Khanna News: ਵਿਆਹ ਦਾ ਲਾਰਾ ਲਗਾ ਕੇ 8 ਸਾਲ ਡਾਕਟਰਨੀ ਨਾਲ ਬਣਾਏ ਸਰੀਰਕ ਸਬੰਧ, ਬਾਅਦ ਵਿਚ ਇਟਲੀ ਭੱਜਿਆ ਨੌਜਵਾਨ
Published : May 24, 2024, 12:00 pm IST
Updated : May 24, 2024, 12:00 pm IST
SHARE ARTICLE
Khanna Rape News in punjabi
Khanna Rape News in punjabi

Khanna News: ਪੀੜਨ ਨੇ ਪੁਲਿਸ ਕੋਲ ਮਾਮਲਾ ਕਰਵਾਇਆ ਦਰਜ

Khanna Rape News in punjabi : ਖੰਨਾ ਦੇ ਦੋਰਾਹਾ ਪਿੰਡ ਦੀ ਰਹਿਣ ਵਾਲੀ 32 ਸਾਲਾ ਡਾਕਟਰਨੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਨੀ ਨੂੰ ਲਗਾਤਾਰ 8 ਸਾਲ ਤੱਕ ਰਿਲੇਸ਼ਨਸ਼ਿਪ ਵਿਚ ਰੱਖਿਆ ਗਿਆ। ਵਿਆਹ ਦੇ ਬਹਾਨੇ ਸਰੀਰਕ ਸਬੰਧ ਬਣਾਏ ਗਏ। ਇਸ ਦੌਰਾਨ ਮੁਲਜ਼ਮ ਇਟਲੀ ਚਲਾ ਗਿਆ ਅਤੇ ਉਥੇ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ। ਹੁਣ ਥਾਣਾ ਮਲੌਦ ਵਿਚ ਡਾਕਟਰ ਨੇ ਮੁਲਜ਼ਮ ਹਰਮਨਪ੍ਰੀਤ ਸਿੰਘ ਵਾਸੀ ਚੋਮਾ ਖ਼ਿਲਾਫ਼ ਧੋਖਾਧੜੀ ਤੇ ਜਬਰ ਜਨਾਹ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: PM Modi Punjab Rally : PM ਮੋਦੀ ਦੀਆਂ ਅੱਜ ਜਲੰਧਰ ਤੇ ਗੁਰਦਾਸੁਪਰ 'ਚ 2 ਰੈਲੀਆਂ, ਪੁਲਿਸ-ਪੈਰਾ-ਮਿਲਟਰੀ ਅਲਰਟ, ਕਿਸਾਨ ਹੋ ਰਹੇ ਇਕੱਠੇ

ਸ਼ਿਕਾਇਤਕਰਤਾ ਅਨੁਸਾਰ ਉਸ ਦੀ ਹਰਮਨਪ੍ਰੀਤ ਸਿੰਘ ਨਾਲ ਕਰੀਬ 8 ਸਾਲ ਪਹਿਲਾਂ ਮੁਲਾਕਾਤ ਹੋਈ ਸੀ। ਦੋਵੇਂ ਰਿਲੇਸ਼ਨਸ਼ਿਪ 'ਚ ਰਹਿ ਰਹੇ ਸਨ। ਹਰਮਨਪ੍ਰੀਤ ਉਸ ਨੂੰ ਪਿੰਡ ਚੋਮੋ ਸਥਿਤ ਆਪਣੇ ਘਰ ਵੀ ਲੈ ਜਾਂਦਾ ਸੀ। ਉਸ ਨੇ ਆਪਣੇ ਪਰਿਵਾਰ ਨਾਲ ਮਿਲਵਾਇਆ। ਮੁਲਜ਼ਮ ਦੀ ਮਾਂ ਵੀ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ। ਉਨ੍ਹਾਂ ਦੇ ਵਿਆਹ ਦੀ ਵੀ ਗੱਲਬਾਤ ਚੱਲ ਰਹੀ ਸੀ। ਮੁਲਜ਼ਮ ਉਸ ਨੂੰ ਕਹਿੰਦਾ ਰਿਹਾ ਕਿ ਉਹ ਕੁਝ ਸਮਾਂ ਉਡੀਕ ਕਰ ਕੇ ਵਿਆਹ ਕਰਵਾ ਕਰਵਾ ਲੈਣਗੇ। ਜਿਸ 'ਤੇ ਉਹ ਚੁੱਪ ਰਹਿੰਦੀ ਸੀ।

ਇਹ ਵੀ ਪੜ੍ਹੋ: Mohali Accident News: ਕੈਨੇਡਾ ਤੋਂ ਪਰਤੇ ਨੌਜਵਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ 

ਇਸੇ ਦੌਰਾਨ ਮੁਲਜ਼ਮ ਹਰਮਨਪ੍ਰੀਤ ਸਿੰਘ ਨੇ ਇਟਲੀ ਜਾਣ ਦੀ ਯੋਜਨਾ ਬਣਾਈ। ਜਦੋਂ ਪੀੜਤਾ ਨੇ ਉਸ ਨੂੰ ਵਿਆਹ ਤੋਂ ਬਾਅਦ ਵਿਦੇਸ਼ ਜਾਣ ਲਈ ਕਿਹਾ ਤਾਂ ਦੋਸ਼ੀ ਨੇ ਉਸ ਨਾਲ ਵਾਅਦਾ ਕੀਤਾ ਕਿ ਉਹ ਇਟਲੀ ਤੋਂ ਆ ਕੇ ਉਸ ਨਾਲ ਵਿਆਹ ਕਰੇਗਾ ਅਤੇ ਫਿਰ ਦੋਵੇਂ ਇਟਲੀ ਚਲੇ ਜਾਣਗੇ। ਇਟਲੀ ਜਾਣ ਤੋਂ ਕੁਝ ਸਮੇਂ ਬਾਅਦ ਹਰਮਨਪ੍ਰੀਤ ਉਸ ਨਾਲ ਫੋਨ 'ਤੇ ਗੱਲ ਕਰਦੀ ਰਹੀ ਪਰ ਹੁਣ ਉਸ ਨੇ ਉਸ ਨਾਲ ਵਿਆਹ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਤਾਂ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਮਾਮਲੇ ਸਬੰਧੀ 3 ਮਈ 2024 ਨੂੰ ਪੀੜਤਾ ਵੱਲੋਂ ਐਸਐਸਪੀ ਖੰਨਾ ਨੂੰ ਦਰਖਾਸਤ ਦਿੱਤੀ ਗਈ ਸੀ। ਜਾਂਚ ਤੋਂ ਬਾਅਦ ਮਲੌਦ ਥਾਣੇ ਵਿੱਚ ਹਰਮਨਪ੍ਰੀਤ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਅਤੇ 420 ਤਹਿਤ ਕੇਸ ਦਰਜ ਕੀਤਾ ਗਿਆ ਸੀ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਵਿੱਚ ਹੈ। ਉਸ ਵਿਰੁੱਧ ਜੋ ਕਾਰਵਾਈ ਕੀਤੀ ਜਾ ਰਹੀ ਹੈ, ਉਸ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

(For more Punjabi news apart from Khanna Rape News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement