
ਮੇਨਕਾ ਗਾਂਧੀ ਨੇ ਡਾਕਟਰ ਨਾਲ ਵਰਤੀ ਭੱਦੀ ਸ਼ਬਦਾਵਲੀ, ਉਠੀ ਬਾਈਕਾਟ ਦੀ ਮੰਗ
ਜੰਮੂ, 23 ਜੂਨ (ਸਰਬਜੀਤ ਸਿੰਘ) : ਜੰਮੂ-ਕਸ਼ਮੀਰ 'ਚ ਨੌਕਰੀਆਂ ਲਈ ਨਿਯੁਕਤ ਕੀਤੇ ਗਏ ਉਮੀਦਵਾਰਾਂ ਨੂੰ ਅਪਣੀ ਵਿਦਿਅਕ ਯੋਗਤਾ, ਪਿਛਲੇ 5 ਸਾਲਾਂ ਦੌਰਾਨ ਵਰਤੇ ਗਏ ਮੋਬਾਈਲ ਨੰਬਰ, ਸਹੁਰਿਆਂ ਦੇ ਵੇਰਵੇ ਅਤੇ 15 ਸਾਲਾਂ ਤੋਂ ਬੈਂਕਾਂ ਤੋਂ ਲਏ ਗਏ ਕਰਜ਼ੇ ਦਾ ਵੇਰਵਾ ਦੇਣਾ ਹੋਵੇਗਾ ਅਤੇ ਸੀਆਈਡੀ ਵਿਭਾਗ ਇਸ ਦੀ ਜਾਂਚ ਕਰੇਗਾ | ਜੰਮੂ-ਕਸ਼ਮੀਰ ਸਿਵਲ ਸਰਵਿਸ ਕਰੈਕਟਰ ਚੈਕ ਦਿਸ਼ਾ ਨਿਰਦੇਸ਼, 1997 ਦੀ ਦਿਸ਼ਾ 2 ਨੂੰ ਸੋਧਿਆ ਗਿਆ ਹੈ | ਸਰਕਾਰ ਦੁਆਰਾ ਤਿਆਰ ਕੀਤੇ ਵਿਆਪਕ ਫ਼ਾਰਮੈਟ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਅਪਣੇ ਪ੍ਰਵਾਰਕ ਮੈਂਬਰਾਂ, ਸਹੁਰਿਆਂ, ਉਨ੍ਹਾਂ ਦੇ ਮੋਬਾਈਲ ਨੰਬਰ, ਵਾਹਨ ਦੀ ਰਜਿਸਟਰੀ, ਮੇਲ, ਸੋਸ਼ਲ ਮੀਡੀਆ ਆਦਿ ਬਾਰੇ ਜਾਣਕਾਰੀ ਦੇਣੀ ਹੋਵੇਗੀ | ਇਸ ਦੇ ਨਾਲ ਹੀ ਬੈਂਕਾਂ ਅਤੇ ਡਾਕਘਰਾਂ ਵਿਚ ਖਾਤਿਆਂ ਬਾਰੇ ਵੀ ਜਾਣਕਾਰੀ ਦੇਣੀ ਹੋਵੇਗੀ |
ਸਕੂਲ, ਕਾਲਜ ਅਤੇ ਯੂਨੀਵਰਸਿਟੀ ਵਿਚ ਪੜ੍ਹਾਈ ਦੀ ਜਾਣਕਾਰੀ ਪੰਦਰਾਂ ਸਾਲ ਦੀ ਉਮਰ ਤੋਂ ਹੀ ਦੇਣੀ ਪਵੇਗੀ | ਜੇ ਉਮੀਦਵਾਰ ਪਾਕਿਸਤਾਨ, ਗ਼ੁਲਾਮ ਕਸ਼ਮੀਰ ਜਾਂ ਕਿਸੇ ਵਿਦੇਸ਼ੀ ਦੇਸ਼ ਵਿਚ ਰਿਹਾ ਹੈ, ਤਾਂ ਉਸ ਨੂੰ ਵੀ ਇਹ ਜਾਣਕਾਰੀ ਦੇਣੀ ਪਏਗੀ | ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ੀ ਟੂਰਾਂ ਦਾ ਵੇਰਵਾ ਵੀ ਦੇਣਾ ਪਵੇਗਾ | ਉਮੀਦਵਾਰਾਂ ਨੂੰ ਵਿਦੇਸ਼ਾਂ ਵਿਚ ਪੜ੍ਹਦੇ ਬੱਚਿਆਂ ਦਾ ਵੇਰਵਾ ਵੀ ਦੇਣਾ ਹੋਵੇਗਾ | ਜੇ ਉਹ ਕਿਸੇ ਐਸੋਸੀਏਸ਼ਨ ਦਾ ਮੈਂਬਰ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਏਗੀ | ਜੇ ਉਮੀਦਵਾਰ ਦਾ imageਪ੍ਰਵਾਰ 1 ਜਨਵਰੀ 1990 ਦੇ ਬਾਅਦ ਪਰਵਾਸ ਕਰ ਗਿਆ ਹੈ ਤਾਂ ਉਨ੍ਹਾਂ ਨੂੰ ਜਨਮ ਤਰੀਕ, ਨਾਗਰਿਕਤਾ, ਧਰਮ ਦੀ ਜਾਣਕਾਰੀ ਵੀ ਪ੍ਰਦਾਨ ਕਰਨੀ ਪਵੇਗੀ | ਜੇ ਉਮੀਦਵਾਰ ਵਿਰੁਧ ਕੋਈ ਕਾਨੂੰਨੀ ਕਾਰਵਾਈ ਚਲ ਰਹੀ ਹੈ ਤਾਂ ਉਸ ਦੀ ਜਾਣਕਾਰੀ ਵੀ ਦੇਣੀ ਪਵੇਗੀ |
ਜੇ ਉਮੀਦਵਾਰ ਕੋਲ ਅਸਲਾ ਲਾਇਸੈਂਸ ਹੈ, ਤਾਂ ਇਸ ਦਾ ਵੇਰਵਾ ਵੀ ਦੇਣਾ ਪਏਗਾ | ਇਹੀ ਨਹੀਂ ਜੇਕਰ ਲੋਨ ਵੀ ਲਿਆ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦੇਣੀ ਪਏਗੀ |
ਸੀਆਈਡੀ ਵਿਭਾਗ ਨਿਯੁਕਤ ਕੀਤੇ ਜਾਣ ਵਾਲੇ ਉਮੀਦਵਾਰਾਂ ਦੇ ਚਰਿੱਤਰ ਅਤੇ ਪੁਰਾਣੇ ਰਿਕਾਰਡਾਂ ਦੀ ਜਾਂਚ ਕਰੇਗਾ ਅਤੇ ਇਕ ਮਹੀਨੇ ਦੇ ਅੰਦਰ-ਅੰਦਰ ਸਬੰਧਤ ਅਧਿਕਾਰੀਆਂ ਨੂੰ ਭੇਜ ਦੇਵੇਗਾ |