ਜੰਮੂ ਕਸ਼ਮੀਰ 'ਚ ਸਰਕਾਰੀ ਨੌਕਰੀ ਲੈਣੀ ਹੋਈ ਹੋਰ ਮੁਸ਼ਕਲ, ਸਰਕਾਰ ਨੇ ਕੱਢੇ ਨਵੇਂ ਕਨੂੰਨ
Published : Jun 24, 2021, 6:40 am IST
Updated : Jun 24, 2021, 6:40 am IST
SHARE ARTICLE
image
image

ਜੰਮੂ ਕਸ਼ਮੀਰ 'ਚ ਸਰਕਾਰੀ ਨੌਕਰੀ ਲੈਣੀ ਹੋਈ ਹੋਰ ਮੁਸ਼ਕਲ, ਸਰਕਾਰ ਨੇ ਕੱਢੇ ਨਵੇਂ ਕਨੂੰਨ


ਜੰਮੂ, 23 ਜੂਨ (ਸਰਬਜੀਤ ਸਿੰਘ) : ਜੰਮੂ-ਕਸ਼ਮੀਰ 'ਚ ਨੌਕਰੀਆਂ ਲਈ ਨਿਯੁਕਤ ਕੀਤੇ ਗਏ ਉਮੀਦਵਾਰਾਂ ਨੂੰ  ਅਪਣੀ ਵਿਦਿਅਕ ਯੋਗਤਾ, ਪਿਛਲੇ 5 ਸਾਲਾਂ ਦੌਰਾਨ ਵਰਤੇ ਗਏ ਮੋਬਾਈਲ ਨੰਬਰ, ਸਹੁਰਿਆਂ ਦੇ ਵੇਰਵੇ ਅਤੇ 15 ਸਾਲਾਂ ਤੋਂ ਬੈਂਕਾਂ ਤੋਂ ਲਏ ਗਏ ਕਰਜ਼ੇ ਦਾ ਵੇਰਵਾ ਦੇਣਾ ਹੋਵੇਗਾ ਅਤੇ ਸੀਆਈਡੀ ਵਿਭਾਗ ਇਸ ਦੀ ਜਾਂਚ ਕਰੇਗਾ | ਜੰਮੂ-ਕਸ਼ਮੀਰ ਸਿਵਲ ਸਰਵਿਸ ਕਰੈਕਟਰ ਚੈਕ ਦਿਸ਼ਾ ਨਿਰਦੇਸ਼, 1997 ਦੀ ਦਿਸ਼ਾ 2 ਨੂੰ  ਸੋਧਿਆ ਗਿਆ ਹੈ | ਸਰਕਾਰ ਦੁਆਰਾ ਤਿਆਰ ਕੀਤੇ ਵਿਆਪਕ ਫ਼ਾਰਮੈਟ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ  ਅਪਣੇ ਪ੍ਰਵਾਰਕ ਮੈਂਬਰਾਂ, ਸਹੁਰਿਆਂ, ਉਨ੍ਹਾਂ ਦੇ ਮੋਬਾਈਲ ਨੰਬਰ, ਵਾਹਨ ਦੀ ਰਜਿਸਟਰੀ, ਮੇਲ, ਸੋਸ਼ਲ ਮੀਡੀਆ ਆਦਿ ਬਾਰੇ ਜਾਣਕਾਰੀ ਦੇਣੀ ਹੋਵੇਗੀ | ਇਸ ਦੇ ਨਾਲ ਹੀ ਬੈਂਕਾਂ ਅਤੇ ਡਾਕਘਰਾਂ ਵਿਚ ਖਾਤਿਆਂ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ |
ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਪੜ੍ਹਾਈ ਦੀ ਜਾਣਕਾਰੀ ਪੰਦਰਾਂ ਸਾਲ ਦੀ ਉਮਰ ਤੋਂ ਹੀ ਦੇਣੀ ਪਵੇਗੀ | ਜੇ ਉਮੀਦਵਾਰ ਪਾਕਿਸਤਾਨ, ਗ਼ੁਲਾਮ ਕਸ਼ਮੀਰ ਜਾਂ ਕਿਸੇ ਵਿਦੇਸ਼ੀ ਦੇਸ਼ ਵਿਚ ਰਿਹਾ ਹੈ, ਤਾਂ ਉਸ ਨੂੰ  ਵੀ ਇਹ ਜਾਣਕਾਰੀ ਦੇਣੀ ਪਏਗੀ | ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ੀ ਟੂਰਾਂ ਦਾ ਵੇਰਵਾ ਵੀ ਦੇਣਾ ਪਵੇਗਾ | ਉਮੀਦਵਾਰਾਂ ਨੂੰ  ਵਿਦੇਸ਼ਾਂ ਵਿਚ ਪੜ੍ਹਦੇ ਬੱਚਿਆਂ ਦਾ ਵੇਰਵਾ ਵੀ ਦੇਣਾ ਹੋਵੇਗਾ | ਜੇ ਉਹ ਕਿਸੇ ਐਸੋਸੀਏਸ਼ਨ ਦਾ ਮੈਂਬਰ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਏਗੀ | ਜੇ ਉਮੀਦਵਾਰ ਦਾ ਪ੍ਰਵਾਰ 1 ਜਨਵਰੀ 1990 ਦੇ ਬਾਅਦ ਪਰਵਾਸ ਕਰ ਗਿਆ ਹੈ ਤਾਂ ਉਨ੍ਹਾਂ ਨੂੰ  ਜਨਮ ਤਰੀਕ, ਨਾਗਰਿਕਤਾ, ਧਰਮ ਦੀ ਜਾਣਕਾਰੀ ਵੀ ਪ੍ਰਦਾਨ ਕਰਨੀ ਪਵੇਗੀ | ਜੇ ਉਮੀਦਵਾਰ ਵਿਰੁਧ ਕੋਈ ਕਾਨੂੰਨੀ ਕਾਰਵਾਈ ਚਲ ਰਹੀ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਵੇਗੀ | 

ਜੇ ਉਮੀਦਵਾਰ ਕੋਲ ਅਸਲਾ ਲਾਇਸੈਂਸ ਹੈ, ਤਾਂ ਇਸ ਦਾ ਵੇਰਵਾ ਵੀ ਦੇਣਾ ਪਏਗਾ | ਇਹੀ ਨਹੀਂ ਜੇਕਰ ਲੋਨ ਵੀ ਲਿਆ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦੇਣੀ ਪਏਗੀ |
ਸੀਆਈਡੀ ਵਿਭਾਗ ਨਿਯੁਕਤ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਚਰਿੱਤਰ ਅਤੇ ਪੁਰਾਣੇ ਰਿਕਾਰਡਾਂ ਦੀ ਜਾਂਚ ਕਰੇਗਾ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਸਬੰਧਤ ਅਧਿਕਾਰੀਆਂ ਨੂੰ  ਭੇਜ ਦੇਵੇਗਾ |
 

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement