Amritsar News: ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਆਰੋਪ ’ਚ ਫ਼ੌਜੀ ਜਵਾਨ ਸਮੇਤ 2 ਨੂੰ ਕੀਤਾ ਕਾਬੂ
Published : Jun 24, 2025, 1:19 pm IST
Updated : Jun 24, 2025, 1:19 pm IST
SHARE ARTICLE
Police arrest 2 including army jawan on charges of spying for Pakistan
Police arrest 2 including army jawan on charges of spying for Pakistan

ਮੁਲਜ਼ਮਾਂ ਤੋਂ 2 ਮੋਬਾਈਲ ਜ਼ਬਤ ਕੀਤੇ ਗਏ ਹਨ।

Amritsar News: ਪੰਜਾਬ ਦੀ ਅੰਮ੍ਰਿਤਸਰ ਪੁਲਿਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅੰਮ੍ਰਿਤਸਰ ਦੇ ਧਾਰੀਵਾਲ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫ]ਫ਼ੌਜੀ ਅਤੇ ਉਸ ਦੇ ਸਾਥੀ ਸਾਹਿਲ ਮਸੀਹ ਉਰਫ਼ ਸ਼ੈਲੀ ਵਜੋਂ ਹੋਈ ਹੈ। ਮੁਲਜ਼ਮਾਂ ਤੋਂ 2 ਮੋਬਾਈਲ ਜ਼ਬਤ ਕੀਤੇ ਗਏ ਹਨ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਭਾਰਤੀ ਫ਼ੌਜ ਵਿੱਚ ਹੈ। ਉਹ ਜੰਮੂ ਵਿੱਚ ਤਾਇਨਾਤ ਹੈ। ਉਹ ਪਾਕਿਸਤਾਨ ਵਿੱਚ ਬੈਠੇ ਆਈਐਸਆਈ ਏਜੰਟ ਰਾਣਾ ਜਾਵੇਦ ਦੇ ਸੰਪਰਕ ਵਿੱਚ ਸੀ। ਸਾਨੂੰ ਸ਼ੱਕ ਹੈ ਕਿ ਗੁਰਪ੍ਰੀਤ ਨੇ ਪੈੱਨ ਡਰਾਈਵ ਰਾਹੀਂ ਪਾਕਿਸਤਾਨ ਨੂੰ ਖੁਫ਼ੀਆ ਜਾਣਕਾਰੀ ਭੇਜੀ ਹੈ।

ਲੀਕ ਹੋਈ ਫ਼ੌਜ ਦੀ ਖੁਫ਼ੀਆ ਜਾਣਕਾਰੀ:

 ਅੰਮ੍ਰਿਤਸਰ ਦੇ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਫ਼ੌਜੀ 2016 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ। ਸਾਨੂੰ ਸ਼ੱਕ ਹੈ ਕਿ ਉਸ ਨੇ ਫ਼ੌਜ ਦੀ ਖੁਫ਼ੀਆ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਇਸ ਨੂੰ ਪੈੱਨ ਡਰਾਈਵ ਅਤੇ ਡਿਸਕ ਰਾਹੀਂ ਪਾਕਿਸਤਾਨ ਵਿੱਚ ਬੈਠੇ ਆਈਐਸਆਈ ਏਜੰਟਾਂ ਨੂੰ ਲੀਕ ਕੀਤਾ।

ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਖ਼ਾਤਿਆਂ ਵਿੱਚ ਪੈਸੇ ਪ੍ਰਾਪਤ ਕਰਦਾ ਸੀ: 

ਐਸਐਸਪੀ ਨੇ ਅੱਗੇ ਕਿਹਾ ਕਿ ਧਾਰੀਵਾਲ ਦੇ ਰਹਿਣ ਵਾਲੇ ਦੁਬਈ ਸਥਿਤ ਡਰੱਗ ਤਸਕਰ ਅਰਜੁਨ ਨੇ 5 ਮਹੀਨੇ ਪਹਿਲਾਂ ਗੁਰਪ੍ਰੀਤ ਨੂੰ ਆਈਐਸਆਈ ਏਜੰਟਾਂ ਨਾਲ ਗੱਲ ਕਰਵਾਈ ਸੀ। ਉਦੋਂ ਤੋਂ, ਗੁਰਪ੍ਰੀਤ ਪਹਿਲਾਂ ਤੋਂ ਨਿਰਧਾਰਤ ਥਾਵਾਂ ਦੀ ਵਰਤੋਂ ਕਰ ਕੇ ਆਈਐਸਆਈ ਨੂੰ ਸੰਵੇਦਨਸ਼ੀਲ ਫ਼ੌਜ ਡੇਟਾ ਭੇਜਣ ਵਿੱਚ ਸ਼ਾਮਲ ਸੀ। ਬਦਲੇ ਵਿੱਚ, ਉਸ ਨੂੰ ਪੈਸੇ ਮਿਲ ਰਹੇ ਸਨ। ਇਸ ਲਈ ਉਹ ਵਿਦੇਸ਼ਾਂ ਵਿੱਚ ਰਹਿਣ ਵਾਲੇ ਦੋਸਤਾਂ, ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਬੈਂਕ ਖ਼ਾਤਿਆਂ ਦੀ ਵਰਤੋਂ ਕਰਦਾ ਸੀ।

ਅੰਮ੍ਰਿਤਸਰ ਦੇ ਲੋਪੋਕੇ ਥਾਣੇ ਵਿੱਚ ਐਫ਼ਆਈਆਰ: 

ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਅਤੇ ਸਾਹਿਲ ਵਿਰੁੱਧ ਅੰਮ੍ਰਿਤਸਰ ਦਿਹਾਤੀ ਦੇ ਲੋਪੋਕੇ ਥਾਣੇ ਵਿੱਚ ਸਰਕਾਰੀ ਗੁਪਤ ਐਕਟ ਦੀ ਧਾਰਾ 3, 5 ਅਤੇ 9 ਅਤੇ ਬੀਐਨਐਸ ਦੀ ਧਾਰਾ 3 (5) ਤਹਿਤ ਕੇਸ ਦਰਜ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement