
ਐਸਐਚਓ ਨੂੰ ਲਾਈਨ ਹਾਜ਼ਰ ਕਰਨ ਦਾ ਮਾਮਲਾ
ਫ਼ਰੀਦਕੋਟ : ਫ਼ਰੀਦਕੋਟ ਦੇ ਐਸਐਚਓ ਗੁਰਮੀਤ ਸਿੰਘ ਨੂੰ ਲਾਈਨ ਹਾਜ਼ਰ ਕਰਨ ਦਾ ਮਾਮਲਾ ਭੱਖ ਗਿਆ ਹੈ। ਐਸਐਸਓ ਵਿਰੁੱਧ ਕੀਤੀ ਕਾਰਵਾਈ ਦੇ ਵਿਰੋਧ 'ਚ 12 ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਨੇ ਫ਼ਰੀਦਕੋਟ ਦੇ ਐਸਐਸਪੀ ਦਫ਼ਤਰ ਦਾ ਘਿਰਾਉ ਕਰ ਦਿੱਤਾ ਹੈ। ਇਨ੍ਹਾਂ ਦੀ ਮੰਗ ਹੈ ਕਿ ਐਸਐਚਓ ਗੁਰਮੀਤ ਸਿੰਘ ਨੂੰ ਲਾਈਨ ਹਾਜ਼ਰ ਕਰਨ ਦਾ ਫ਼ੈਸਲਾ ਤੁਰੰਤ ਵਾਪਸ ਲਿਆ ਜਾਵੇ।
12 village panchayats protest front of SSP office
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਰੰਟ ਅਫ਼ਸਰ ਵਲੋਂ ਥਾਣਾ ਸਦਰ ਵਿਚੋਂ ਨਾਜਾਇਜ਼ ਤੌਰ ਉਤੇ ਹਿਰਾਸਤ ਵਿਚ ਲਏ 7 ਨੌਜਵਾਨਾਂ ਨੂੰ ਰਿਹਾਅ ਕਰਵਾਇਆ ਗਿਆ ਸੀ, ਜਿਨ੍ਹਾਂ ਨੂੰ ਸਦਰ ਦੇ ਐਸਐਚਓ ਵੱਲੋਂ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਹਿਰਾਸਤ ਵਿਚ ਲਿਆ ਗਿਆ ਸੀ। ਇਸ ਦੇ ਚਲਦਿਆਂ ਬੀਤੇ ਦਿਨ ਫ਼ਰੀਦਕੋਟ ਦੇ ਐਸਐਸਪੀ ਵਲੋਂ ਥਾਣੇ ਦੇ ਐਸ.ਐਚ.ਓ. ਨੂੰ ਲਾਈਨ ਹਾਜ਼ਰ ਕਰ ਕੇ ਉਸ ਵਿਰੁਧ ਜਾਂਚ ਲਗਾ ਦਿੱਤੀ ਸੀ। ਐਸਐਸਪੀ ਦੀ ਇਸ ਕਾਰਵਾਈ ਤੋਂ ਇਹ ਪੰਚ-ਸਰਪੰਚ ਨਾਰਾਜ਼ ਹਨ।
12 village panchayats protest front of SSP office
ਇਨ੍ਹਾਂ ਪੰਚਾਂ-ਸਰਪੰਚਾਂ ਦਾ ਦੋਸ਼ ਹੈ ਕਿ ਜਿਸ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ, ਉਹ ਨਸ਼ਾ ਤਸਕਰਾਂ ਵਿਰੁਧ ਕਾਰਵਾਈ ਕਰਦਾ ਸੀ, ਜਿਸ ਤੋਂ ਸ਼ਾਇਦ ਐਸਐਸਪੀ ਖ਼ਫ਼ਾ ਹਨ। ਇਹ ਪੰਚ-ਸਰਪੰਚ ਹੁਣ ਐਸਐਸਪੀ ਦੀ ਬਦਲੀ ਉਤੇ ਅੜ ਗਏ ਹਨ। ਪੰਚਾਂ-ਸਰਪੰਚਾਂ ਨੇ ਚਿਤਾਵਨੀ ਦਿਤੀ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣਗੇ।
12 village panchayats protest front of SSP office
ਉਧਰ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਕਿਹਾ ਕਿ ਪੁਲਿਸ ਸੂਬੇ 'ਚ ਨਸ਼ਾਖੋਰੀ ਨੂੰ ਖ਼ਤਮ ਕਰਨ ਲਈ ਮੁਹਿੰਮ ਚਲਾ ਰਹੀ ਹੈ। ਕੁਝ ਲੋਕਾਂ ਨੂੰ ਇਹ ਮੁਹਿੰਮ ਚੰਗੀ ਨਹੀਂ ਲੱਗ ਰਹੀ ਅਤੇ ਉਹ ਝੂਠੇ ਦੋਸ਼ ਲਗਾ ਰਹੇ ਹਨ। ਐਸਐਚਓ ਦਾ ਤਬਾਦਲਾ ਵੀ ਸ਼ਿਕਾਇਤੀ ਜਾਂਚ ਮਗਰੋਂ ਕੀਤਾ ਗਿਆ ਹੈ। ਹਾਈ ਕੋਰਟ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਲੋਕਾਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।