ਟਾਈਮ ਮੈਗਜ਼ੀਨ ਦੀ 100 ਪ੍ਰਭਾਵਸ਼ਾਲੀ ਕੰਪਨੀਆਂ ਦੀ ਸੂਚੀ 'ਚ ਸ਼ਾਮਲ ਹੋਈਆਂ ਦੋ ਭਾਰਤੀ ਕੰਪਨੀਆਂ

By : GAGANDEEP

Published : Jun 24, 2023, 2:14 pm IST
Updated : Jun 24, 2023, 2:14 pm IST
SHARE ARTICLE
photo
photo

ਭਾਰਤ ਦੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਨਾਲ ਈ-ਕਾਮਰਸ ਪਲੇਟਫਾਰਮ ਮੀਸ਼ੋ ਨੂੰ ਵੀ ਇਸ ਸੂਚੀ ਵਿਚ ਜਗ੍ਹਾ ਦਿਤੀ ਗਈ ਹੈ।

 

ਚੰਡੀਗੜ੍ਹ: ਉੱਚ ਪੱਧਰੀ ਪੱਤਰਕਾਰੀ ਲਈ ਜਾਣੀ ਜਾਂਦੀ ਅਮਰੀਕਾ ਦੀ ਸਭ ਤੋਂ ਮਸ਼ਹੂਰ ਟਾਈਮ ਮੈਗਜ਼ੀਨ ਨੇ 100 ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੀ ਸੂਚੀ ਜਾਰੀ ਕੀਤੀ ਹੈ। ਖਾਸ ਗੱਲ ਇਹ ਹੈ ਇਸ ਸੂਚੀ ਵਿਚ ਭਾਰਤ ਦੀਆਂ ਦੋ ਕੰਪਨੀਆਂ ਨੇ ਥਾਂ ਬਣਾ ਕੇ ਜੋ ਮੁਕਾਮ ਹਾਸਿਲ ਕੀਤਾ ਹੈ, ਉਹ ਦੇਸ਼ ਲਈ ਮਾਣ ਵਾਲੀ ਗੱਲ ਹੈ। ਭਾਰਤ ਦੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਨਾਲ ਈ-ਕਾਮਰਸ ਪਲੇਟਫਾਰਮ ਮੀਸ਼ੋ ਨੂੰ ਵੀ ਇਸ ਸੂਚੀ ਵਿਚ ਜਗ੍ਹਾ ਦਿਤੀ ਗਈ ਹੈ।

ਇਹ ਵੀ ਪੜ੍ਹੋ: ਸਤਿੰਦਰ ਸਰਤਾਜ ਦਾ ਆਗਾਮੀ ਗਾਣਾ 'ਪੈਰਿਸ ਦੀ ਜੁਗਨੀ' ਹੈ ਪੰਜਾਬੀ ਅਤੇ ਫ਼੍ਰੇਂਚ ਦਾ ਮਿਕਸਅਪ, ਜਾਣੋ ਕਦੋ ਹੋਵੇਗਾ ਰਿਲੀਜ਼

ਟਾਈਮ ਮੈਗਜ਼ੀਨ ਨੇ ਕੰਪਨੀਆਂ ਦੀ ਸੂਚੀ ਨੂੰ 5 ਸ਼੍ਰੇਣੀਆਂ ਲੀਡਰ,ਡਿਸਰ੍ਪਟਰਸ , ਇਨੋਵੇਟਰ, ਟਾਇਟਨਸ ਅਤੇ ਪਾਇਨੀਅਰ ਵਿਚ ਵੰਡਿਆ ਹੈ। ਹਰ ਸ਼੍ਰੇਣੀ ਵਿਚ 20 ਕੰਪਨੀਆਂ ਨੂੰ ਥਾਂ ਦਿਤੀ ਗਈ ਹੈ। ਦੋਵਾਂ ਭਾਰਤੀ ਕੰਪਨੀਆਂ ਨੂੰ ਲੀਡਰਾਂ ਦੀ ਸ਼੍ਰੇਣੀ ਵਿਚ ਥਾਂ ਮਿਲੀ ਹੈ। ਦੁਨੀਆ ਦੀਆਂ ਪ੍ਰਭਾਵਸ਼ਾਲੀ ਕੰਪਨੀਆਂ ਵਿਚ Open AI, SpaceX, Chess.com ਅਤੇ Google Deep Mind ਵਰਗੀਆਂ ਮੁੱਖ ਕੰਪਨੀਆਂ ਸ਼ਾਮਲ ਹਨ। ਹੋਰ ਗਲੋਬਲ ਕੰਪਨੀਆਂ ਵਿਚ ਯੂਐਸ ਮਸ਼ਹੂਰ ਕਿਮ ਕਾਰਦਾਸ਼ੀਅਨ ਦੇ ਕਲੋਥਿੰਗ ਬ੍ਰਾਂਡ ਸਕਿਮਜ਼, ਸੈਮ ਆਲਤਮਾਂ ਮੈਨ ਦੀ ਓਪਨਏਆਈ, ਫੁਟਵੀਅਰ ਨਿਰਮਾਤਾ ਕ੍ਰੋਕਸ, ਐਲੋਨ ਮਸਕ ਦੀ ਸਪੇਸਐਕਸ, ਭਾਸ਼ਾ ਸਿੱਖਣ ਵਾਲੀ ਐਪ ਡੁਊਲਿੰਗੋ, ਕੈਨਵਾ, ਡਿਸਕਾਰਡ, ਡਿਜ਼ਨੀ ਅਤੇ ਆਈਬੀਐਮ ਸ਼ਾਮਲ ਹਨ।

ਇਹ ਵੀ ਪੜ੍ਹੋ: ਤਿੰਨ-ਤਿੰਨ ਨੌਕਰੀਆਂ ਕਰ ਹੰਢਾਇਆ ਮਾੜਾ ਦੌਰ, ਫਿਰ ਵਿਆਹ ਨੇ ਬਦਲ ਦਿੱਤੀ ਜ਼ਿੰਦਗੀ, ਕੀ ਹੈ ਗਿੱਪੀ ਦਾ ਸ਼ੁਰੂਆਤੀ ਸੰਘਰਸ਼?

ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ
ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ (ਐਨਪੀਸੀਆਈ) ਇਕ ਅਜਿਹੀ ਸੰਸਥਾ ਹੈ ਜਿਸ ਨੇ ਬੈਂਕਿੰਗ ਰਾਹੀਂ ਆਮ ਲੋਕਾਂ ਲਈ ਭੁਗਤਾਨ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਦੇਸ਼ ਵਿਚ ਨਕਦ ਰਹਿਤ ਲੈਣ-ਦੇਣ ਨੂੰ ਉਤਸ਼ਾਹਿਤ ਕੀਤਾ ਹੈ। ”ਟਾਈਮ ਮੈਗਜ਼ੀਨ ਨੇ ਆਪਣੀ ਸੂਚੀ ਵਿਚ ਕਿਹਾ ਕਿ ਜਿਵੇਂ ਕਿ ਭਾਰਤ ਵਿੱਚ ਸਮਾਰਟਫ਼ੋਨ ਅਤੇ ਇੰਟਰਨੈੱਟ ਦੀ ਵਰਤੋਂ ਵਧੀ ਹੈ, NPCI ਨੇ ਯੂਨਾਈਟਿਡ ਪੇਮੈਂਟਸ ਇੰਟਰਫੇਸ (UPI) ਲਾਂਚ ਕੀਤਾ ਹੈ, ਜੋ ਮੋਬਾਈਲ ਐਪਸ ਅਤੇ QR ਕੋਡਾਂ ਰਾਹੀਂ ਤਤਕਾਲ ਪੈਸੇ ਟ੍ਰਾਂਸਫਰ ਕਰਨ ਦੀ ਸੁਵਿਧਾ ਦਿੰਦਾ ਹੈ, ਅਤੇ ਡੇਬਿਟ ਅਤੇ ਕ੍ਰੈਡਿਟ ਕਾਰਡਾਂ ਦੀ ਥਾਂ ਲਗਭਗ 300 ਮਿਲੀਅਨ ਉਪਭੋਗਤਾਵਾਂ ਲਈ ਡਿਜੀਟਲ ਭੁਗਤਾਨ ਦੀ ਸੁਵਿਧਾ ਲੈ ਕੇ ਆਇਆ ਹੈ। 

ਮੀਸ਼ੋ
 ਟਾਈਮ ਦੇ ਅਨੁਸਾਰ, ਬੰਗਲੌਰ-ਅਧਾਰਤ  ਈ-ਕਾਮਰਸ ਐੱਪ ਮੀਸ਼ੋ 2022 ਦੀ ਸ਼ੁਰੂਆਤ ਵਿਚ ਦੁਨੀਆ ਵਿਚ ਸਭ ਤੋਂ ਵੱਧ ਡਾਊਨਲੋਡ ਕੀਤੀ ਗਈ ਸ਼ਾਪਿੰਗ ਐਪ ਹੈ। ਆਪਣੇ ਮੁਕਾਬਲੇਬਾਜ਼ਾਂ ਦੇ ਉਲਟ, ਮੀਸ਼ੋ ਵੇਚਣ ਵਾਲਿਆਂ ਤੋਂ ਕੋਈ ਕਮਿਸ਼ਨ ਨਹੀਂ ਲੈਂਦਾ।ਮੀਸ਼ੋ ਆਪਣੇ 60% ਉਤਪਾਦ 4 ਡਾਲਰ ਤੋਂ ਘੱਟ ਵਿੱਚ ਵੇਚਦੀ ਹੈ। ਇਸ ਕਰਕੇ ਹੀ ਮੀਸ਼ੋ ਉਨ੍ਹਾਂ ਭਾਰਤੀ ਪਰਿਵਾਰਾਂ ਤੱਕ ਪਹੁੰਚਦਾ ਹੈ ਜੋ ਪ੍ਰਤੀ ਸਾਲ $6,000 ਤੋਂ ਘੱਟ ਕਮਾਉਂਦੇ ਹਨ। ਇਹ ਭਾਰਤ ਦਾ ਸਭ ਤੋਂ ਵੱਡਾ ਮਾਰਕੀਟਿੰਗ ਪਲੇਟਫਾਰਮ ਹੈ ਜੀ ਨਲਿਨ ਖ਼ਰੀਦਾਰੀ ਨੂੰ ਆਸਾਨ ਬਣਾਉਂਦਾ ਹੈ।

ਕਿਵੇਂ ਕੀਤੀ ਜਾਂਦੀ ਹੈ ਚੋਣ
ਟਾਈਮ ਨੇ ਕਿਹਾ ਕਿ ਇਹ ਸਾਰੇ ਖੇਤਰਾਂ ਤੋਂ ਨਾਮਜ਼ਦਗੀਆਂ ਦੀ ਮੰਗ ਕਰਦਾ ਹੈ, ਅਤੇ ਇਸ ਵਿਚ ਗਲੋਬਲ ਨੈੱਟਵਰਕ ਦੇ ਨਾਲ-ਨਾਲ ਬਾਹਰੀ ਮਾਹਿਰਾਂ ਤੋਂ ਸਰਵੇਖਣ ਵੀ ਕਰਵਾਇਆ ਜਾਂਦਾ ਹੈ।ਫਿਰ ਹਰੇਕ ਕੰਪਨੀ ਦਾ ਮੁਲਾਂਕਣ ਮੁੱਖ ਕਾਰਕਾਂ 'ਤੇ ਕੀਤਾ ਜਾਂਦਾ ਹੈ, ਜਿਸ ਵਿਚ ਪ੍ਰਭਾਵ, ਨਵੀਨਤਾ, ਅਭਿਲਾਸ਼ਾ ਅਤੇ ਸਫ਼ਲਤਾ ਸ਼ਾਮਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement