ਕੈਪਟਨ ਪੰਜਾਬੀਆਂ ਦੇ ਨੈਲਸਨ ਮੰਡੇਲਾ ਬਣ ਕੇ ਚਿੱਟਾ ਖ਼ਤਮ ਕਰਨ ਦਾ ਵਾਅਦਾ ਪੁਗਾਉਣ : ਬੈਂਸ
Published : Jul 24, 2018, 1:08 pm IST
Updated : Jul 24, 2018, 1:08 pm IST
SHARE ARTICLE
Simranjeet Singh Bains with Others
Simranjeet Singh Bains with Others

ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾ ਲਈ ਸੰਘਰਸ਼ ਕਰਨ ਕਾਰਨ ਚਰਚਿਆ ਵਿਚ ਰਹਿੰਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਆਤਮਾ ...

ਬਹਾਦਰਗੜ੍ਹ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਹੱਕਾ ਲਈ ਸੰਘਰਸ਼ ਕਰਨ ਕਾਰਨ ਚਰਚਿਆ ਵਿਚ ਰਹਿੰਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਆਤਮਾ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਸ ਅੱਜ ਅਨਾਜ ਮੰਡੀ ਬਹਾਦਰਗੜ੍ਹ ਵਿਖੇ ਯੂਥ ਆਗੂ ਰਾਜਵਿੰਦਰ ਸਿੰਘ ਦੀ ਅਗਵਾਈ ਵਿਚ ਰੱਖੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ।

ਜਿਸ ਤੋ ਬਾਅਦ ਉਨ੍ਹਾਂ ਨੇ ਵਿਧਾਨ ਸਭਾ ਚੋਣਾ ਵਿਚ ਹਲਕਾ ਸਨੌਰ ਤੋ ਅਜ਼ਾਦ ਤੌਰ ਤੇ ਚੋਣ ਲੜ ਚੁੱਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਵਿੰਗ ਜਿਲ੍ਹਾਂ ਪਟਿਆਲਾ ਦੇ ਸਾਬਕਾ ਪ੍ਰਧਾਨ ਹਰਮੀਤ ਸਿੰਘ ਪਠਾਨਮਾਜਰਾ ਅਤੇ ਉਨ੍ਹਾਂ ਦੇ ਸਮਰਥਕਾ ਨਾਲ ਮੀਟਿੰਗ ਕਰਕੇ ਜਿਲ੍ਹਾਂ ਪਟਿਆਲਾ ਦੀ ਰਾਜਨੀਤੀ ਵਿਚ ਹਲਚਲ ਪੈਦਾ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਹਰਮੀਤ ਸਿੰਘ ਪਠਾਨਮਾਜਰਾ ਨੇ ਅਜਾਦ ਤੌਰ ਤੇ ਚੋਣ ਲੜ ਕੇ ਕਰੀਬ 11970 ਵੋਟਾ ਹਾਸਲ ਕੀਤੀਆ ਸੀ।

ਆਉਦੀਆ ਲੋਕ ਸਭਾ ਚੋਣਾ ਵਿਚ ਪਠਾਨਮਾਜਰਾ ਧੜਾ ਅਹਿਮ ਰੋਲ ਅਦਾ ਕਰ ਸਕਦਾ ਹੈ। ਬੈਸ ਅਤੇ ਪਠਾਨਮਾਜਰਾ ਗਰੁੱਪ ਦੀ ਮੀਟਿੰਗ ਨੂੰ ਲੋਕ ਸਭਾ ਚੋਣਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪਰ ਹਰਮੀਤ ਪਠਾਨਮਾਜਰਾ ਨੇ ਇਸ ਸਮਾਗਮ ਨੂੰ ਸਿਮਰਜੀਤ ਬੈਸ ਵਲੋ ਭ੍ਰਿਸ਼ਟਾਚਾਰ ਅਤੇ ਨਸ਼ਿਆ ਦੇ ਖਿਲਾਫ ਪਾਏ ਅਹਿਮ ਯੌਗਦਾਨ ਸਬੰਧੀ ਸਨਮਾਨ ਸਮਾਰੋਹ ਕਰਾਰ ਦਿੱਤਾ। 

ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿਮਰਜੀਤ ਸਿੰਘ ਬੈਸ ਨੇ ਕਿਹਾ ਕਿ ਰਾਜਨੀਤੀ ਰਾਹੀ ਇਮਾਨਦਾਰ ਨਾਲ ਪੰਜਾਬ ਦੀ ਸੇਵਾ ਕਰਨ ਲਈ ਉਹ ਪੰਜਾਬ ਦੇ ਹਰ ਜਿਲ੍ਹੇ-ਹਰ ਹਲਕੇ ਵਿਚ ਸ਼ਮਾ ਰੋਸ਼ਨ ਕਰਨ ਲਈ ਨਿਕਲੇ ਹਨ ਤਾਂ ਕਿ ਨਸ਼ਿਆ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਦੇ ਹੱਕਾ ਲਈ ਟੱਕਰ ਲੈਣ ਵਾਲੇ ਪਰਵਾਨੇ ਇਕ ਮੰਚ ਤੇ ਇਮਾਨਦਾਰੀ ਦੀ ਇਸ ਰੋਸ਼ਨ ਸ਼ਮਾ ਦੇ ਹੇਠ ਨਿਕੱਠੇ ਹੋਣ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਸੱਤਾ ਸੰਭਾਲਣ ਤੋ ਪਹਿਲਾ ਗੁਟਕਾ ਸਾਹਿਬ ਮੱਥੇ ਨੂੰ ਲਗਾ ਕੇ ਚਾਰ ਹਫਤਿਆਂ ਵਿਚ ਚਿੱਟਾ ਖਤਮ ਕਰਨ ਦਾ ਐਲਾਨ ਕੀਤਾ ਸੀ। ਅੱਜ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਰਕਾਰ ਦੇ 16 ਮਹੀਨੇ ਬੀਤਣ ਦੇ ਬਾਅਦ ਵੀ ਚਿੱਟਾ ਖਾਣ ਵਾਲੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਸਰਕਾਰ ਚਿੱਟਾ ਸਪਲਾਈ ਕਰਨ ਵਾਲੇ ਮੱਗਰਮੱਛਾ ਨੂੰ ਫੜ੍ਹਨ ਦੀ ਬਜਾਏ ਰਹੱਸਮਈ ਚੁੱਪੀ ਧਾਰੀ ਬੈਠੀ ਹੈ

ਅਤੇ ਕਦੇ ਡੋਪ ਟੈਸਟ ਤੇ ਕਦੇ ਨਸ਼ੇ ਦੇ ਸਮੱਗਲਰਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਬਿਆਨ ਦਾਗ ਕੇ ਲੋਕਾਂ ਦਾ ਧਿਆਨ ਅਸਲ ਮੁੱਦੇ ਤੋ ਹਟਾਂਉਣ ਦੇ ਹੱਥਕੰਡੇ ਵਰਤਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਪੰਜਾਬੀਆ ਦਾ ਨੈਲਸ਼ਨ ਮੰਡੇਲਾ ਬਣਕੇ ਆਪਣੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਨਹੀ ਪੰਜਾਬ ਵਾਸੀਆ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਹੜੀਆ ਮਜਬੂਰੀਆ ਕਾਰਨ ਕੋਈ ਕਾਰਵਾਈ ਕਰਨ ਤੋ ਮਜ਼ਬੂਰ ਹਨ। 

ਉਨ੍ਹਾਂ ਚੈਲੇਜ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁੱਟਕਾ ਸਾਹਿਬ ਦੀ ਸੂਹ ਚੁੱਕੇ ਕੇ ਵੀ ਚਿੱਟਾ ਖਤਮ ਕਰਨ ਵਿਚ ਕਾਮਯਾਬ ਨਹੀ ਹੋ ਸਕੇ। ਜੇਕਰ ਉਨ੍ਹਾਂ ਨੂੰ ਚਾਰ ਦਿਨਾਂ ਵਾਸਤੇ ਗ੍ਰਹਿ ਮੰਤਰੀ ਬਣਾ ਦਿੱਤਾ ਜਾਵੇ ਤਾਂ ਉਹ ਚਾਰ ਦਿਨਾਂ ਵਿਚ ਚਿੱਟਾ ਖਤਮ ਕਰਕੇ ਦਿਖਾ ਦੇਣਗੇ। ਉਨ੍ਹਾਂ ਕਿਹਾ ਕਿ ਕੈਪਟਨ ਦੀ ਨਿਅਤ ਵਿਚ ਖੋਟ ਹੈ,

ਇਸੇ ਲਈ ਮਾਨਯੋਗ ਹਾਈ ਕੋਰਟ ਵਲੋ ਬਣਾਈ ਐਸ.ਆਈ.ਟੀ ਦੀ ਰਿਪੋਰਟ ਵਿਚ ਕਥਿਤ ਪੰਜਾਬ ਦੇ ਡੀ.ਜੀ.ਪੀ ਦੇ ਨਸ਼ਾ ਤੱਸਕਰਾ ਨਾਲ ਸਬੰਧ ਹੋਣ ਦੇ ਸਬੂਤ ਪੇਸ਼ ਕਰਨ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਅਤੇ ਕਾਂਗਰਸੀ ਮਿਲੇ ਹੋਏ ਹਨ, ਜਦੋ ਤੱਕ ਇਨ੍ਹਾਂ ਨੂੰ ਪੰਜਾਬ ਵਿਚੋ ਚਲਦਾ ਨਹੀ ਕਰਦੇ ਉਦੋ ਤੱਕ ਪੰਜਾਬ ਦਾ ਭਲਾ ਨਹੀ ਹੋ ਸਕਦਾ।

ਬੈਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੇਕਰ ਪੰਜਾਬ ਅਤੇ ਕਿਸਾਨਾਂ ਦਾ ਭਲਾ ਚਾਹੁੰਦੇ ਹਨ ਤਾਂ 1956 ਤੋ ਹੁਣ ਤੱਕ ਰਾਜਸਥਾਨ ਨੂੰ ਜਾ ਰਹੇ ਪੰਜਾਬ ਦੇ ਪਾਣੀਆ ਦਾ 16 ਲੱਖ ਕਰੋੜ ਰੁਪਏ ਦਾ ਬਕਾਇਆ ਲੈਣ ਲਈ ਬਿੱਲ ਬਣਾ ਕੇ ਭੇਜਣ। ਉਨ੍ਹਾਂ ਦੱਸਿਆ ਕਿ ਲੋਕ ਇਨਸਾਫ ਪਾਰਟੀ ਦਾ ਟਿੱਚਾ ਹੈ ਕਿ 2019 ਦੀਆਂ ਚੋਣਾ ਤੋ ਪਹਿਲਾਂ ਪੰਜਾਬ ਦੇ ਸਮੂਹ 117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਕੇ ਇਮਾਨਦਾਰ ਲੋਕਾਂ ਨੂੰ ਨਾਲ ਲੈ ਕੇ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇ। ਫੇਰ ਬੇਰੋਜਗਾਰੀ, ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੀ ਸਮਾਪਤੀ ਵਰਗੇ ਮੁੱਦਿਆਂ ਨੂੰ ਲੈ ਕੇ ਚੋਣ ਮੈਦਾਨ ਵਿਚ ਉਤਰਾਗੇ।

ਇਸ ਮੌਕੇ ਗੁਰਨਾਮ ਸਿੰਘ ਜਨਹੇੜੀਆ, ਸੁਰਿੰਦਰ ਗਰੇਵਾਲ, ਬਲਿਹਾਰ ਸਿੰਘ ਚੀਮਾ ਸਮਸਪੁਰ, ਗੁਰਮੀਤ ਸਿੰਘ ਗਿੱਲ ਸਮਸਪੁਰ, ਸੂਬਾ ਸਿੰਘ ਸਮਸਪੁਰ, ਕ੍ਰਿਪਾਲ ਸਿੰਘ ਅਰਬਨ ਅਸਟੇਟ, ਹਰਜੀਤ ਸਿੰਘ ਚਮਾਰਹੇੜੀ, ਰਾਜਵਿੰਦਰ ਸਿੰਘ, ਪਰਵਿਦਰ ਸਿੰਘ ਸੈਫਦੀਪੁਰ, ਦਰਸ਼ਨ ਸਿੰਘ ਭਾਨਰਾ, ਸੰਜੀਵ ਸੰਜੂ, ਜਸਬੀਰ ਸਿੰਘ ਚਮਾਰਹੇੜੀ, ਇਮਰਾਨ ਆਦਿ ਮੌਜੂਦ ਸਨ।

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement