
ਇਸ ਪੈਕੇਟ ਦਾ ਵਜ਼ਨ 500 ਗ੍ਰਾਮ ਦੱਸਿਆ ਜਾ ਰਿਹਾ ਹੈ
Gurdaspur News : ਗੁਰਦਾਸਪੁਰ ਜ਼ਿਲ੍ਹੇ ਦੇ ਥਾਣਾ ਡੇਰਾ ਬਾਬਾ ਨਾਨਕ ਦੀ ਪੁਲੀਸ ਨੇ ਐਤਵਾਰ ਸ਼ਾਮ ਨੂੰ ਸਰਹੱਦੀ ਪਿੰਡ ਭਗਤਨਾ ਤੁਲੀਆਂਵਾਲਾ ਦੇ ਖੇਤਾਂ ਵਿੱਚੋਂ ਪਾਕਿਸਤਾਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਜਾਣਕਾਰੀ ਅਨੁਸਾਰ ਥਾਣਾ ਡੇਰਾ ਬਾਬਾ ਨਾਨਕ ਦੀ ਪੁਲੀਸ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਗਸ਼ਤ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪਿੰਡ ਭਗਤਾਣਾ ਤੁਲੀਆਂ ਦੇ ਇੱਕ ਵਿਅਕਤੀ ਨੇ ਫੋਨ ’ਤੇ ਦੱਸਿਆ ਕਿ ਪਿੰਡ ਭਗਤਾਣਾ ਤੁਲੀਆਂ ਦੇ ਕਸ਼ਮੀਰ ਸਿੰਘ ਪੁੱਤਰ ਖਜਾਨ ਸਿੰਘ ਦੇ ਖੇਤ ਵਿੱਚ ਡਰੋਨ ਰਾਹੀਂ ਇੱਕ ਪੈਕਟ ਡਿੱਗਿਆ ਦੇਖਿਆ ਗਿਆ ਹੈ। ਪੁਲਿਸ ਨੇ ਕਸ਼ਮੀਰ ਸਿੰਘ ਦੇ ਖੇਤਾਂ ਵਿੱਚ ਪਹੁੰਚ ਕੇ ਕਾਲੇ ਅਤੇ ਚਿੱਟੇ ਰੰਗ ਵਿੱਚ ਲਪੇਟਿਆ ਇੱਕ ਪੈਕਟ ਬਰਾਮਦ ਕੀਤਾ।
ਡਰੋਨ ਰਾਹੀਂ ਭੇਜੀ ਗਈ 500 ਗ੍ਰਾਮ ਹੈਰੋਇਨ
ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਰਿਪੂ ਦਮਨ ਸਿੰਘ ਵੀ ਮੌਕੇ ’ਤੇ ਪੁੱਜੇ। ਇਸ ਪੈਕੇਟ ਦਾ ਵਜ਼ਨ 500 ਗ੍ਰਾਮ ਦੱਸਿਆ ਜਾ ਰਿਹਾ ਹੈ, ਜੋ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਭੇਜਿਆ ਗਿਆ ਸੀ। ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।