ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: 13 ਸ਼ੂਟਰਾਂ ਸਣੇ ਪਿੰਦਾ ਨਿਹਾਲੂਵਾਲੀਆ ਗੈਂਗ ਦੇ 19 ਮੈਂਬਰ ਕਾਬੂ
Published : Jun 24, 2022, 4:51 pm IST
Updated : Jun 24, 2022, 4:51 pm IST
SHARE ARTICLE
REMNANTS OF PINDA GANG IN POLICE NET
REMNANTS OF PINDA GANG IN POLICE NET

11 ਹਥਿਆਰ, 2 ਵਾਹਨ ਅਤੇ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ

 

ਜਲੰਧਰ : ਤਿੰਨ ਹਫਤੇ ਚੱਲੇ ਆਪ੍ਰੇਸ਼ਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਪਿੰਦਾ ਗੈਂਗ ਨਾਲ ਜੁੜੇ ਫਿਰੌਤੀ ਅਤੇ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ 13 ਮੈਂਬਰਾਂ -ਸਾਰੇ ਸ਼ਾਰਪ ਸ਼ੂਟਰ, ਇਸ ਤੋਂ ਇਲਾਵਾ ਪਨਾਹ ਦੇਣ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਾਉਣ ਵਾਲੇ 6 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਾਕਰੀ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਸਵਪਨ ਸਰਮਾ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ । ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਪਲਵਿੰਦਰ ਸਿੰਘ ਉਰਫ ਪਿੰਦਾ, ਜਿਸ ਦੀ ਨਾਭਾ ਜੇਲ ਬਰੇਕ ‘ਚ ਵੀ ਭੂਮਿਕਾ ਸਾਹਮਣੇ ਆਈ ਸੀ, ਨੂੰ ਗੈਂਗ ਦਾ ਸਰਗਨਾਹ ਦੱਸਿਆ ਜਾਂਦਾ ਹੈ ਅਤੇ ਜ਼ਾਹਰ ਤੌਰ ‘ਤੇ ਪਰਮਜੀਤ ਉਰਫ ਪੰਮਾ , ਵਾਸੀ ਸ਼ਾਹਕੋਟ, ਜਲੰਧਰ ਅਤੇ ਜੋ ਕਿਮੌਜਾਦੂ ਸਮੇਂ ਗ੍ਰੀਸ ਵਿੱਚ ਰਹਿਦਾ ਹੈ, ਦੀ ਮਦਦ ਨਾਲ ਗੈਂਗ ਨੂੰ ਸੰਭਾਲ ਰਿਹਾ ਸੀ।

REMNANTS OF PINDA GANG IN POLICE NETREMNANTS OF PINDA GANG IN POLICE NET

ਗ੍ਰਿਫ਼ਤਾਰ ਕੀਤੇ ਗਏ 13 ਸ਼ੂਟਰਾਂ ਦੀ ਪਛਾਣ ਸੁਨੀਲ ਮਸੀਹ ਉਰਫ ਜਿਉਣਾ, ਰਵਿੰਦਰ ਉਰਫ ਰਵੀ, ਪ੍ਰਦੀਪ ਸਿੰਘ, ਮਨਜਿੰਦਰ ਉਰਫ ਸ਼ਵੀ ਅਤੇ ਸੁਖਮਨ ਸਿੰਘ ਉਰਫ ਸੱਭਾ, ਸਾਰੇ ਵਾਸੀ ਲੋਹੀਆਂ, ਜਲੰਧਰ; ਸੰਦੀਪ ਉਰਫ ਦਿੱਲੀ, ਮੇਜਰ ਸਿੰਘ, ਅਪਰੇਲ ਸਿੰਘ ਉਰਫ ਸ਼ੇਰਾ, ਬਲਵਿੰਦਰ ਉਰਫ ਗੁੱਢਾ ਅਤੇ ਸਲਿੰਦਰ ਸਿੰਘ; ਸਾਰੇ ਵਾਸੀਅਨ ਨਕੋਦਰ, ਜਲੰਧਰ; ਦਾ ਸਤਪਾਲ ਉਰਫ ਸੱਤਾ ਵਾਸੀ  ਮੱਖੂ, ਫਿਰੋਜਪੁਰ; ਦਵਿੰਦਰਪਾਲ ਸਿੰਘ ਉਰਫ ਦੀਪੂ ਅਤੇ ਸਤਵੰਤ ਸਿੰਘ ਉਰਫ ਜੱਗਾ ਵਾਸੀ ਸ਼ਾਹਕੋਟ, ਜਲੰਧਰ ਵਜੋਂ ਹੋਈ ਹੈ। ਇਹ ਸਾਰੇ ਗਿ੍ਰਫਤਾਰ ਵਿਅਕਤੀ ਹਿਸਟਰੀ ਸ਼ੀਟਰ ਹਨ ਅਤੇ ਇਨਾਂ ਉਤੇ ਕਤਲ, ਇਰਾਦਾ ਕਤਲ, ਜਬਰਨ ਵਸੂਲੀ ਅਤੇ ਹਥਿਆਰਾਂ ਦੀ ਤਸਕਰੀ ਸਮੇਤ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ।

REMNANTS OF PINDA GANG IN POLICE NETREMNANTS OF PINDA GANG IN POLICE NET

ਜਦਕਿ 6 ਹੋਰ ਵਿਅਕਤੀ , ਜਿਨਾਂ  ਨੂੰ ਪਨਾਹ ਦੇਣ ਅਤੇ ਲੌਜਿਸਟਿਕ ਸਪੋਰਟ ਦੇਣ ਦੇ ਦੋਸ਼ ਵਿੱਚ ਗਿ੍ਰਫਤਾਰ ਕੀਤਾ ਗਿਆ ਹੈ, ਦੀ ਪਛਾਣ ਅਮਰਜੀਤ ਉਰਫ ਅਮਰ ਵਾਸੀ ਧਰਮਕੋਟ; ਬਲਬੀਰ ਮਸੀਹ, ਐਰਿਕ ਅਤੇ ਬਾਦਲ, ਤਿੰਨੇ ਵਾਸੀ ਲੋਹੀਆਂ; ਹਰਵਿੰਦਰ ਸਿੰਘ ਵਾਸੀ ਸ਼ਾਹਕੋਟ ਅਤੇ ਬਚਿੱਤਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਸੱਤ .32 ਬੋਰ ਪਿਸਤੌਲ, ਤਿੰਨ .315 ਬੋਰ ਪਿਸਤੌਲ, ਇੱਕ .315 ਬੋਰ ਦੀ ਬੰਦੂਕ ਅਤੇ ਇੱਕ .12 ਬੋਰ ਦੀ ਬੰਦੂਕ ਸਮੇਤ 9 ਹਥਿਆਰ ਬਰਾਮਦ ਕੀਤੇ ਹਨ ਅਤੇ ਟੋਇਟਾ ਇਨੋਵਾ ਅਤੇ ਮਹਿੰਦਰਾ ਐਕਸਯੂਵੀ 500 ਸਮੇਤ ਦੋ ਵਾਹਨਾਂ ਤੋਂ ਇਲਾਵਾ 8 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਹੈ।

REMNANTS OF PINDA GANG IN POLICE NETREMNANTS OF PINDA GANG IN POLICE NET

ਐਸ.ਐਸ.ਪੀ. ਨੇ ਦੱਸਿਆ ਕਿ ਪਰਮਜੀਤ ਉਰਫ ਪੰਮਾ ਗਿਰੋਹ ਨੂੰ ਫਾਇਨਾਂਸ ਕਰਦਾ ਸੀ ਅਤੇ ਅਮਰਜੀਤ ਉਰਫ ਅਮਰ ਨੂੰ ਹਵਾਲਾ ਰਾਹੀਂ ਵਿਦੇਸੀ ਕਰੰਸੀ ਭੇਜਦਾ ਸੀ, ਜੋ ਅੱਗੇ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਿਰੋਹ ਦੇ ਮੈਂਬਰਾਂ ਵਿੱਚ ਵੰਡਦਾ ਸੀ। ਉਹਨਾਂ ਦੱਸਿਆ ਕਿ ਇਹ ਗਿਰੋਹ ਪਿਛਲੇ ਛੇ ਸਾਲਾਂ ਤੋਂ ਸਰਗਰਮ ਹੈ ਅਤੇ ਮੱਧ ਪ੍ਰਦੇਸ਼ ਤੋਂ ਸੰਗਠਿਤ ਜਬਰਨ ਵਸੂਲੀ, ਹਥਿਆਰਬੰਦ ਹਾਈਵੇ ਡਕੈਤੀ, ਭੂ-ਮਾਫੀਆ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੈ।  ਸਵਪਨ ਸ਼ਰਮਾ ਨੇ ਕਿਹਾ, “ਇਸ ਗਿਰੋਹ ਦੀ ਗਿ੍ਰਫਤਾਰੀ ਦੇ ਨਾਲ, ਪੁਲਿਸ ਵੱਲੋਂ ਜਲੰਧਰ ਅਤੇ ਬਠਿੰਡਾ ਵਿੱਚ ਕਤਲ, ਜ਼ਬਰਨ ਵਸੂਲੀ ਅਤੇ ਹਾਈਵੇਅ ਆਰਮਡ ਡਕੈਤੀ ਸਮੇਤ ਤਿੰਨ ਵੱਡੇ ਕੇਸਾਂ ਨੂੰ ਵੀ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਗਈ  ਹੈ।” ਉਹਨਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਕੁੱਲ 19 ਵਿਅਕਤੀਆਂ ਵਿੱਚੋਂ ਘੱਟੋ-ਘੱਟ 12 ਪੁਲਿਸ ਨੂੰ ਅੱਠ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਸਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM
Advertisement