
ਉਹਨਾਂ ਦੇ ਖੂਨ ਵਿਚ ਜਜ਼ਬਾ ਦਿਖਾਈ ਦੇ ਰਿਹਾ ਹੈ ਉਹ ਅਪਣੇ...
ਸੰਗਰੂਰ: ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਜਾਂਦਾ ਹੈ ਪਰ ਸੰਗਰੂਰ ਜ਼ਿਲ੍ਹੇ ਦੇ ਨੌਜਵਾਨਾਂ ਨੇ ਇਸ ਗੱਲ ਨੂੰ ਝੂਠਲਾ ਦਿੱਤਾ ਹੈ ਕਿ ਉਹ ਵੀ ਮਿਹਨਤੀ ਹਨ ਤੇ ਅਪਣੇ ਦੇਸ਼ ਲਈ ਜਾਨ ਵਾਰ ਸਕਦੇ ਹਨ। ਉਹ ਵੀ ਹੋਰਨਾਂ ਸੂਬਿਆਂ ਜਾਂ ਦੇਸ਼ਾਂ ਦੇ ਨੌਜਵਾਨਾਂ ਵਾਂਗ ਕੰਮ ਕਰ ਸਕਦੇ ਹਨ। ਇਸ ਬਾਬਤ ਸਪੋਕਸਮੈਨ ਟੀਮ ਵੱਲੋਂ ਸੰਗਰੂਰ ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ।
Youth
ਉਹਨਾਂ ਦੇ ਖੂਨ ਵਿਚ ਜਜ਼ਬਾ ਦਿਖਾਈ ਦੇ ਰਿਹਾ ਹੈ ਉਹ ਅਪਣੇ ਸ਼ਰੀਰ ਨੂੰ ਤਾਕਤਵਰ ਬਣਾਉਣ ਲਈ ਲਗਾਤਾਰ ਮਿਹਨਤ ਕਰ ਰਹੇ ਹਨ। ਜਦੋਂ ਉਹਨਾਂ ਨੂੰ ਪੁਛਿਆ ਗਿਆ ਕਿ ਉਹ ਇੰਨੀ ਤਿਆਰੀ ਕਿਸ ਲਈ ਕਰ ਰਹੇ ਹਨ ਕੀ ਉਹਨਾਂ ਨੇ ਕੋਈ ਖੇਡ ਵਿਚ ਜਾਣਾ ਹੈ, ਕੋਈ ਮੁਕਾਬਲਾ ਜਿੱਤਣਾ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਉਹਨਾਂ ਨੇ ਫੌਜ ਵਿਚ ਭਰਤੀ ਹੋਣਾ ਹੈ ਇਸ ਲਈ ਉਹ ਇੰਨੀ ਸਖ਼ਤ ਮਿਹਨਤ ਕਰ ਰਹੇ ਹਨ।
Youth
ਜੇ ਗੱਲ ਕਰੀਏ ਫੌਜ ਵਿਚ ਸ਼ਹੀਦ ਹੋਏ ਪੰਜਾਬ ਦੇ ਨੌਜਵਾਨਾਂ ਦੀ ਤਾਂ ਉਹਨਾਂ ਤੋਂ ਸੇਧ ਲੈ ਕੇ ਇਹਨਾਂ ਨੌਜਵਾਨਾਂ ਨੇ ਵੀ ਠਾਣ ਲਈ ਹੈ ਕਿ ਉਹ ਵੀ ਫੌਜ ਵਿਚ ਜਾਣਗੇ ਤੇ ਦੁਸ਼ਮਣਾ ਨੂੰ ਦਿਖਾ ਦੇਣਗੇ ਕਿ ਉਹ ਉਹਨਾਂ ਤੋਂ ਡਰਦੇ ਨਹੀਂ। ਉਹਨਾਂ ਦਾ ਮਕਸਦ ਹੈ ਕਿ ਸਰਹੱਦਾਂ ਦੀ ਰਾਖੀ ਕੀਤੀ ਜਾਵੇ ਤੇ ਪੰਜਾਬ ਤੇ ਜਿਹੜਾ ਕਲੰਕ ਲੱਗਿਆ ਹੋਇਆ ਹੈ ਉਸ ਨੂੰ ਵੀ ਮਿਟਾਇਆ ਜਾ ਸਕੇ।
Youth
ਇਸ ਬਾਬਤ ਇਕ ਨੌਜਵਾਨ ਰਣਬੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦਸਿਆ ਕਿ ਉਹ BA 1st ਚ ਹੈ ਤੇ ਉਸ ਕੋਲ NCC ਦਾ C ਸਰਟੀਫਿਕੇਟ ਹੈ। ਉਸ ਨੇ ਫੌਜ ਵਿਚ ਜਾਣ ਦਾ ਇਹੀ ਕਾਰਨ ਦਸਿਆ ਕਿ ਲੋਕ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਹਨ ਇਸ ਲਈ ਉਹ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਉਹ ਵੀ ਬਹੁਤ ਕੁੱਝ ਕਰ ਸਕਦੇ ਹਨ।
Youth
ਜਿਹੜੇ ਜਵਾਨ ਸਰਹੱਦ ਤੇ ਸ਼ਹੀਦ ਹੋਏ ਹਨ ਉਹਨਾਂ ਬਾਰੇ ਲੋਕ ਕਹਿੰਦੇ ਹਨ ਕਿ ਉਹ ਤਨਖ਼ਾਹ ਦੇ ਭੁੱਖੇ ਹਨ ਇਸ ਲਈ ਉਹ ਫੌਜ ਵਿਚ ਭਰਤੀ ਹੁੰਦੇ ਹਨ। ਪਰ ਉਹਨਾਂ ਦਾ ਇਹ ਮਕਸਦ ਨਹੀਂ ਹੈ ਉਹ ਅਪਣੇ ਸ਼ਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹਨ ਤੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਹਨ।
Youth
ਉੱਥੇ ਹੀ ਬਾਕੀ ਨੌਜਵਾਨਾਂ ਦਾ ਕਹਿਣਾ ਹੈ ਕਿ ਬਾਕੀ ਫੌਜੀ ਵੀਰਾਂ ਦੀ ਤਰ੍ਹਾਂ ਉਹ ਵੀ ਅਪਣੇ ਦੇਸ਼ ਲਈ ਕੁੱਝ ਕਰਨਾ ਚਾਹੁੰਦੇ ਹਨ ਇਸ ਲਈ ਉਹ ਜੀ-ਜਾਨ ਲਗਾ ਕੇ ਮਿਹਨਤ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਨੌਜਵਾਨਾਂ ਨੂੰ ਵੀ ਇਹੀ ਅਪੀਲ ਕੀਤੀ ਹੈ ਕਿ ਉਹ ਵੀ ਨਸ਼ੇ ਛੱਡ ਕੇ ਅਪਣੀ ਜਵਾਨੀ ਚੰਗੇ ਪਾਸੇ ਲਗਾਉਣ ਤਾਂ ਜੋ ਪੰਜਾਬ ਨੂੰ ਉਹਨਾਂ ਤੇ ਮਾਣ ਮਹਿਸੂਸ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।