ਇਸ ਵਾਰ ‘ਆਪ’ ਚੋਣਾਂ ਤੋਂ ਪਹਿਲਾਂ ਐਲਾਨ ਦੇਵੇਗੀ ਮੁੱਖ ਮੰਤਰੀ ਦਾ ਚਿਹਰਾ : ਜਰਨੈਲ ਸਿੰਘ
Published : Jun 24, 2020, 8:58 am IST
Updated : Jun 24, 2020, 8:58 am IST
SHARE ARTICLE
AAP
AAP

ਆਮ ਆਦਮੀ ਪਾਰਟੀ ਇਸ ਵਾਰ ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨੇ ਜਾਣ ਦੀ ਗ਼ਲਤੀ ਨਹੀਂ ਕਰੇਗੀ ਅਤੇ 2022

ਚੰਡੀਗੜ੍ਹ, 23 ਜੂਨ (ਗੁਰਉਪਦੇਸ਼ ਭੁੱਲਰ) : ਆਮ ਆਦਮੀ ਪਾਰਟੀ ਇਸ ਵਾਰ ਮੁੱਖ ਮੰਤਰੀ ਦਾ ਚੇਹਰਾ ਨਾ ਐਲਾਨੇ ਜਾਣ ਦੀ ਗ਼ਲਤੀ ਨਹੀਂ ਕਰੇਗੀ ਅਤੇ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚੇਹਰਾ ਜ਼ਰੂਰ ਐਲਾਨ ਦਿਤਾ ਜਾਵੇਗਾ।  ਇਹ ਗੱਲ ‘ਆਪ’ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਨੇਤਾ ਜਰਨੈਲ ਸਿੰਘ ਨੇ ਅੱਜ ਇਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬੁਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਖੀ। ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਕੁਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਸਰਬਜੀਤ ਕੌਰ ਮਾਣੂਕੇ, ਸੀਨੀਅਰ ਆਗੂ ਹਰਚੰਦ ਸਿੰਘ ਬਰਸਟ ਆਦਿ ਵੀ ਮੌਜੂਦ ਸਨ। 

ਜਰਨੈਲ ਸਿੰਘ ਨੇ ਇਕ ਸੁਆਲ ਦੇ ਜੁਆਬ ਵਿਚ ਕਿਹਾ ਕਿ ‘ਆਪ’ ਵਿਚ ਸ਼ਾਮਲ ਹੋਣ ਵਾਲੇ ਹੋਰ ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਸੂਚੀ ਬਹੁਤ ਲੰਮੀ ਹੈ ਅਤੇ ਜੋ ਵੀ ਪੰਜਾਬ ਦੇ ਹਿੱਤਾਂ ਲਈ ‘ਆਪ’ ਵਿਚ ਬਿਨਾ ਸ਼ਰਤ ਸ਼ਾਮਲ ਹੋਣਾ ਚਾਹੁੰਦਾ ਹੈ, ਉਸ ਦਾ ਸਵਾਗਤ ਹੋਵੇਗਾ। ਨਵਜੋਤ ਸਿੰਘ ਸਿੱਧੂ ਬਾਰੇ ਉਨ੍ਹਾਂ ਸਪੱਸ਼ਟ ਜੁਆਬ ਨਹੀਂ ਦਿਤਾ ਅਤੇ ਕਿਹਾ ਕਿ ਅਜੇ ਉਹ ਕਾਂਗਰਸ ਵਿਚ ਹਨ ਅਤੇ ਉਨ੍ਹਾਂ ਨਾਲ ਪਾਰਟੀ ਦੀ ਕੋਈ ਸਿੱਧੀ ਗੱਲਬਾਤ ਵੀ ਨਹੀਂ ਹੋ ਰਹੀ

ਪਰ ਉਹ ਬਿਨਾ ਸ਼ਰਤ ਆਉਣ ਤਾਂ ਸਵਾਗਤ ਹੈ। ਮੁੱਖ ਮੰਤਰੀ ਦੇ ਚੇਹਰੇ ਬਾਰੇ ਉਨ੍ਹਾਂ ਕਿਹਾ ਕਿ ਸਮਾਂ ਆਉਣ ’ਤੇ ਇਸ ਬਾਰੇ ਫ਼ੈਸਲਾ ਕੀਤਾ ਜਾਵੇਗਾ ਕਿਉਂਕਿ ਹਾਲੇ ਸਮਾਂ ਰਹਿੰਦਾ ਹੈ। ਇਸ ਸਮੇਂ ਤਾਂ ਪਾਰਟੀ ਨੂੰ ਮਜ਼ਬੂਤ ਕਰ ਕੇ ਕਾਂਗਰਸ ਅਤੇ ਅਕਾਲੀ ਭਾਜਪਾ ਮੁਕਾਬਲੇ ਤੀਜ਼ਾ ਵਿਕਲਪ ਤਿਆਰ ਕਰਨਾ ਮੁੱਖ ਕੰਮ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਾਰਟੀ ਦੇ ਸਾਰੇ ਆਗੂ ਅਤੇ ਵਿਧਾਇਕ ਲੋਕਾਂ ਦੇ ਮੁੱਦੇ ਮਜ਼ਬੂਤੀ ਨਾਲ ਉਠਾ ਰਹੇ ਹਨ ਅਤੇ ਭਵਿੱਖ ਵਿਚ ਸਰਗਰਮੀ ਹੋਰ ਵੀ ਵਧਾਈ ਜਾਵੇਗੀ ਤਾਂ ਜੋ ਕਾਂਗਰਸ ਅਤੇ ਅਕਾਲੀਆਂ ਤੋਂ ਸੂਬੇ ਦੇ ਲੋਕਾਂ ਨੂੰ ਮੁਕਤੀ ਦਿਵਾਈ ਜਾ ਸਕੇ।

AAPAAP

ਜਰਨੈਲ ਸਿੰਘ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਆਗੂਆਂ ਤੋਂ ਵੱਖ ਵੱਖ ਸਰਗਰਮੀਆਂ ਦੀ ਰੀਪੋਰਟ ਲੈ ਕੇ ਭਵਿੱਖ ਦੀ ਰਣਨੀਤੀ ਬਾਰੇ ਜ਼ਰੂਰੀ ਹਦਾਹਿਤਾਂ ਦਿਤੀਆਂ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਸਿਆ ਕਿ ਪਾਰਟੀ ਜਿਥੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਆਰਡੀਨੈਸਾਂ ਦਾ ਜ਼ੋਰਦਾਰ ਵਿਰੁਧ ਕਰੇਗੀ, ਉਥੇ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫ਼ੀਆਂ ਨੂੰ ਲੈ ਕੇ ਵੀ ਜ਼ੋਰਦਾਰ ਮੁਹਿੰਮ ਚਲਾਵੇਗੀ। ਪਾਰਟੀ ਆਉਣ ਵਾਲੇ ਦਿਨਾਂ ਵਿਚ ਹਰ ਮੁੱਦੇ ਨੂੰ ਲੈ ਕੇ ਸੜਕਾਂ ’ਤੇ ਦਿਖੇਗੀ ਅਤੇ ਸਰਬ ਪਾਰਟੀ ਮੀਟਿੰਗ ਵਿਚ ਵੀ ਮੁੱਦੇ ਚੁੱਕੇਗੀ।

‘ਆਪ’ ਵਿਧਾਇਕ ਪਿਰਮਲ ਖ਼ਾਲਸਾ ਨੇ ਮੋਤੀ ਮਹਿਲ ਅੱਗੇ ਲਗਾਇਆ ਪੱਕਾ ਧਰਨਾ
ਪਟਿਆਲਾ, 23 ਜੂਨ (ਤੇਜਿੰਦਰ ਫ਼ਤਿਹਪੁਰ) : ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਖ਼ਾਲਸਾ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਮੋਤੀ ਮਹਿਲ ਅੱਗੇ ਰੋਸ ਧਰਨਾ ਦੇਣ ਪੁੱਜੇ। ਇਕੱਲੇ ਹੀ ਮਹਿਲ ਅੱਗੇ ਰੋਸ ਦੀ ਤਖ਼ਤੀ ਫੜ ਕੇ ਖੜ੍ਹੇ ਵਿਧਾਇਕ ਨੂੰ ਕੁੱਝ ਹੀ ਮਿੰਟਾਂ ਦੇ ਅੰਦਰ ਅਧਿਕਾਰੀਆਂ ਨੇ ਮੀਟਿੰਗ ਲਈ ਮਹਿਲ ਦੇ ਅੰਦਰ ਬੁਲਾ ਲਿਆ। ਕੋਈ ਵੀ ਸਿੱਟਾ ਨਾ ਨਿਕਲਣ ’ਤੇ ਵਿਧਾਇਕ ਨੇ ਉਥੇ ਹੀ ਪੱਕਾ ਧਰਨਾ ਲਗਾ ਲਿਆ ਹੈ। ਵਿਧਾਇਕ ਖਾਲਸਾ ਨੇ ਦਸਿਆ ਕਿ ਉਨ੍ਹਾਂ ਦੇ ਹਲਕੇ ਵਿੱਚ ਪੈਂਦੇ ਪਿੰਡ ਪੱਖੋ ਕਲਾਂ ਵਿਖੇ ਕਰੀਬ 44 ਏਕੜ ਪੰਚਾਇਤੀ ਜ਼ਮੀਨ ਹੈ,

ਜਿਸ ’ਤੇ ਸਥਾਨਕ ਪੰਚਾਇਤ ਵਲੋਂ ਮਿਲੀਭੁਗਤ ਕਰ ਕੇ ਐਸ.ਸੀ. ਭਾਈਚਾਰੇ ਦੇ ਹਿੱਸੇ ਦੀ ਜ਼ਮੀਨ ਵੀ ਹੋਰ ਵਰਗ ਨੂੰ ਦੇਣ ਦੀ ਸਾਜਸ਼ ਘੜ ਲਈ ਹੈ। ਵਿਧਾਇਕ ਵਲੋਂ ਇਸ ਸਬੰਧੀ ਬਰਨਾਲਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਈ। ਇਸ ਮਾਮਲੇ ਬਾਰੇ ਐਸ.ਸੀ. ਕਮਿਸ਼ਨ ਨੂੰ ਵੀ ਲਿਖਤੀ ਸ਼ਿਕਾਇਤ ਦਿਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵਿਚ ਵਿਧਾਇਕ ਦੀ ਸੁਣਵਾਈ ਨਾ ਹੋਣ ’ਤੇ ਅੱਜ ਉਹ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਧਰਨਾ ਦੇਣ ਲਈ ਪੁੱਜੇ ਹਨ। ਵਿਧਾਇਕ ਨੇ ਮੰਗ ਕੀਤੀ ਕਿ ਪਿੰਡ ਪੱਖੋ ਕਲਾਂ ਦੀ ਪੰਚਾਇਤੀ ਜ਼ਮੀਨ ’ਚ ਐਸ.ਸੀ. ਭਾਈਚਾਰੇ ਨੂੰ ਬਣਦਾ ਹਿੱਸਾ ਦਿਤਾ ਜਾਵੇ ਅਤੇ ਮਿਲੀਭੁਗਤ ਕਰਨ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement