ਮਹਿੰਗੀਆਂ ਕਾਰਾਂ ਦੀ ਲੁੱਟ ਕਰਨ ਵਾਲੇ ਚਾਰ ਬਦਮਾਸ਼ ਗ੍ਰਿਫ਼ਤਾਰ
Published : Jul 24, 2019, 4:47 pm IST
Updated : Jul 24, 2019, 4:47 pm IST
SHARE ARTICLE
Sonipat stf arrested 4 members of most wanted gang
Sonipat stf arrested 4 members of most wanted gang

ਸਸਤੀ ਕੀਮਤ 'ਤੇ ਵੇਚਦੇ ਸਨ ਕਾਰਾਂ

ਚੰਡੀਗੜ੍ਹ: ਸੋਨੀਪਤ ਐਸਟੀਐਫ ਟੀਮ ਨੇ ਮੂਰਥਲ ਟੋਲ ਤੋਂ ਦੇਰ ਰਾਤ ਹਰਿਆਣਾ ਦੇ ਖ਼ਤਰਨਾਕ ਗਰੋਹ ਦੇ ਚਾਰ ਬਦਮਾਸ਼ਾਂ ਨੂੰ ਕਾਬੂ ਲਿਆ ਹੈ। ਇਹ ਚਾਰੇ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹਨਾਂ ਦੀ ਪਛਾਣ ਨਿਰੰਜਨ ਨਿਵਾਸੀ ਚਰਖੀ ਦਾਦਰੀ, ਨਵਨੀਤ ਉਰਫ ਡਾਕਟਰ ਨਿਵਾਸੀ ਹਿਸਾਰ, ਪ੍ਰਦੀਪ ਨਿਵਾਸੀ ਪਿਪਲੀ ਤੇ ਅਜੇ ਨਿਵਾਸੀ ਮੋਰਖੇੜੀ ਰੋਹਤਕ ਵਜੋਂ ਕੀਤੀ ਗਈ ਹੈ। ਇਹਨਾਂ ਚਾਰਾਂ ਬਦਮਾਸ਼ਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ 'ਤੇ ਲਿਆ ਜਾਵੇਗਾ।

PhotoPhoto

ਇਹਨਾਂ ਬਦਮਾਸ਼ਾਂ ਕੋਲੋਂ 2 ਫਾਰਚੂਨਰ, ਇਕ ਸਕਾਰਪੀਓ ਤੇ ਇਕ ਕਰੇਟਾ ਕਾਰ ਬਰਾਮਦ ਹੋਈ ਹੈ। ਇਹ ਚਾਰੇ ਬਦਮਾਸ਼ ਪਹਿਲਾਂ ਲੁੱਟੀਆਂ ਹੋਈਆਂ ਕਾਰਾਂ ਦੇ ਇੰਜਨ ਨੰਬਰ ਬਦਲ ਕੇ ਦੁਬਾਰਾ ਪਾਸ ਕਰਾ ਕੇ ਨਵਾਂ ਨੰਬਰ ਲੈਂਦੇ ਤੇ ਫਿਰ ਗੱਡੀ ਨੂੰ ਸਸਤੇ ਭਾਅ ਵਿਚ ਵੇਚ ਦਿੰਦੇ ਸਨ। ਹੁਣ ਐਸਟੀਐਫ ਨੂੰ ਇਹਨਾਂ ਤੋਂ ਕਈ ਵਾਰਦਾਤਾਂ ਦੇ ਖ਼ੁਲਾਸੇ ਹੋਣ ਦੀ ਉਮੀਦ ਹੈ। ਕਾਬੂ ਕੀਤੇ ਬਦਮਾਸ਼ਾਂ ਵਿੱਚੋਂ ਨਵਨੀਤ ਉਰਫ ਡਾਕਟਰ ਇੰਜਣ ਤੇ ਚੇਸਿਸ ਨੰਬਰ ਬਦਲਵਾਉਣ ਵਾਲੇ ਗੈਂਗ ਦਾ ਮੁਖੀ ਹੈ।

ਨਿਰੰਜਨ ਤੇ ਅਜੇ ਦੋਵੇਂ ਫਰਜ਼ੀ ਕਾਗਜ਼ਾਤ ਤਿਆਰ ਕਰਵਾਉਂਦੇ ਸੀ ਤੇ ਆਰਟੀਓ ਤੋਂ ਗੱਡੀ ਦਾ ਨਵਾਂ ਨੰਬਰ ਲੈਂਦੇ ਸੀ। ਪੁਲਿਸ ਦੀ ਜਾਂਚ ਵਿਚ ਆਰਟੀਓ ਦਫ਼ਤਰ ਦੇ ਮੁਲਾਜ਼ਮ ਵੀ ਦੋਸ਼ੀ ਪਾਏ ਜਾ ਸਕਦੇ ਹਨ। ਇਸ ਮਾਮਲੇ ਵਿਚ ਸੋਨੀਪਤ ਐਸਟੀਐਫ ਦੇ ਡੀਐਸਪੀ ਰਾਹੁਲ ਦੇਵ ਨੇ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਫੜੇ ਗਏ ਚਾਰੇ ਬਦਮਾਸ਼ ਵਿਕਾਸ ਭਦਾਨਾ, ਪ੍ਰਦੀਪ ਪਿਪਲੀ ਤੇ ਡਾਕਟਰ ਉਰਫ ਸੁਨੀਲ ਗੈਂਗ ਲਈ ਕੰਮ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement