
ਜੈਪੁਰ ਤੋਂ ਲਿਆਂਦੀ ਬੱਸਾਂ ਦੀ ਬਾਡੀ ਨੇ ਛੇੜਿਆ ਵਿਵਾਦ
ਜਾਂਚ ਲਈ ਤਿਆਰ ਪਰ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਪੜਤਾਲ - ਰਾਜਾ ਵੜਿੰਗ
ਚੰਡੀਗੜ੍ਹ : ਬਠਿੰਡਾ ਦੇ ਇੱਕ ਨਿੱਜੀ ਟ੍ਰਾਂਸਪੋਰਟਰ ਵਲੋਂ ਸਾਬਕਾ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਇੱਕ ਆਰ.ਟੀ.ਆਈ. ਜ਼ਰੀਏ ਉਨ੍ਹਾਂ ਨੇ ਇੱਕ ਖੁਲਾਸਾ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 33 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਇਹ ਘੁਟਾਲਾ ਉਨ੍ਹਾਂ ਨੇ ਮੰਤਰੀ ਰਹਿੰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜਾ ਵੜਿੰਗ ਮੰਤਰੀ ਸਨ ਤਾਂ ਬੱਸਾਂ ਦੀ ਬਾਡੀ ਜੈਪੁਰ ਤੋਂ ਲਗਵਾਈ ਗਈ ਸੀ ਜਦਕਿ ਇਹ ਸੰਗਰੂਰ ਦੇ ਭਦੌੜ ਵਿਚ ਵੀ ਲੱਗ ਜਾਂਦੀਆਂ ਹਨ।
Private transporter's big revelation through RTI - 'Warring commits Rs 33 crore scam'
ਨਿੱਜੀ ਟਰਾਂਸਪੋਰਟਰ ਨੇ ਦਾਅਵਾ ਕੀਤਾ ਹੈ ਕਿ ਭਦੌੜ ਤੋਂ ਇਹ ਕੰਮ 8 ਲੱਖ ਵਿਚ ਹੋ ਜਾਂਦਾ ਹੈ ਜਦਕਿ ਜੈਪੁਰ ਤੋਂ ਇਹ 11 ਲੱਖ ਰੁਪਏ ਤੋਂ ਵੀ ਵੱਧ ਖ਼ਰਚ ਹੋਏ ਹਨ। ਇਸ ਤੋਂ ਇਲਾਵਾ ਉਥੇ ਜਾਣ ਅਤੇ ਆਉਣ ਦਾ ਖ਼ਰਚ ਵੀ ਕਰੋੜਾਂ ਰੁਪਏ ਵਿਚ ਪਹੁੰਚ ਗਿਆ। ਇਸ ਨਿੱਜੀ ਟ੍ਰਾਂਸਪੋਰਟਰ ਨੇ ਕਿਹਾ ਹੈ ਕਿ ਇਸ ਸਾਰੇ 'ਤੇ ਕਰੀਬ 33 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਉਧਰ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਗਿਆ ਹੈ ਕਿ ਜੇਕਰ ਇਸ ਬਾਰੇ ਪੁਖ਼ਤਾ ਸਬੂਤ ਹਨ ਤਾਂ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ।
Private transporter's big revelation through RTI - 'Warring commits Rs 33 crore scam'
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਨਿੱਜੀ ਟ੍ਰਾਂਸਪੋਰਟਰ ਨੇ ਕਿਹਾ ਕਿ ਪਿਛਲੀ ਸਰਕਾਰ ਵਾਲੇ ਮੰਤਰੀ ਰਹਿੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 840 ਬੱਸਾਂ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ ਬੇੜੇ ਵਿਚ ਸ਼ਾਮਲ ਕੀਤੀਆਂ ਸਨ। ਇਨ੍ਹਾਂ ਬੱਸਾਂ ਨੂੰ ਬਾਡੀ ਲਗਵਾਉਣ ਵਿਚ ਕਰੀਬ 11 ਲੱਖ 98 ਹਜ਼ਾਰ 840 ਰੁਪਏ ਖ਼ਰਚ ਹੋਏ ਜਿਸ ਦਾ ਬਿੱਲ ਵੀ ਮੌਜੂਦ ਹੈ। ਇਸ ਤੋਂ ਬਾਅਦ ਨਿੱਜੀ ਟ੍ਰਾਂਸਪੋਰਟਰ ਨੇ ਦੱਸਿਆ ਕਿ ਮੈਨੂੰ ਆਰ.ਟੀ.ਆਈ. ਤੋਂ ਪਤਾ ਲੱਗਾ ਹੈ ਕਿ ਭਦੌੜ ਦੇ ਹਰਗੋਬਿੰਦ ਕੋਚ ਅਤੇ ਗੋਬਿੰਦ ਕੋਚ ਨੇ ਸਰਕਾਰ ਨੂੰ 8.40 ਲੱਖ ਅਤੇ 8.25 ਲੱਖ ਰੁਪਏ ਦੀਆਂ ਕੁਟੇਸ਼ਨਾਂ ਦਿੱਤੀਆਂ ਸਨ। ਇਸ ਦੇ ਬਾਵਜੂਦ ਮੰਤਰੀ ਰਾਜਾ ਵੜਿੰਗ ਨੇ ਬਾਡੀ ਲੈਣ ਲਈ ਬੱਸਾਂ ਰਾਜਸਥਾਨ ਭੇਜ ਦਿੱਤੀਆਂ। ਇਸ ਤਰ੍ਹਾਂ ਇਕ ਬੱਸ ਦੀ ਬਾਡੀ ਲੈਣ ਲਈ 3 ਤੋਂ 4 ਲੱਖ ਰੁਪਏ ਹੋਰ ਖ਼ਰਚੇ ਗਏ।
ਨਿੱਜੀ ਟ੍ਰਾਂਸਪੋਰਟਰ ਨੇ ਦੱਸਿਆ ਕਿ 2018 'ਚ ਪੰਜਾਬ 'ਚ ਹੀ ਭਦੌੜ ਤੋਂ 100 ਪੀ.ਆਰ.ਟੀ.ਸੀ ਬੱਸਾਂ 'ਤੇ ਬਾਡੀ ਲਗਾਈ ਗਈ ਸੀ। ਉਸ ਸਮੇਂ ਪ੍ਰਤੀ ਬੱਸ 7.10 ਲੱਖ ਰੁਪਏ ਖਰਚ ਹੋਏ ਸਨ। ਉਸ ਸਮੇਂ ਵੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਰਾਜਾ ਵਡਿੰਗ ਦੀ ਥਾਂ ਰਜ਼ੀਆ ਸੁਲਤਾਨਾ ਟਰਾਂਸਪੋਰਟ ਮੰਤਰੀ ਸਨ। ਹੁਣ ਉਨ੍ਹਾਂ ਨੇ 8 ਲੱਖ 20 ਹਜ਼ਾਰ ਦੀ ਕੁਟੇਸ਼ਨ ਦਿਤੀ ਹੈ ਕਿਉਂਕਿ ਇਨ੍ਹਾਂ ਸਾਲਾਂ ਦੌਰਾਨ ਮਹਿੰਗਾਈ ਵੱਧ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਲਈ ਖਰੀਦੀਆਂ ਗਈਆਂ ਬੱਸਾਂ ਨੂੰ ਬਾਡੀ ਲਗਾਉਣ ਲਈ ਰਾਜਸਥਾਨ ਭੇਜਿਆ ਗਿਆ।
Private transporter's big revelation through RTI - 'Warring commits Rs 33 crore scam'
ਇਸ ਦੌਰਾਨ ਉਨ੍ਹਾਂ ਆਉਣ ਜਾਣ ਲਈ ਡੀਜ਼ਲ 'ਤੇ 1.51 ਕਰੋੜ ਰੁਪਏ ਖ਼ਰਚ ਕੀਤੇ ਗਏ। ਜੇਕਰ ਇਹੀ ਬਾਡੀ ਭਦੌੜ ਤੋਂ ਲਗਾਈ ਜਾਂਦੀ ਤਾਂ ਡੀਜ਼ਲ ਦੇ ਪੈਸੇ ਦੀ ਵੀ ਬੱਚਤ ਹੋਣੀ ਸੀ। ਉਨ੍ਹਾਂ ਕਿਹਾ ਕਿ ਉਸ ਵੇਲੇ ਦੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਪ੍ਰਤੀ ਬੱਸ 4 ਲੱਖ ਰੁਪਏ ਖਾਧੇ ਹਨ। ਜੇਕਰ ਇਸ ਬਾਰੇ ਕਿਸੇ ਵੀ ਕਾਂਗਰਸੀ ਆਗੂ ਨੂੰ ਕੋਈ ਸ਼ੱਕ ਹੈ ਤਾਂ ਇਸ ਸਬੰਧੀ ਸਬੂਤ ਮੇਰੇ ਕੋਲੋਂ ਲੈ ਕੇ ਜਾ ਸਕਦਾ ਹੈ ਜਾਂ ਫਿਰ ਇਸ ਬਾਰੇ ਸਪਸ਼ਟੀਕਰਨ ਦਿਤਾ ਜਾਵੇ।
Private transporter's big revelation through RTI - 'Warring commits Rs 33 crore scam'
ਉਨ੍ਹਾਂ ਦੱਸਿਆ ਕਿ ਜੈਪੁਰ ਵਿਖੇ 840 ਬੱਸਾਂ ਦੀ ਬਾਡੀ ਲਗਵਾਉਣ ਬਦਲੇ ਕੁੱਲ ਅਧਾਇਗੀ 100 ਕਰੋੜ 80 ਲੱਖ ਰੁਪਏ ਦੀ ਹੋਈ ਹੈ ਇਸ ਦੇ ਨਾਲ ਹੀ ਇਨ੍ਹਾਂ 840 ਬੱਸਾਂ ਮਗਰ ਰਾਜਾ ਵੜਿੰਗ ਨੇ 33 ਕਰੋੜ ਰੁਪਏ ਦਾ ਘਪਲਾ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਮੈਂ ਆਪਣੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਹੁਣ ਉਹ ਉਮੀਦ ਕਰਦੇ ਹਨ ਕਿ ਇਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਮਾਮਲੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਮੈਂ ਹਰ ਰਾਡਾਰ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਇਹ ਸਿਆਸੀ ਬਦਲਾਖੋਰੀ ਹੈ ਕਿਉਂਕਿ ਸਿਰਫ਼ ਸਾਬਕਾ ਮੰਤਰੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 99% ਕੰਮ ਅਫਸਰਾਂ ਦੇ ਕਹਿਣ ਅਨੁਸਾਰ ਹੁੰਦਾ ਹੈ। ਫਿਰ ਇਸ ਮਾਮਲੇ ਵਿੱਚ ਅਫਸਰਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।