ਪ੍ਰੋ.ਬਲਜਿੰਦਰਸਿੰਘ ਵਲੋਂਚੀਫ਼ਖ਼ਾਲਸਾਦੀਵਾਨ ਦੇ ਮੈਂਬਰਾਂਵਿਰੁਧ ਜਥੇਦਾਰ'ਨੂੰ ਲਿਖੀਚਿੱਠੀਦਾਮੁੱਦਾਭਖਿਆ
Published : Jun 24, 2021, 6:43 am IST
Updated : Jun 24, 2021, 6:43 am IST
SHARE ARTICLE
image
image

ਪ੍ਰੋ. ਬਲਜਿੰਦਰ ਸਿੰਘ ਵਲੋਂ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰਾਂ ਵਿਰੁਧ 'ਜਥੇਦਾਰ' ਨੂੰ  ਲਿਖੀ ਚਿੱਠੀ ਦਾ ਮੁੱਦਾ ਭਖਿਆ


ਪ੍ਰੋ. ਬਲਜਿੰਦਰ ਸਿੰਘ ਜਥੇਦਾਰ ਅਕਾਲ ਤਖ਼ਤ ਨੂੰ  ਮੰਨਣ ਦੀ ਬਜਾਏ, ਹਵਾਰਾ ਕਮੇਟੀ ਦੇ ਆਦੇਸ਼ਾਂ ਨੂੰ  ਮੰਨਦੇ ਹਨ : ਚੀਫ਼ ਖ਼ਾਲਸਾ ਦੀਵਾਨ


ਅੰਮਿ੍ਤਸਰ, 23 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਚੀਫ਼ ਖ਼ਾਲਸਾ ਦੀਵਾਨ ਮੈਂਬਰ ਪ੍ਰੋ: ਬਲਜਿੰਦਰ ਸਿਘ ਵਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਦੀਵਾਨ ਮੈਂਬਰਾਂ ਦੀ ਮੈਂਬਰਸ਼ਿਪ ਨੂੰ  ਰੱਦ ਕਰਨ ਦੀ ਮੰਗ ਸਬੰਧੀ, ਅੱਜ ਚੀਫ਼ ਖ਼ਾਲਸਾ ਦੀਵਾਨ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਨੋਟ ਰਾਹੀਂ ਦਸਿਆ ਗਿਆ ਕਿ ਪੱਤਰ ਵਿਚ ਪ੍ਰੋ. ਬਲਜਿੰਦਰ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੰਨਣ ਦੀ ਗੱਲ ਕੀਤੀ ਹੈ ਜਿਸ ਦੀ ਮਾਨਤਾ ਨੂੰ  ਉਹ ਆਪ ਹੀ ਨਹੀ ਮੰਨਦੇ | ਉਹ ਹਵਾਰਾ ਕਮੇਟੀ ਦੇ ਮੈਂਬਰ ਹਨ ਅਤੇ ਹਵਾਰਾ ਕਮੇਟੀ ਦੇ 'ਜਥੇਦਾਰ' ਦੇ ਹੁਕਮਾਂ ਨੂੰ  ਹੀ ਮੰਨਦੇ ਹਨ, ਸੋ ਉਹ ਕਿਸੇ ਨੂੰ  ਵੀ ਨਸੀਹਤ ਦੇਣ ਦੇ ਹੱਕਦਾਰ ਨਹੀਂ ਹਨ | 
ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਮੈਂਬਰ ਪ੍ਰੋ. ਜੋਗਿੰਦਰ ਸਿੰਘ ਅਰੋੜਾ ਅਨੁਸਾਰ ਖ਼ਾਲਸਾ ਕਾਲਜ ਵਿਚ ਨੌਕਰੀ ਕਰਦਿਆਂ ਪ੍ਰੋ. ਬਲਜਿੰਦਰ ਸਿੰਘ ਨੇ ਇਕ ਮਹੀਨਾ ਕਾਲਜ ਤੋਂ ਗ਼ੈਰ ਹਾਜ਼ਰ ਰਹਿ ਕੇ ਪੰਥ ਵਿਰੋਧੀ ਬੀ.ਜੇ.ਪੀ ਦੇ ਉਮੀਦਵਾਰ ਦੀਆਂ ਚੋਣਾਂ ਦਾ ਸਾਰਾ ਕੰਮ ਕੀਤਾ ਸੀ ਤਾਂ ਜੋ ਖ਼ਾਲਸਾ ਕਾਲਜ ਦੀ ਰਜਿਸਟਰੀ ਅਤੇ ਖ਼ਾਲਸਾ ਕਾਲਜ, ਚਵਿੰਡਾ ਦੇਵੀ ਦੀ ਪਿ੍ੰਸੀਪਲਸ਼ਿਪ ਹਾਸਲ ਕੀਤੀ ਜਾ ਸਕੇ | ਉਸ ਸਮੇਂ ਉਨ੍ਹਾਂ ਨੂੰ  ਬੀ.ਜੇ.ਪੀ ਯਾਦ ਨਹੀਂ ਸੀ ਆਈ | ਅੱਜ ਉਹ ਬੀ.ਜੇ.ਪੀ ਵਿਚ ਸ਼ਾਮਲ ਦੀਵਾਨ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕਰ ਰਹੇ ਹਨ | ਇਸ ਗੱਲ 'ਤੇ ਪ੍ਰੋ. ਸੂਬਾ ਸਿੰਘ ਵਲੋਂ ਵੀ ਸਹਿਮਤੀ ਪ੍ਰਗਟਾਈ ਗਈ | ਪ੍ਰੋ. ਹਰੀ ਸਿੰਘ ਸਮੇਤ ਸਮੂਹ ਮੈਂਬਰ ਸਾਹਿਬਾਨ ਨੇ ਪ੍ਰੋ. ਬਲਜਿੰਦਰ ਸਿੰਘ ਵਲੋਂ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਏ ਰਹਿਣ ਲਈ ਅਪਣਾਏ ਜਾ ਰਹੇ ਵੱਖ-ਵੱਖ ਪੈਂਤਰਿਆਂ ਦੀ ਨਿੰਦਾ ਕੀਤੀ | ਐਜੂਕੇਸ਼ਨਲ ਕਮੇਟੀ ਦੇ ਸਮੂਹ ਮੈਂਬਰ ਸਾਹਿਬਾਨ ਵਲੋਂ ਮਹਿਸੂਸ ਕੀਤਾ ਗਿਆ ਕਿ ਪ੍ਰੋ. ਬਲਜਿੰਦਰ ਸਿੰਘ ਅਪਣੇ ਸੁਆਰਥਾਂ ਦੀ ਪੂਰਤੀ ਲਈ ਮੌਕੇ ਅਨੁਸਾਰ ਅਪਣਾ ਚਰਿੱਤਰ ਬਦਲਣ
 ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦੇ | ਜਾਰੀ ਬਿਆਨਾਂ ਵਿਚ ਪ੍ਰਧਾਨ ਸ. ਨਿਰਮਲ ਸਿੰਘ, ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਅਤੇ ਸ. ਅਜੀਤ ਸਿੰਘ ਬਸਰਾ ਨੇ ਸਪੱਸ਼ਟ ਕੀਤਾ ਕਿ ਚੀਫ਼ ਖ਼ਾਲਸਾ ਦੀਵਾਨ ਸਿੱਖੀ ਅਤੇ ਸੇਵਾ ਨੂੰ  ਸਮਰਪਿਤ ਗ਼ੈਰ ਸਿਆਸੀ ਸੰਸਥਾ ਹੈ ਜਿਸ ਦੀਆਂ ਸਾਰੀਆਂ ਕਾਰਵਾਈਆਂ ਸੰਵਿਧਾਨ ਅਨੁਸਾਰ ਕੀਤੀਆਂ ਜਾਂਦੀਆਂ ਹਨ ਨਾ ਕਿ ਕਿਸੇ ਦੀਆਂ ਹਦਾਇਤਾਂ ਅਨੁਸਾਰ | ਕਿੰਤੂ ਪ੍ਰੰਤੂ ਕਰਨ ਵਾਲਿਆਂ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਕੰਮਕਾਜ ਵਿਚ ਬਿਨਾਂ ਕਾਰਨ ਰੁਕਾਵਟਾਂ ਪਾਉਣ ਵਾਲਿਆਂ ਦੀਆਂ ਪਿਛਲੀਆਂ ਸਾਰੀਆਂ ਕਾਰਗੁਜ਼ਾਰੀਆਂ ਜਿਨ੍ਹਾਂ ਤੋਂ ਸਾਰੇ ਮੈਂਬਰ ਜਾਣੂ ਹਨ, ਸਮੇਂ ਸਿਰ ਜ਼ਰੂਰ ਉਜਾਗਰ ਕੀਤੀਆਂ ਜਾਣਗੀਆਂ | 
ਉਨ੍ਹਾਂ ਦਸਿਆ ਕਿ ਸਿੱਖ ਸੰਗਠਨਾਂ ਵਲੋਂ ਆਰ.ਐਸ.ਐਸ ਦੀ ਸਿਆਸੀ ਜਮਾਤ ਬੀ.ਜੇ.ਪੀ ਪੰਥ ਵਿਰੋਧੀ ਅਤੇ ਕਿਸਾਨੀ ਵਿਰੋਧੀ ਘੋਸ਼ਿਤ ਕੀਤੀ ਜਾ ਚੁਕੀ ਹੈ ਤਾਂ ਹੀ ਦੀਵਾਨ ਮੈਂਬਰ ਡਾ:ਜਸਵਿੰਦਰ ਸਿੰਘ ਢਿੱਲੋਂ ਅਤੇ ਸ. ਇਕਬਾਲ ਸਿੰਘ ਲਾਲਪੁਰਾ, ਜੋ ਕਿ ਬੀ.ਜੇ.ਪੀ ਸਰਕਾਰ ਵਿਚ ਸ਼ਾਮਲ ਹੋ ਕੇ ਕਿਸਾਨ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਪਾ ਰਹੇ ਹਨ, ਨੂੰ  ਚੀਫ਼ ਖ਼ਾਲਸਾ ਦੀਵਾਨ ਦੇ ਅਹੁਦਿਆਂ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ | ਉਪਰੋਕਤ ਵਿਚਾਰਾਂ ਨਾਲ ਐਜੂਕੇਸ਼ਨ ਕਮੇਟੀ ਮੈਂਬਰ ਸਾਹਿਬਾਨ ਐਡੀਸ਼ਨਲ ਸਕੱਤਰ ਸ. ਹਰਜੀਤ ਸਿੰਘ, ਸ. ਅਜਾਇਬ ਸਿੰਘ ਅਭਿਆਸੀ, ਪ੍ਰੋ: ਸਰਬਜੀਤ ਸਿੰਘ ਛੀਨਾ, ਪ੍ਰੋ: ਹਰੀ ਸਿੰਘ, ਸ੍ਰ: ਸੁਖਜਿੰਦਰ ਸਿੰਘ ਪਿ੍ੰਸ, ਪ੍ਰੋ: ਸੂਬਾ ਸਿੰਘ, ਸ. ਮਨਮੋਹਨ ਸਿੰਘ ਨੇ ਵੀ ਸਹਿਮਤੀ ਪ੍ਰਗਟਾਈ | 

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement