
ਮੋਹਾਲੀ ਵਿਚ ਹਰ ਹਫ਼ਤੇ ਸੜਕ ਦੁਰਘਟਨਾਵਾਂ ਨਾਲ ਔਸਤਨ ਛੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਗਿਣਤੀ ਪੰਜਾਬ ਭਰ ਵਿਚੋਂ ਵੱਧ ਹੈ। ਪੰਜਾਬ ਸਰਕਾਰ ਵਲੋਂ ...
ਚੰਡੀਗੜ੍ਹ, ਮੋਹਾਲੀ ਵਿਚ ਹਰ ਹਫ਼ਤੇ ਸੜਕ ਦੁਰਘਟਨਾਵਾਂ ਨਾਲ ਔਸਤਨ ਛੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਗਿਣਤੀ ਪੰਜਾਬ ਭਰ ਵਿਚੋਂ ਵੱਧ ਹੈ। ਪੰਜਾਬ ਸਰਕਾਰ ਵਲੋਂ ਟ੍ਰੈਫ਼ਿਕ ਸਲਾਹਕਾਰ ਨਵਦੀਪ ਅਸੀਜਾ ਦੇ ਸਹਿਯੋਗ ਨਾਲ ਕਰਵਾਏ ਸਰਵੇਖਣ ਵਿਚ ਇਹ ਅੰਕੜੇ ਸਾਹਮਣੇ ਆਏ ਹਨ। ਪੰਜਾਬ, ਹਰਿਆਣਾ ਹਾਈਕੋਰਟ ਵਲੋਂ ਇਕ ਜਨਤਕ ਹਿੱਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਟ੍ਰੈਫ਼ਿਕ ਸਲਾਹਕਾਰ ਦੀ ਨਿਯੁਕਤੀ ਕੀਤੀ। ਇਹ ਰਿਪੋਰਟ ਐਸ.ਐਸ.ਪੀ. ਮੋਹਾਲੀ ਵਲੋਂ ਪ੍ਰਕਾਸ਼ਤ ਕੀਤੀ ਗਈ ਹੈ।
ਪੰਜਾਬ ਵਿਚ ਇਕ ਮਿਲੀਅਨ ਦੀ ਆਬਾਦੀ ਪਿਛੇ 142 ਲੋਕ ਮਰ ਰਹੇ ਹਨ ਜਕਿ ਮੋਹਾਲੀ ਵਿਚ ਇਹ ਦਰ 1.8 ਗੁਣਾ ਵਧੇਰੇ ਹੈ। ਮੋਹਾਲੀ ਵਿਚ ਸਾਲ 2017 ਦੌਰਾਨ ਸੜਕ ਹਾਦਸਿਆਂ ਨਾਲ 295 ਲੋਕਾਂ ਦੀ ਜਾਨ ਗਈ ਸੀ ਜਦਕਿ 2016 ਵਿਚ ਇਹ ਗਿਣਤੀ 290 ਸੀ। ਇਕੱਲੇ ਮੋਹਾਲੀ ਵਿਚ ਪੰਜਾਬ ਦੀ 3 ਫ਼ੀ ਸਦੀ ਵਸੋਂ ਹੈ ਜਦਕਿ 3.8 ਪ੍ਰਤੀਸ਼ਤ ਵਾਹਨ ਹਨ। ਰਾਜ ਭਰ ਵਿਚ ਵਾਪਰੀਆਂ ਸੜਕ ਦੁਰਘਟਨਾਵਾਂ ਵਿਚੋਂ 7 ਫ਼ੀ ਸਦੀ ਮੋਹਾਲੀ 'ਚ ਵਾਪਰ ਰਹੇ ਹਨ।
ਪੰਜਾਬ ਵਿਚ ਸਾਲ 2017 ਵਿਚ ਇਕ ਮਿਲੀਅਨ ਆਬਾਦੀ ਪਿਛੇ 142 ਮਰੇ ਜਦਕਿ ਮੋਹਾਲੀ ਵਿਚ ਇਹ ਗਿਣਤੀ 261 ਬਣਦੀ ਹੈ। ਕੌਮੀ ਪੱਧਰ ਦਾ ਅੰਕੜਾ 119 ਹੈ। ਸਰਵੇ ਵਿਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ 85 ਫ਼ੀ ਸਦੀ ਹਾਦਸੇ ਨੈਸ਼ਨਲ ਸਟੇਟ ਹਾਈਵੇਅ 'ਤੇ ਵਾਪਰ ਰਹੇ ਹਨ। ਪੰਜਾਬ ਵਿਚ ਸੜਕਾਂ ਦੀ ਕੁੱਲ ਲੰਬਾਈ ਦਾ ਹਾਈਵੇਅ ਦਾ ਹਿੱਸਾ 52 ਫ਼ੀ ਸਦੀ ਹੈ।
Accident in Mohali
ਸਰਵੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਘਟਨਾਵਾਂ ਫ਼ਰਵਰੀ, ਮਾਰਚ, ਅਪਰੈਲ, ਅਕਤੂਬਰ ਤੇ ਦਸੰਬਰ ਮਹੀਨੇ ਦੌਰਾਨ ਵਾਪਰੀਆਂ ਹਨ। ਮੋਹਾਲੀ ਜ਼ਿਲ੍ਹੇ ਵਿਚ ਪੈਂਦੇ 14 ਪੁਲਿਸ ਥਾਣਿਆਂ ਵਿਚ ਡੇਰਾ ਬਸੀ, ਲਾਲੜੂ ਅਤੇ ਜ਼ੀਰਕਪੁਰ ਤਿੰਨ ਅਜਿਹੇ ਪੁਲਿਸ ਸਟੇਸ਼ਨ ਹਨ ਜਿਥੇ ਕੁੱਲ 47 ਫ਼ੀ ਸਦੀ ਮੌਤਾਂ ਹੋ ਰਹੀਆਂ ਹਨ। ਇਹ ਸਾਰੀਆਂ ਅੰਬਾਲਾ-ਜ਼ੀਰਕਪੁਰ ਹਾਈਵੇਅ 'ਤੇ ਹਨ।
ਸੋਹਾਣਾ ਤੇ ਸਦਰ ਪੁਲਿਸ ਸਟੇਸ਼ਨ ਵਿਚ ਵੀ ਆਮ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ। ਮੋਹਾਲੀ ਵਿਚ ਚਾਲੂ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ 139 ਜਣੇ ਸੜਕ ਹਾਦਸਿਆਂ ਵਿਚ ਜਾਨਾਂ ਗੁਆ ਚੁੱਕੇ ਹਨ। ਜੂਨ 17 ਤੋਂ ਦਸੰਬਰ 17 ਤਕ 148 ਲੋਕ ਮੌਤ ਦੇ ਮੂੰਹ ਵਿਚ ਗਏ ਹਨ। ਜੂਨ 2017 ਤੋਂ ਜੂਨ 2018 ਦੌਰਾਨ 288 ਲੋਕਾਂ ਦੀ ਜਾਨ ਗਈ ਹੈ।
ਮੋਹਾਲੀ ਵਿਚ ਸੜਕ ਹਾਦਸਿਆਂ ਵਿਚ ਮੁੱਖ ਕਾਰਨ ਇੰਜੀਨੀਅਰ ਦੇ ਡਿਜ਼ਾਇਨ, ਤੇਜ਼ ਰਫ਼ਤਾਰ ਤੇ ਨਸ਼ਾ ਹੈ। ਹੈਲਮਟ ਨਾ ਪਾਉਣ ਤੇ ਬੈਲਟ ਨਾ ਬੰਨਣਾ ਵੀ ਇਸ ਦਾ ਮੁੱਖ ਕਾਰਣ ਹੈ। ਮੋਹਾਲੀ ਜ਼ਿਲ੍ਹੇ ਵਿਚ ਸੜਕਾਂ ਦੀ ਲੰਬਾਈ 1, 772 ਕਿਲੋਮੀਟਰ ਹੈ ਤੇ ਇਸ ਵਿਚ 98 ਕਿਲੋ ਮੀਟਰ ਨੈਸ਼ਨਲ ਹਾਈਵੇਅ ਤੇ 16 ਕਿਲੋਮੀਟਰ ਹਨ।