ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਸੀਟਾਂ ਨੂੰ  ਲੈ ਕੇ ਬਸਪਾ 'ਚ ਹੋਈ ਨਾਰਾਜ਼ਗੀ
Published : Jun 24, 2021, 6:49 am IST
Updated : Jun 24, 2021, 6:49 am IST
SHARE ARTICLE
image
image

ਅਕਾਲੀ ਦਲ ਨਾਲ ਗਠਜੋੜ ਤੋਂ ਬਾਅਦ ਸੀਟਾਂ ਨੂੰ  ਲੈ ਕੇ ਬਸਪਾ 'ਚ ਹੋਈ ਨਾਰਾਜ਼ਗੀ

ਮਾਇਆਵਤੀ ਨੇ ਬਸਪਾ ਦੀ ਪੰਜਾਬ ਲੀਡਰਸ਼ਿਪ ਨੂੰ  ਮੀਟਿੰਗ ਲਈ ਸੱਦਿਆ


ਲੁਧਿਆਣਾ, 23 ਜੂਨ (ਪ੍ਰਮੋਦ ਕੌਸ਼ਲ) : ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਸਿਆਸੀ ਗਠਜੋੜ ਤੋਂ ਬਾਅਦ ਸੀਟਾਂ ਦੀ ਹੋਈ ਵੰਡ ਨੂੰ  ਲੈ ਕੇ ਬਸਪਾ ਦੇ ਕੁੱਝ ਆਗੂਆਂ ਅਤੇ ਵਰਕਰਾਂ ਦੀ ਨਾਰਾਜ਼ਗੀ ਨੂੰ  ਰੋਕਣ ਲਈ ਬਸਪਾ ਲੀਡਰਸ਼ਿਪ ਸਰਗਰਮੀ ਨਾਲ ਕੰਮ ਕਰ ਰਹੀ ਹੈ | ਇਸ ਦੇ ਚਲਦਿਆਂ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਮੀਟਿੰਗ ਕਰ ਕੇ ਕੁੱਝ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਰਾਹੀਂ ਨਾਰਾਜ਼ਗੀ ਦੂਰ ਕਰਨ ਦਾ ਯਤਨ ਤਾਂ ਕੀਤਾ ਪਰ ਫਿਲਹਾਲ ਇਹ ਮਸਲਾ ਸ਼ਾਂਤ ਹੁੰਦਾ ਵਿਖਾਈ ਨਹੀਂ ਦੇ ਰਿਹਾ |  
ਉਧਰ ਪਤਾ ਲੱਗਾ ਹੈ ਕਿ ਪੰਜਾਬ ਵਿਚ ਹੋਏ ਗਠਜੋੜ ਤੋਂ ਬਾਅਦ ਸੀਟਾਂ ਦੀ ਵੰਡ ਤੋਂ ਸਾਹਮਣੇ ਆਈ ਜ਼ਬਰਦਸਤ ਨਾਰਾਜ਼ਗੀ ਦਾ ਮਸਲਾ ਹੁਣ ਬਸਪਾ ਸੁਪਰੀਮੋ ਅਤੇ ਉਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਦੇ ਦਰਬਾਰ 'ਚ ਪਹੁੰਚ ਗਿਆ ਹੈ ਅਤੇ ਹੁਣ ਇਸ ਮਸਲੇ ਨੂੰ  ਲੈ ਕੇ ਕੁਮਾਰੀ ਮਾਇਆਵਤੀ ਵਲੋਂ ਬਸਪਾ ਪੰਜਾਬ ਦੀ ਲੀਡਰਸ਼ਿਪ ਨੂੰ  25 ਜੂਨ ਨੂੰ  ਮੀਟਿੰਗ ਲਈ ਬੁਲਾਇਆ ਹੈ | ਹਾਲਾਂਕਿ ਇਹ ਨਾਰਾਜ਼ਗੀ ਪਾਰਟੀ ਜ਼ਾਬਤੇ ਵਿਚ ਰਹਿ ਕੇ ਜ਼ਾਹਰ ਕੀਤੀ ਜਾ ਰਹੀ ਹੈ ਪਰ ਇਸ ਨਾਰਾਜ਼ਗੀ ਨੂੰ  ਵੇਖਦੇ ਹੋਏ ਇਕ ਗੱਲ ਜੋ ਸਪੱਸ਼ਟ ਵਿਖਾਈ ਦਿਤੀ ਉਹ ਇਹ ਹੀ ਹੈ ਕਿ ਇਸ ਮਸਲੇ ਨੂੰ  ਭੈਣ ਕੁਮਾਰੀ ਮਾਇਆਵਤੀ ਤੋਂ ਇਲਾਵਾ ਸ਼ਾਇਦ ਹੋਰ ਕੋਈ ਸੁਲਝਾ ਵੀ ਨਹੀਂ ਸਕੇਗਾ | 
ਸੂਤਰਾਂ ਦੀ ਮੰਨੀਏ ਤਾਂ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵਲੋਂ ਨਾਰਾਜ਼ ਚਲ ਰਹੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਗਈ ਜਿਥੇ ਇਹ ਮਸਲਾ ਜ਼ੋਰਾਂ ਨਾਲ ਗੂੰਜਿਆ ਕਿ ਫਿਲੌਰ ਸਮੇਤ ਆਦਮਪੁਰ, ਬੰਗਾ ਆਦਿ ਉਹ ਸੀਟਾਂ ਨੇ ਜਿਹੜੀਆਂ ਬਸਪਾ ਦੇ ਜਨਾਧਾਰ ਵਾਲੀਆਂ ਸੀਟਾਂ ਹਨ | ਇਹ ਵੀ ਗੱਲ ਸਾਹਮਣੇ ਰੱਖੀ ਗਈ ਕਿ ਉਕਤ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਦੇ ਜੋ ਵਿਧਾਇਕ ਹਨ, ਉਹ ਬਸਪਾ ਵਿਚੋਂ ਹੀ ਗਏ ਹਨ ਅਤੇ ਜਿਹੜੇ ਆਗੂਆਂ ਨੇ ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੀ ਮੂਵਮੈਂਟ ਨੂੰ  ਧੱਕਾ ਪਹੁੰਚਾਉਂਦਿਆਂ ਹੋਇਆਂ ਉਸ ਸਮੇਂ ਦੀ ਵਿਰੋਧੀ ਸਿਆਸੀ ਪਾਰਟੀ ਅਕਾਲੀ ਦਲ ਦੇ ਨਾਲ ਹੱਥ ਮਿਲਾ ਕੇ ਬਸਪਾ ਦੀ ਪਿੱਠ ਵਿਚ ਛੁਰਾ ਮਾਰਿਆ ਸੀ, ਉਨ੍ਹਾਂ ਆਗੂਆਂ ਦੇ ਨਾਲ ਵਰਕਰ ਹੁਣ ਕਿਵੇਂ ਚੱਲ ਸਕਦੇ ਹਨ ਜਾਂ ਫਿਰ ਉਨ੍ਹਾਂ ਨੂੰ  ਕਿਵੇਂ ਵੋਟਾਂ ਪਾਉਣਗੇ ? 
ਇਹ ਵੀ ਪਤਾ ਲੱਗਿਆ ਹੈ ਕਿ ਭੈਣ ਕੁਮਾਰੀ ਮਾਇਆਵਤੀ ਦੇ ਨਾਲ 25 ਨੂੰ  ਹੋਣ ਵਾਲੀ ਮੀਟਿੰਗ ਵਿਚ ਨਾਰਾਜ਼ ਆਗੂਆਂ ਨੂੰ  ਨਾਲ ਲੈ ਕੇ ਜਾਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਹ ਖ਼ੁਦ ਉਕਤ ਵਿਧਾਨਸਭਾ ਹਲਕਿਆਂ ਤੋਂ ਅਕਾਲੀ ਦਲ ਨਾਲ ਰਲ ਕੇ ਚੋਣ ਜਿੱਤਣ ਵਾਲੇ ਆਗੂਆਂ ਬਾਬਤ ਦਸ ਸਕਣ ਅਤੇ ਬਸਪਾ ਸੁਪਰੀਮੋ ਭੈਣ ਮਾਇਆਵਤੀ ਨੂੰ  ਹਕੀਕਤ ਤੋਂ ਜਾਣੂ ਕਰਵਾ ਸਕਣ | ਉਸ ਤੋਂ ਬਾਅਦ ਜੋ ਵੀ ਫ਼ੈਸਲਾ ਕੁਮਾਰੀ ਮਾਇਆਵਤੀ ਦਾ ਹੋਵੇਗਾ, ਉਹ ਉਨ੍ਹਾਂ ਨੂੰ  ਪ੍ਰਵਾਨ ਹੋਵੇਗਾ | ਪਰ ਜੇਕਰ ਨਾਰਾਜ਼ ਆਗੂ ਨਾਲ ਨਹੀਂ ਜਾਂਦੇ ਅਤੇ ਲੀਡਰਸ਼ਿਪ ਆ ਕੇ ਕੋਈ ਸੁਨੇਹਾ ਦਿੰਦੀ ਹੈ ਤਾਂ ਉਸ 'ਤੇ ਨਾਰਾਜ਼ ਆਗੂ ਸੋਚ ਵਿਚਾਰ ਕਰਨਗੇ, ਇਹ ਗੱਲ ਵੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਹੀ ਹੈ | ਸਾਡੇ ਸੂਤਰ ਦਸਦੇ ਹਨ ਕਿ ਅਕਾਲੀ-ਬਸਪਾ ਗਠਜੋੜ ਨੂੰ  ਲੈ ਕੇ ਫਿਲਹਾਲ ਕੋਈ ਵਿਵਾਦ ਨਹੀਂ ਅਤੇ ਭੈਣ ਮਾਇਆਵਤੀ ਨਾਲ ਹੋਣ ਵਾਲੀ ਮੀਟਿੰਗ ਵਿਚ ਵੀ ਸੀਟਾਂ ਦੇ ਮਸਲੇ 'ਤੇ ਹੀ ਗੱਲ ਹੋਣ ਦੀ ਸੰਭਾਵਨਾ ਹੈ | 25 ਜੂਨ ਤੋਂ ਬਾਅਦ ਸੀਟਾਂ ਨੂੰ  ਲੈ ਕੇ ਕੀ ਫ਼ੈਸਲਾ ਲਿਆ ਜਾਂਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਇਕ ਗੱਲ ਜ਼ਰੂਰ ਹੈ ਕਿ ਅਕਾਲੀ-ਬਸਪਾ ਗਠਜੋੜ ਨੇ ਸੂਬੇ ਦੇ ਸਾਰੇ ਹੀ ਸਿਆਸੀ ਵਿਰੋਧੀਆਂ ਨੂੰ  ਫ਼ਿਕਰਾਂ ਵਿਚ ਤਾਂ ਜ਼ਰੂਰ ਪਾਇਆ ਹੋਇਆ ਹੈ |

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement