ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਨੌਕਰੀ ਤਲਾਸ਼ ਰਹੇ ਨੌਜਵਾਨਾਂ ਲਈ ਪਹਿਲਾ ਸੂਬਾ ਪੱਧਰੀ ਵੈਬੀਨਾਰ ਕਰਵਾਇਆ
Published : Jul 24, 2020, 8:58 pm IST
Updated : Jul 24, 2020, 8:58 pm IST
SHARE ARTICLE
  file photo
file photo

ਵੈਬਿਨਾਰ ਵਿੱਚ 20,000 ਨੌਜਵਾਨਾਂ ਨੇ ਕੀਤੀ ਸ਼ਮੂਲੀਅਤ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ ਪੰਜਾਬ ਦੇ ਨੌਜਵਾਨਾਂ ਲਈ ਕੋਵਿਡ-19  ਤੋਂ  ਬਾਅਦ ਨੌਕਰੀਆਂ ਲਈ ਚੁਣੌਤੀਆਂ ਤੇ ਸੰਭਾਵਨਾਵਾਂ ’ ਵਿਸ਼ੇ ’ਤੇ ਆਪਣੀ ਕਿਸਮ ਦਾ ਪਹਿਲਾ ਸੂਬਾ ਪੱਧਰੀ ਵੈਬੀਨਾਰ ਕਰਵਾਇਆ ਗਿਆ।

Corona VirusCorona Virus

ਸੂਬਾ ਸਰਕਾਰ ਵੱਲੋਂ ਕਰਵਾਏ ਗਏ ਇਸ ਵੈਬੀਨਾਰ ਦਾ ਉਦੇਸ਼ ਨੌਜਵਾਨਾਂ ਵਿੱਚ ਰੁਜ਼ਗਾਰ, ਉੱਭਰ ਰਹੇ ਖੇਤਰਾਂ ਅਤੇ ਰੁਜ਼ਗਾਰ ਦੇ ਮੌਕਿਆਂ ਦੇ ਬਦਲਦੇ ਦੌਰ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਉਹ ਉਦਯੋਗ ਦੀਆਂ ਜ਼ਰੂਰਤਾਂ ਮੁਤਾਬਕ ਆਪਣੇ ਆਪ ਨੂੰ ਤਿਆਰ ਕਰ ਸਕਣ ਅਤੇ ਰੁਜ਼ਗਾਰ ਹਾਸਲ ਕਰ ਸਕਣ।

photophoto

 ਵੈਬਿਨਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ 20 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਇਸ ਵੈਬੀਨਾਰ ਵਿੱਚ ਸ਼ਮੂਲੀਅਤ ਕੀਤੀ। ਵੈਬੀਨਾਰ ਦੌਰਾਨ ਮਾਈਕਰੋਸੌਫਟ, ਐਨਸਿਸ, ਵਾਲਮਾਰਟ, ਪੈਪਸੀਕੋ, ਡੈਲ, ਐਮਾਜ਼ੌਨ ਅਤੇ ਬੀ ਐਂਡ ਡਬਲਯੂਐਸਐਸਸੀ ਜਿਹੀਆਂ ਕੰਪਨੀਆਂ ਦੇ ਉੱਘੇ ਮਾਹਰਾਂ ਦੁਆਰਾ ਆਪਣੇ ਵਿਚਾਰ ਪੇਸ਼ ਕੀਤੇ ਗਏ।

photophoto

ਮਾਈਕ੍ਰੋਸਾੱਫਟ ਨੇ ਵੈਬਿਨਾਰ ਲਈ ਇਕ ਯੂਟਿਊਬ ਚੈਨਲ ਬਣਾ ਕੇ ਵੈਬਿਨਾਰ ਲਈ ਤਕਨੀਕੀ ਸਹਾਇਤਾ ਅਤੇ ਪਲੇਟਫਾਰਮ ਪ੍ਰਦਾਨ ਕੀਤਾ। ਪੰਜਾਬ ਦੇ ਰੁਜ਼ਗਾਰ ਉੱਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਵੀ ਇਸ ਵੈਬੀਨਾਰ ਵਿੱਚ ਸ਼ਾਮਲ ਹੋਏ ਅਤੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਰੋਜ਼ਗਾਰ ਉੱਤਪਤੀ ਵਿਭਾਗ ਨੇ ਰਾਜ ਦੇ ਨੌਜਵਾਨਾਂ ਨੂੰ ਕਰੀਅਰ ਕੌਂਸਲਿੰਗ ਪ੍ਰਦਾਨ ਕਰਨ ਲਈ ਇੱਕ ਵਿਲੱਖਣ ਪਹਿਲ ਕੀਤੀ ਹੈ।

photophoto

ਤਾਂ ਜੋ ਉਨ੍ਹਾਂ ਨੂੰ ਕੋਵਿਡ-19 ਤੋਂ ਬਾਅਦ ਰੁਜ਼ਗਾਰ ਖੇਤਰ ਵਿੱਚਲੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਜਾਗਰੂਕ ਅਤੇ ਸੇਧ ਦਿੱਤੀ ਜਾ ਸਕੇ। ਮੰਤਰੀ ਨੇ ਕਿਹਾ ਕਿ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਕੋਰੋਨਾ ਮਹਾਂਮਾਰੀ ਕਰਕੇ ਦਰਪੇਸ਼ ਚੁਣੌਤੀਆਂ ਦੇ ਬਾਵਜੂਦ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇ ਚੰਗੇ ਮੌਕਿਆਂ ਪ੍ਰਦਾਨ ਕਰਨ ਲਈ ਸਿਰਤੋੜ ਯਤਨ ਕਰ ਰਿਹਾ ਹੈ।

photophoto

ਰੁਜ਼ਗਾਰ ਉਤਪਤੀ ਮੰਤਰੀ ਨੇ ਵੱਖ-ਵੱਖ ਵਿਸ਼ਿਆਂ `ਤੇ ਨਿਯਮਤ ਤੌਰ` ਤੇ ਅਜਿਹੇ ਹੋਰ ਵੈਬਿਨਾਰ ਲਗਾਉਣ ਦਾ ਐਲਾਨ ਵੀ ਕੀਤਾ ਹੈ ਤਾਂ ਜੋ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ `ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।

ਇਸ ਤੋਂ ਪਹਿਲਾਂ ਵੈਬਿਨਾਰ ਦਾ ਪਹਿਲਾ ਸੈਸ਼ਨ ‘ਡੀਮਿਸਟਰੀਫਾਇੰਗ ‘ਦ ਨਿਊ ਨਾਰਮਲ `  ਚੁਣੌਤੀਆਂ ਅਤੇ ਮੌਕਿਆਂ` ਵਿਸ਼ੇ `ਤੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਮਾਹਿਰਾਂ ਸ੍ਰੀ ਮਨੀਸ਼ ਪ੍ਰਕਾਸ਼, ਕਾਰਜਕਾਰੀ ਡਾਇਰੈਕਟਰ (ਐਂਟਰਪ੍ਰਾਈਜ਼ ਪਬਲਿਕ ਸੈਕਟਰ) - ਮਾਈਕਰੋਸੌਫਟ ਅਤੇ ਖੇਤਰ ਉਪ-ਪ੍ਰਧਾਨ (ਭਾਰਤ ਅਤੇ ਦੱਖਰੀ ਏਸ਼ੀਆ ਪੈਸੀਫਿਕ)-ਏਐਨਐਸਵਾਈਐਸ ਸ੍ਰੀ ਰਫੀਕ ਸੋਮਾਨੀ ਵੱਲੋਂ ਵਿਸ਼ੇ `ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ।

ਮਾਈਕ੍ਰੋਸਾੱਫਟ ਏਸ਼ੀਆ ਦੇ ਮੁਖੀ ਸ੍ਰੀ ਮਨੀਸ਼ ਪ੍ਰਕਾਸ਼ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਮੁੱਖ ਤੌਰ `ਤੇ 10 ਸੈਕਟਰਾਂ ਜਿਵੇਂ ਆਨ ਲਾਈਨ ਸਿੱਖਿਆ, ਈ-ਕਾਮਰਸ, ਫਾਰਮਾ, ਆਈ ਟੀ, ਐਫਐਮਸੀਜੀ, ਪ੍ਰਚੂਨ, ਊਰਜਾ ਅਤੇ ਐਗਰੋ ਸੈਕਟਰ ਵਿੱਚ ਨੌਕਰੀਆਂ ਦੇ ਬਹੁਤ ਸਾਰੇ ਮੌਕੇ ਪੈਦਾ ਹੋਣਗੇ।

ਉਨ੍ਹਾਂ ਇਹ ਵੀ ਕਿਹਾ ਕਿ ਮਾਈਕਰੋਸੌਫਟ ਭਵਿੱਖ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਉਨ੍ਹਾਂ ਦੁਆਰਾ ਸ਼ੁਰੂ ਕੀਤੇ ਗਏ ਵੱਖ ਵੱਖ ਕੋਰਸਾਂ ਵਿੱਚ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਵੇਗਾ।

ਪਹਿਲੇ ਸੈਸ਼ਨ ਦੇ ਦੂਜੇ ਪੈਨਲਿਸਟ ਸ੍ਰੀ ਰਫੀਕ ਸੋਮਾਨੀ ਖੇਤਰ ਉਪ ਪ੍ਰਧਾਨ (ਭਾਰਤ ਅਤੇ ਦੱਖਣੀ ਏਸ਼ੀਆ ਪੈਸੀਫਿਕ) - ਏਐਨਐਸਵਾਈਐਸ (ਐਨਸਿਸ) ਨੇ ਕਿਹਾ ਕਿ ਨੌਜਵਾਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਭਵਿੱਖ ਵਿੱਚ ਉਨ੍ਹਾਂ ਨੂੰ ਚੰਗੇ ਮੌਕੇ ਮਿਲਣਗੇ। ਲੋੜ ਹੈ ਕਿ ਨੌਜਵਾਨ ਆਪਣੇ ਆਪ ਨੂੰ ਵੱਖ ਵੱਖ ਸੈਕਟਰਾਂ ਵਿੱਚ ਕੁਸ਼ਲ ਬਣਾਉਣ।

ਵੈਬਿਨਾਰ ਦਾ ਦੂਜਾ ਸੈਸ਼ਨ ‘ਨੌਕਰੀਆਂ ਦੇ ਮੌਕੇ ਹਾਸਲ ਕਰਨ ਲਈ ਬਦਲਦੇ ਸਮਿਆਂ ਅਨੁਸਾਰ ਖੁਦ ਨੂੰ ਢਾਲਣਾ` ਵਿਸ਼ੇ ‘ਤੇ ਹੋਇਆ ਜਿਸ ਵਿੱਚ ਪੈਨਲਿਸਟਾਂ ਸ੍ਰੀਮਤੀ ਲੀਆ ਕੁਰਿਅਨ, ਡਾਇਰੈਕਟਰ ਸਾੱਫਟਵੇਅਰ ਇੰਜੀਨੀਅਰ ਡੈੱਲ, ਸ੍ਰੀ ਪੀ ਪੀ ਸੁਨੀਲ ਅਚਾਰਿਆ, ਇੰਡੀਆ ਹੈੱਡ ਐਜੂਕੇਸ਼ਨ- ਐਮਾਜ਼ੌਨ, ਸ੍ਰੀਮਤੀ ਮੋਨਿਕਾ ਬਹਿਲ, ਸੀਈਓ- ਬੀ ਐਂਡ ਡਬਲਯੂ.ਐਸ.ਐਸ.ਸੀ, ਸ਼੍ਰੀ ਮ੍ਰਿਤੁਨਜੈਅ ਪ੍ਰਤਾਪ ਐਸੋਸੀਏਟ ਡਾਇਰੈਕਟਰ ਸੇਲਜ਼ - ਪੈਪਸੀਕੋ, ਸ੍ਰੀ ਆਨੰਦ ਵਿਜੇ ਝਾਅ, ਚੀਫ ਪਬਲਿਕ ਪਾਲਿਸੀ ਅਫਸਰ- ਵਾਲਮਾਰਟ ਇੰਡੀਆ ਨੇ ਸੂਬੇ ਦੇ ਨੌਜਵਾਨਾਂ ਨਾਲ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। 

ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਤਿਵਾੜੀ ਨੇ ਪੈਨਲਿਸਟਾਂ ਅਤੇ ਇਸ ਵੈਬੀਨਾਰ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਭਾਗ ਸੋਸ਼ਲ ਮੀਡੀਆ ਅਤੇ ਹੋਰ ਵੱਖ-ਵੱਖ ਪਲੇਟਫਾਰਮਾਂ ਰਾਹੀਂ ਸੂਬਾ ਪੱਧਰੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰੇਗਾ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾ ਸਕਣ।

ਰੋਜ਼ਗਾਰ ਉੱਤਪਤੀ ਵਿਭਾਗ ਦੇ ਡਾਇਰੈਕਟਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਪੈਨਲਿਸਟਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿੱਚ ਸਰਕਾਰ ਦਾ ਸਾਥ ਦੇਣ।

ਹੁਨਰ ਵਿਕਾਸ ਅਤੇ ਤਕਨੀਕੀ ਸਿੱਖਿਆ ਦੇ ਸਲਾਹਕਾਰ ਡਾ. ਸੰਦੀਪ ਕੌੜਾ ਨੇ ਪਹਿਲੇ ਸੈਸ਼ਨ ਦਾ ਸੰਚਾਲਨ ਕੀਤਾ।ਉਨ੍ਹਾਂ ਆਲਮੀ ਉਦਯੋਗ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਨੌਜਵਾਨਾਂ ਲਈ  ਰੋਜ਼ਗਾਰ ਦੇ ਚੰਗੇ ਮੌਕੇ ਪ੍ਰਦਾਨ ਕਰਨ ਅਤੇ ਸਟਾਰਟਅੱਪਜ ਲਈ ਢੁੱਕਵਾਂ ਮਾਹੌਲ ਸਿਰਜਣ ਵਾਸਤੇ ਸਰਕਾਰ ਦੀਆਂ ਪਹਿਲਕਦਮੀਆਂ ਦਾ ਸਮਰਥਨ ਕਰਨ।

ਡਿਪਟੀ ਸੀਈਓ ਸ੍ਰੀ ਨਵਦੀਪ ਸਿੰਘ ਨੇ ਦੂਜੇ ਸੈਸ਼ਨ ਦਾ ਸੰਚਾਲਨ ਕੀਤਾ ਅਤੇ ਆਗੂਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਆਲਮੀ ਆਗੂਆਂ ਨੂੰ ਆਉਣ ਵਾਲੇ ਮਹੀਨਿਆਂ ਵਿੱਚ  ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਲਈ ਸੂਬੇ ਵਿੱਚ ਚਲਾਈਆਂ ਜਾਣ ਵਾਲੀਆਂ ਮੁਹਿੰਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement