ਸ਼੍ਰੋਮਣੀ ਕਮੇਟੀ ਵਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦਾ ਸੰਘਰਸ਼ ਮੁੜ ਹੋਵੇਗਾ ਸ਼ੁਰੂ : ਪੰਥਕ ਜਥੇਬੰ
Published : Jun 24, 2021, 1:18 am IST
Updated : Jun 24, 2021, 1:18 am IST
SHARE ARTICLE
image
image

ਸ਼੍ਰੋਮਣੀ ਕਮੇਟੀ ਵਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦਾ ਸੰਘਰਸ਼ ਮੁੜ ਹੋਵੇਗਾ ਸ਼ੁਰੂ : ਪੰਥਕ ਜਥੇਬੰਦੀਆਂ

ਅੰਮਿ੍ਰਤਸਰ, 23  ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਕਮੇਟੀ ਵਲੋਂ ਲਾਪਤਾ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦਾ ਮਾਮਲਾ ਇਕ ਵਾਰ ਫਿਰ ਭੱਖ ਗਿਆ ਹੈ। 
ਪੰਥਕ ਜਥੇਬੰਦੀਆਂ ਵਿਚੋਂ ਜਥਾ ਸਿਰਲੱਥ ਖ਼ਾਲਸਾ ਦੇ ਆਗੂ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋਫ਼ੈਸਰ ਬਲਜਿੰਦਰ ਸਿੰਘ, ਆਵਾਜ਼-ਏ-ਕੌਮ ਦੇ ਆਗੂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਅਕਾਲ ਖ਼ਾਲਸਾ ਦਲ ਦੇ ਆਗੂ ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ ਆਦਿ ਨੇ 328 ਪਾਵਨ ਸਰੂਪ ਦਾ ਸੰਘਰਸ਼ ਮੁੜ ਸ਼ੁਰੂ ਕਰਨ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ ਅਤੇ ਦੋਸ਼ੀਆਂ ਉਤੇ ਹਰ ਹੀਲੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਉਨ੍ਹਾਂ ਨੇ ਦਿ੍ਰੜ੍ਹਤਾ ਪ੍ਰਗਟਾਈ ਹੈ। ਹਮਖ਼ਿਆਲੀ ਜਥੇਬੰਦੀਆਂ ਅਤੇ ਸੰਗਤਾਂ ਨਾਲ ਥਾਂ ਥਾਂ ’ਤੇ ਮੀਟਿੰਗਾਂ ਕਰ ਕੇ ਇਹ ਸੰਘਰਸ਼ ਹੁਣ ਛੇਤੀ ਹੀ ਨਵੇਂ ਸਿਰਿਉਂ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਕੁੱਝ ਮਹੀਨੇ ਪਹਿਲਾਂ ਖੇਤੀ ਕਾਲੇ ਕਾਨੂੰਨਾਂ ਕਰ ਕੇ ਕਿਸਾਨ ਮੋਰਚਾ ਭਖਣ ਨਾਲ ਇਹ ਸੰਘਰਸ਼ ਕੁੱਝ ਸਮੇਂ ਲਈ ਅਸੀਂ ਮੁਲਤਵੀ ਕਰ ਦਿਤਾ ਸੀ। ਪ੍ਰੰਤੂ ਸ਼੍ਰੋਮਣੀ ਕਮੇਟੀ ਨੇ ਏਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਵੀ 328 ਪਾਵਨ ਸਰੂਪਾਂ ਦਾ ਹਿਸਾਬ ਨਹੀਂ ਦਿਤਾ, ਕੀ ਉਹ ਪਾਵਨ ਸਰੂਪ ਕਦੋਂ, ਕਿਸ ਨੂੰ ਅਤੇ ਕਿਸ ਦੇ ਕਹਿਣ ਉਤੇ ਦਿਤੇ ਹਨ ਤੇ ਨਾ ਹੀ ਦੋਸ਼ੀਆਂ ਉਤੇ ਕਾਨੂੰਨੀ ਕਾਰਵਾਈ ਕੀਤੀ ਹੈ, ਉਲਟਾ ਪਾਵਨ ਸਰੂਪਾਂ ਦਾ ਹਿਸਾਬ ਮੰਗ ਰਹੇ ਗੁਰਸਿੱਖਾਂ ਉਤੇ ਤਸ਼ੱਦਦ ਢਾਹ ਕੇ ਉਨ੍ਹਾਂ ’ਤੇ 307 ਦੇ ਪਰਚੇ ਦਰਜ ਕਰਵਾਏ ਹਨ। ਸ਼੍ਰੋਮਣੀ ਕਮੇਟੀ ਨੇ ਕਾਂਗਰਸ ਅਤੇ ਭਾਰਤ ਸਰਕਾਰ ਦੀ ਫ਼ੌਜ ਵਲੋਂ 1984 ਵਿਚ ਪਾਵਨ ਸਰੂਪ ਵਿਚ ਮਾਰੀ ਗੋਲੀ ਅਤੇ ਉਹ ਜ਼ਖ਼ਮੀ ਸਰੂਪ ਤਾਂ ਵਿਖਾ ਦਿਤਾ ਗਿਆ ਪਰ ਜਿਹੜੀਆਂ ਗੋਲੀਆਂ ਅਖੌਤੀ ਪੰਥਕ ਬਾਦਲ ਸਰਕਾਰ ਨੇ ਬਹਿਬਲ ਕਲਾਂ ਵਿਚ ਸਿੱਖਾਂ ਉੱਤੇ ਮਾਰੀਆਂ ਸਨ ਉਹ ਗੋਲੀਆਂ ਕਿਥੇ ਹਨ? ਸ਼੍ਰੋਮਣੀ ਕਮੇਟੀ ਨੇ ਜਿਹੜੇ 328 ਸਰੂਪ ਖ਼ੁਰਦ ਬੁਰਦ ਕਰ ਦਿਤੇ ਉਹ ਕਦੋਂ ਵਿਖਾਉਣੇ ਹਨ? ਜਿਹੜੇ ਸਿੱਖੀ ਸਿਧਾਂਤਾਂ ਵਿਚ ਬਾਦਲਾਂ ਨੇ ਗੋਲੀਆਂ ਮਾਰੀਆਂ ਉਹ ਕੌਮ ਨੂੰ ਕਦੋਂ ਵਿਖਾਉਣੀਆਂ ਹਨ? ਉਨ੍ਹਾਂ ਕਿਹਾ ਜਥੇਦਾਰ ਅਕਾਲ ਤਖ਼ਤ ਵੀ ਬਾਦਲਾਂ ਦੀ ਕਠਪੁਤਲੀ ਬਣਿਆ ਹੋਇਆ ਹੈ ਤੇ ਲਾਪਤਾ ਸਰੂਪਾਂ ਸਬੰਧੀ ਉਹ ਵੀ ਦੋਸ਼ੀਆਂ ਉਤੇ ਕੋਈ ਸਖ਼ਤ ਕਾਰਵਾਈ ਨਹੀਂ ਕਰ ਸਕੇ। ਸ਼੍ਰੋਮਣੀ ਕਮੇਟੀ ਵਿਚ ਆਏ ਨਿਘਾਰ ਦੀ ਅਸਲ ਜੜ੍ਹ ਬਾਦਲ ਦਲ ਹੈ ਜਿਸ ਨੇ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਤਖ਼ਤਾਂ ਦੇ ਜਥੇਦਾਰਾਂ ਅਤੇ ਹੁਕਮਨਾਮਿਆਂ ਨੂੰ ਪ੍ਰੰਪਰਾ, ਸਿਧਾਂਤਾਂ ਅਤੇ ਵੱਕਾਰ ਨੂੰ ਤਹਿਸ ਨਹਿਸ ਕਰ ਦਿਤਾ ਹੈ।
 

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement