂ ਵਿਦਿਆਰਥਣ ਨੇ ਅਧਿਆਪਕਾ ਨੂੰ ਅਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿਤੀ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਡੂੰਘੀ ਖੱਡ ਚ ਡਿੱਗੀ ਕਾਰ, 7 ਦੀ ਮੌਤ
ਵਿਦਿਆਰਥਣ ਨੇ ਦੱਸਿਆ ਕਿ ਉਸ ਨਾਲ ਉਸ ਦੀ ਜਮਾਤ ਦੇ ਇਕ ਵਿਦਿਆਰਥੀ ਅਤੇ ਨੌਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੇ ਬਲਾਤਕਾਰ ਕੀਤਾ। 17 ਮਈ ਦੀ ਸ਼ਾਮ ਨੂੰ ਉਹ ਪਾਰਕ 'ਚ ਇਕੱਲੀ ਖੇਡ ਰਹੀ ਸੀ ਤਾਂ ਤਿੰਨੇ ਲੜਕੇ ਖੇਡਦੇ ਹੋਏ ਉਸ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਵਾਰਦਾਤ ਨੂੰ ਅੰਜਾਮ ਦਿਤਾ।
ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਵਿਦਿਆਰਥਣ ਨੇ ਦਸਿਆ ਕਿ ਉਸ ਨੇ ਆਪਣੀ ਮਾਂ ਨੂੰ ਵੀ ਨਹੀਂ ਦਸਿਆ ਕਿਉਂਕਿ ਲੜਕਿਆਂ ਨੇ ਉਸ ਨੂੰ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਸਬੰਧੀ ਜਦੋਂ ਚੰਡੀਗੜ੍ਹ ਦੇ ਐਸਪੀ ਮ੍ਰਿਦੁਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਇਸ ਸੰਦਰਭ ਵਿਚ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।