ਖ਼ਬਰਾਂ |

ਤਾਜ਼ਾ |

Amritsar News: ਅਟਾਰੀ ਸਰਹੱਦ ਤੋਂ ਵਾਪਸ ਆ ਰਹੇ ਝਾਰਖੰਡ ਦੇ ਸੈਲਾਨੀਆਂ ਨੂੰ ਲੁਟੇਰਿਆਂ ਨੇ ਲੁੱਟਣ ਦੀ ਕੀਤੀ ਕੋਸ਼ਿਸ਼
Published : Jun 24, 2025, 2:02 pm IST
Updated : Jun 24, 2025, 2:02 pm IST
SHARE ARTICLE
Robbers tried to rob Attari tourists Amritsar News
Robbers tried to rob Attari tourists Amritsar News

ਹਮਲੇ ਵਿਚ ਪ੍ਰਵਾਰ ਹੋਇਆ ਜ਼ਖ਼ਮੀ,BSF ਨੇ ਜ਼ਖ਼ਮੀ ਪਰਿਵਾਰ ਨੂੰ ਹਸਪਤਾਲ ਕਰਵਾਇਆ ਭਰਤੀ

Robbers tried to rob Attari tourists Amritsar News :  ਅੰਮ੍ਰਿਤਸਰ ਦੇ ਅਟਾਰੀ ਬਾਰਡਰ 'ਤੇ ਰਿਟਰੀਟ ਸੈਰੇਮਨੀ ਦੇਖ ਕੇ ਵਾਪਸ ਆ ਰਹੇ ਝਾਰਖੰਡ ਦੇ ਇੱਕ ਸੈਲਾਨੀ ਪਰਿਵਾਰ 'ਤੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਦੋ ਬਾਈਕ ਸਵਾਰ ਬਦਮਾਸ਼ਾਂ ਨੇ ਸੈਲਾਨੀਆਂ ਨਾਲ ਭਰੇ ਇੱਕ ਆਟੋ ਰਿਕਸ਼ਾ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਆਟੋ ਪਲਟ ਗਿਆ। ਇਹ ਘਟਨਾ ਅਟਾਰੀ ਬਾਰਡਰ ਰੋਡ 'ਤੇ ਵਾਪਰੀ। ਹਾਦਸੇ ਵਿੱਚ ਝਾਰਖੰਡ ਦਾ ਪੂਰਾ ਪਰਿਵਾਰ ਅਤੇ ਆਟੋ ਚਾਲਕ ਪ੍ਰਿੰਸ ਜ਼ਖ਼ਮੀ ਹੋ ਗਏ।

ਮੌਕੇ 'ਤੇ ਮੌਜੂਦ ਬੀਐਸਐਫ਼ ਅਧਿਕਾਰੀਆਂ ਨੇ ਤੁਰੰਤ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਝਾਰਖੰਡ ਦੇ ਦੁਮਕਾ ਦੇ ਬੈਜਨਾਥ ਧਾਮ ਦੇ ਰਹਿਣ ਵਾਲੇ ਪੀੜਤ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਅਟਾਰੀ ਸਰਹੱਦ 'ਤੇ ਪਰੇਡ ਦੇਖ ਕੇ ਆਪਣੇ ਪਰਿਵਾਰ ਨਾਲ ਵਾਪਸ ਆ ਰਿਹਾ ਸੀ।

ਜਦੋਂ ਉਹ ਥੋੜ੍ਹੀ ਦੂਰ ਪਹੁੰਚੇ ਤਾਂ ਪਿੱਛੇ ਤੋਂ ਦੋ ਨਕਾਬਪੋਸ਼ ਬਾਈਕ ਸਵਾਰ ਆਏ। ਉਨ੍ਹਾਂ ਨੇ ਉਸ ਦੀ ਪਤਨੀ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਦੀ ਬਾਈਕ ਆਟੋ ਨਾਲ ਟਕਰਾ ਗਈ ਅਤੇ ਆਟੋ ਪਲਟ ਗਿਆ।

ਇਸ ਦੌਰਾਨ ਉਸ ਦੀ ਪਤਨੀ ਅਤੇ ਧੀ ਦੀਆਂ ਲੱਤਾਂ ਵਿੱਚ ਫ਼ਰੈਕਚਰ ਹੋ ਗਿਆ। ਪਹਿਲਾਂ ਆਟੋ ਨੂੰ ਸਿੱਧਾ ਕੀਤਾ ਗਿਆ ਅਤੇ ਫਿਰ ਬੀਐਸਐਫ਼ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਅਤੇ ਉਨ੍ਹਾਂ ਨੇ ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਹਸਪਤਾਲ ਭੇਜਿਆ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੀਐਸਐਫ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਉਹ ਅਗਲੀ ਕਾਰਵਾਈ ਕਰਨਗੇ।

(For more news apart from 'Robbers tried to rob Attari tourists Amritsar News ',  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Roop Kaur ਦੀ ਆ ਗਈ ਨਵੀਂ ਵੀਡੀਓ! ਮਚਾਈ ਹਲਚਲ! ਇਲਜ਼ਾਮਾਂ ਤੋ ਬਾਅਦ ਕੀ ਬੋਲੇ Harjeet Singh Rasulpur

17 Oct 2026 1:28 PM

ਪੰਜਾਬ 'ਚ 5,700 FIRs ਦਰਜ ਕਰਵਾਉਣ ਦਾ ਦਾਅਵਾ! ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਦੀ ਭੂਮਿਕਾ 'ਤੇ ਮੰਤਰੀ ਹਰਪਾਲ ਚੀਮਾ

16 Oct 2026 2:05 PM

CM ਮਾਨ ਦੇ ਫਰਾਂਸ ਦੌਰੇ 'ਤੇ ਹਾਈ ਕੋਰਟ ਸਖ਼ਤ! ਕੇਂਦਰ ਤੋਂ ਮੰਗਿਆ ਜਵਾਬ

15 Oct 2026 3:02 PM

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM
Advertisement