PGI 'ਚ 150 ਬੈੱਡਾਂ ਦਾ ਕ੍ਰਿਟੀਕਲ ਕੇਅਰ ਬਲਾਕ ਬਣਾਉਣ ਲਈ ਮੰਗਿਆ ਆਰਐਫਪੀ

By : GAGANDEEP

Published : Jun 24, 2023, 2:52 pm IST
Updated : Jun 24, 2023, 2:52 pm IST
SHARE ARTICLE
PHOTO
PHOTO

ਉਸਾਰੀ ਲਈ ਤਿੰਨ ਸਾਲ ਦਾ ਰੱਖਿਆ ਗਿਆ ਹੈ ਸਮਾਂ

 

ਚੰਡੀਗੜ੍ਹ ( ਗਗਨਦੀਪ ਕੌਰ) ਪੀਜੀਆਈ ਵਿਚ 150 ਬਿਸਤਰਿਆਂ ਵਾਲਾ ਕ੍ਰਿਟੀਕਲ ਕੇਅਰ ਬਲਾਕ ਸਥਾਪਤ ਕਰਨ ਲਈ ਇਕ ਐਗਜ਼ੀਕਿਊਟਿੰਗ ਏਜੰਸੀ ਤਹਿ ਕੀਤੀ ਜਾਵੇਗੀ ਜੋ ਕ੍ਰਿਟੀਕਲ ਕੇਅਰ ਬਲਾਕ ਦੀ ਯੋਜਨਾਬੰਦੀ, ਮੈਪਿੰਗ, ਨਿਰਮਾਣ ਕਾਰਜ ਅਤੇ ਰੱਖ-ਰਖਾਅ ਦੀ ਦੇਖਭਾਲ ਕਰੇਗੀ। ਇਸ ਦੇ ਲਈ, ਪੀਜੀਆਈ ਹਸਪਤਾਲ ਪ੍ਰਸ਼ਾਸਨ ਨੇ ਸੈਂਟਰਲ ਪਬਲਿਕ ਵਰਕ ਅੰਡਰਟੇਕਿੰਗ (CPSU) ਯਾਨੀ ਸਰਕਾਰੀ ਇਮਾਰਤਾਂ ਬਣਾਉਣ ਵਾਲੀ ਕੰਪਨੀ ਅਤੇ ਠੇਕੇਦਾਰਾਂ ਤੋਂ ਪ੍ਰਸਤਾਵ ਲਈ ਬੇਨਤੀ (ਆਰਐਫਪੀ) ਦੀ ਮੰਗ ਕੀਤੀ ਹੈ। ਕ੍ਰਿਟੀਕਲ ਕੇਅਰ ਬਲਾਕ ਦੇ ਨਿਰਮਾਣ ਲਈ, CPSUs 3 ਜੁਲਾਈ ਨੂੰ ਦੁਪਹਿਰ 3 ਵਜੇ ਤੱਕ ਪੀਜੀਆਈ ਦੀ ਵੈੱਬਸਾਈਟ 'ਤੇ ਆਨਲਾਈਨ ਅਰਜ਼ੀਆਂ ਜਮ੍ਹਾਂ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਦਾ ਆਗਾਮੀ ਗਾਣਾ 'ਪੈਰਿਸ ਦੀ ਜੁਗਨੀ' ਹੈ ਪੰਜਾਬੀ ਅਤੇ ਫ੍ਰੈਂਚ ਦਾ ਮਿਕਸਅਪ, ਜਾਣੋ ਕਦੋ ਹੋਵੇਗਾ ਰਿਲੀਜ਼ 

ਨਿਰਮਾਣ ਕਾਰਜ ਲਈ ਨਿਰਧਾਰਿਤ ਕਰਨ ਵਾਲੀ ਕੰਪਨੀ ਦੀ ਬੋਲੀ 4 ਜੁਲਾਈ ਨੂੰ ਸ਼ਾਮ 4 ਵਜੇ ਖੋਲ੍ਹੀ ਜਾਵੇਗੀ। ਡਾਇਰੈਕਟਰ ਪ੍ਰੋ. ਵਿਵੇਕ ਲਾਲ ਅਤੇ ਡਿਪਟੀ ਡਾਇਰੈਕਟਰ ਕੁਮਾਰ ਗੌਰਵ ਧਵਨ ਦੀ ਪ੍ਰਧਾਨਗੀ ਹੇਠ ਇਸ ਪ੍ਰਾਜੈਕਟ ਲਈ ਟੈਂਡਰ ਜਾਰੀ ਕਰਨ ਲਈ 26 ਜੂਨ ਨੂੰ ਮੀਟਿੰਗ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਬਲਾਕ ਦਾ ਨਿਰਮਾਣ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਤਹਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਕੰਪਨੀਆਂ ਦੀ ਸੂਚੀ 'ਚ ਸ਼ਾਮਲ ਹੋਈਆਂ ਦੋ ਭਾਰਤੀ ਕੰਪਨੀਆਂ

ਕੋਰੋਨਾ ਮਹਾਂਮਾਰੀ ਦੇ ਦੌਰਾਨ ਦੇਸ਼ ਵਿਚ ਇਸ ਕਿਸਮ ਦੇ ਕ੍ਰਿਟੀਕਲ ਕੇਅਰ ਬਲਾਕ ਦੀ ਜ਼ਰੂਰਤ ਵੱਲ ਇਸ਼ਾਰਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੇਂਦਰ ਸਰਕਾਰ ਦੇਸ਼ ਭਰ ਦੇ ਪੀਜੀਆਈ ਸਮੇਤ 12 ਤੋਂ 14 ਸਰਕਾਰੀ ਹਸਪਤਾਲਾਂ ਵਿਚ ਅਜਿਹੇ ‘ਕ੍ਰਿਟੀਕਲ ਕੇਅਰ ਬਲਾਕ’ ਬਣਾ ਰਹੀ ਹੈ।ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 20 ਕਰੋੜ ਰੁਪਏ ਪੀਜੀਆਈ ਨੂੰ ਕ੍ਰਿਟੀਕਲ ਕੇਅਰ ਬਲਾਕ ਦੀ ਉਸਾਰੀ ਸ਼ੁਰੂ ਕਰਨ ਲਈ ਦਿਤੇ ਹਨ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਵਿਚ ਸ਼ਹਿਰ ਦੇ ਹਸਪਤਾਲਾਂ ਵਿਚ ਸਿਹਤ ਸੰਭਾਲ ਦਾ ਢਾਂਚਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਨਾਲ ਹੀ, ਕੋਰੋਨਾ ਮਹਾਂਮਾਰੀ ਵਰਗੇ ਵਿਸ਼ਵਵਿਆਪੀ ਸੰਕਟ ਨਾਲ ਨਜਿੱਠਣ ਲਈ ਹਸਪਤਾਲਾਂ ਵਿਚ ਸਿਹਤ ਬੁਨਿਆਦੀ ਢਾਂਚਾ ਕਈ ਮਾਪਦੰਡਾਂ ਦੀ ਤੁਲਨਾ ਵਿਚ ਉਚਿਤ ਨਹੀਂ ਸੀ।

ਉਸ ਸਮੇਂ ਕੇਂਦਰ ਸਰਕਾਰ ਦੀ ਬੇਨਤੀ 'ਤੇ ਪੀ.ਜੀ.ਆਈ ਨੇ ਸੰਸਥਾ ਵਿਚ ਕ੍ਰਿਟੀਕਲ ਕੇਅਰ ਬਲਾਕ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਇਸ ਬਲਾਕ ਦੀ ਉਸਾਰੀ ਲਈ ਕੁੱਲ 208 ਕਰੋੜ ਰੁਪਏ ਦਾ ਬਜਟ ਰਖਿਆ ਗਿਆ ਹੈ। ਇਸ ਵਿਚੋਂ 120 ਕਰੋੜ ਕੇਂਦਰ ਸਰਕਾਰ ਵਲੋਂ ਦਿਤੇ ਜਾਣਗੇ ਜਦਕਿ 88 ਕਰੋੜ ਪੀਜੀਆਈ ਪ੍ਰਸ਼ਾਸਨ ਵਲੋਂ ਆਪਣੇ ਬਜਟ ਵਿਚੋਂ ਲਗਾਏ ਜਾਣਗੇ।

26 ਮਹੀਨੇ, 10 ਮਹੀਨਿਆਂ ਦੀ ਦੇਣਦਾਰੀ ਮਿਆਦ 'ਚ ਕਰਨਾ ਹੋਵੇਗਾ ਨਿਰਮਾਣ 
 150 ਬੈੱਡਾਂ ਵਾਲੇ ਕ੍ਰਿਟੀਕਲ ਕੇਅਰ ਬਲਾਕ ਦੀ ਉਸਾਰੀ ਲਈ ਸਰਕਾਰੀ ਕੰਪਨੀ ਜਾਂ ਠੇਕੇਦਾਰ ਨੂੰ ਤਿੰਨ ਸਾਲ ਦਾ ਸਮਾਂ ਦਿਤਾ ਜਾਵੇਗਾ। ਪ੍ਰਸਤਾਵ ਲਈ ਬੇਨਤੀ ਦੇ ਰੂਪ ਵਿਚ, ਪੀਜੀਆਈ ਨੇ ਬਲਾਕ ਦੀ ਉਸਾਰੀ ਲਈ 130 ਕਰੋੜ ਰੁਪਏ ਦਾ ਅਨੁਮਾਨਿਤ ਬਜਟ ਰੱਖਿਆ ਹੈ। ਇਸ 'ਚ 26 ਮਹੀਨਿਆਂ 'ਚ ਨਿਰਮਾਣ ਪੂਰਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਬਾਕੀ ਸਮਾਂ ਦੇਣਦਾਰੀ ਮਿਆਦ ਵਜੋਂ ਰੱਖਿਆ ਗਿਆ ਹੈ, ਤਾਂ ਜੋ ਜੇਕਰ ਸਾਲ ਦੌਰਾਨ ਕੋਈ ਅੜਚਨ ਆਉਂਦੀ ਹੈ ਤਾਂ ਇਹ ਨਿਰਮਾਣ ਕਾਰਜ ਤਿੰਨ ਸਾਲਾਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਵੇ।

ਬਲਾਕ ਵਿਚ ਇਹ ਸੁਵਿਧਾਵਾਂ ਹੋਣਗੀਆਂ
ਕ੍ਰਿਟੀਕਲ ਕੇਅਰ ਬਲਾਕ ਵਿਚ ਆਈਸੀਯੂ, ਆਈਸੋਲੇਸ਼ਨ ਵਾਰਡ, ਆਕਸੀਜਨ ਸਪੋਰਟ ਵਾਲੇ ਬੈੱਡ, ਸਰਜੀਕਲ ਯੂਨਿਟ, ਦੋ ਲੇਬਰ ਵਿਭਾਗ, ਡਿਲੀਵਰੀ ਅਤੇ ਰਿਕਵਰੀ ਰੂਮ ਅਤੇ ਨਵਜੰਮੇ ਬੱਚਿਆਂ ਅਤੇ ਉਨ੍ਹਾਂ ਨਾਲ ਜੁੜੀਆਂ ਬਿਮਾਰੀਆਂ ਦੀ ਦੇਖਭਾਲ ਲਈ ਇਕ ਵੱਖਰਾ ਵਿਭਾਗ ਹੋਵੇਗਾ। ਕ੍ਰਿਟੀਕਲ ਕੇਅਰ ਬਲਾਕ ਵਿਚ ਮੈਡੀਕਲ ਗੈਸ ਪਾਈਪਲਾਈਨ ਸਿਸਟਮ, ਆਕਸੀਜਨ ਪੈਦਾ ਕਰਨ ਵਾਲੇ ਪਲਾਂਟ, ਏਅਰ ਹੈਂਡਲਿੰਗ ਯੂਨਿਟ ਅਤੇ ਇਨਫੈਕਸ਼ਨ ਰੋਕਥਾਮ ਕੰਟਰੋਲ ਸਿਸਟਮ ਲਗਾਇਆ ਜਾਵੇਗਾ। ਇਹ ਇੱਕ ਬਹੁ-ਵਿਸ਼ੇਸ਼ਤਾ ਕੇਂਦਰ ਹੋਵੇਗਾ। ਇਸ ਨਾਲ ਗੰਭੀਰ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਠੀਕ ਹੋਣ 'ਤੇ ਉਨ੍ਹਾਂ ਨੂੰ ਆਸਾਨੀ ਨਾਲ ਦੂਜੇ ਵਾਰਡ 'ਚ ਸ਼ਿਫਟ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement