
ਵਫ਼ਦ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਵੀ ਸ਼ਾਮਲ ਸਨ
ਲੁਧਿਆਣਾ (ਪ੍ਰਮੋਦ ਕੌਸ਼ਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਦੇ ਸੰਸਦ ਮੈਂਬਰਾਂ ਦੇ ਇਕ ਵਫ਼ਦ ਨੇ ਉਪ ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚਾਂਸਲਰ ਐਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਅਤ ਦੇ ਮਾਣ ਦਾ ਪ੍ਰਤੀਕ ਪੰਜਾਬ ਯੂਨੀਵਰਸਿਟੀ ਦੇ ਵਿਲੱਖਣ ਸਰੂਪ ਨਾਲ ਛੇੜਛਾੜ ਨਾ ਕੀਤੇ ਜਾਣਾ ਯਕੀਨੀ ਬਣਾਇਆ ਜਾਵੇ ਅਤੇ ਪ੍ਰਸ਼ਾਸਕੀ ਸੁਧਾਰਾਂ ਬਾਰੇ ਚਾਂਸਲਰ ਦੀ ਉਚ ਤਾਕਤੀ ਕਮੇਟੀ ਦੀ ਰਿਪੋਰਟ ਵਾਪਸ ਲਈ ਜਾਵੇ।
SAD delegation meets Naidu on governance reforms in PU
ਵਫ਼ਦ ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਵੀ ਸ਼ਾਮਲ ਸਨ, ਨੇ ਉਚ ਤਾਕਤੀ ਕਮੇਟੀ ਵਲੋਂ ਕੀਤੀਆਂ ਸਿਫ਼ਾਰਸ਼ਾਂ ਵਾਪਸ ਲੈਣ ਦੀ ਅਪੀਲ ਵੀ ਕੀਤੀ। ਇਨ੍ਹਾਂ ਸਿਫ਼ਾਰਸ਼ਾਂ ਵਿਚ ਇਸ ਨਾਲ ਜੁੜੇ ਪੰਜਾਬ ਦੇ ਕਾਲਜਾਂ ਦੀ ਮਾਨਤਾ ਖ਼ਤਮ ਕਰ ਕੇ ਇਸ ਦੇ ਖੇਤਰੀ ਅਧਿਕਾਰ ਖੇਤਰ ਵਿਚ ਕਟੌਤੀ ਕਰਨਾ ਵੀ ਸ਼ਾਮਲ ਹੈ। ਵਫ਼ਦ ਨੇ ਚਾਂਸਲਰ ਨੂੰ ਦਸਿਆ ਕਿ ਉਚ ਤਾਕਤੀ ਕਮੇਟੀ ਨੂੰ ਪੰਜਾਬ ਵਿਰੋਧੀ ਤਾਕਤਾਂ ਨੇ ਹਾਈਜੈਕ ਕਰ ਲਿਆ ਹੈ ਤੇ ਇਹ ਤਾਕਤਾਂ ਪ੍ਰਸ਼ਾਸਕੀ ਸੁਧਾਰਾਂ ਦੇ ਨਾਂ ’ਤੇ ਯੂਨੀਵਰਸਿਟੀ ਦਾ ਸਰੂਪ ਹੀ ਬਦਲਣਾ ਚਾਹੁੰਦੀਆਂ ਹਨ।
SAD delegation meets Naidu on governance reforms in PU
ਇਹ ਵੀ ਦਸਿਆ ਗਿਆ ਕਿ ਅਲੂਮਨੀ ਦੇ ਚੁਣੇ ਹੋਏ ਪ੍ਰਤੀਨਿਧਾਂ ਦੀਆਂ ਸਾਰੀਆਂ ਤਾਕਤਾਂ ਖੋਹ ਕੇ ਵਾਈਸ ਚਾਂਸਲਰ ਦੇ ਦਫ਼ਤਰ ਨੂੰ ਸਾਰੀਆਂ ਤਾਕਤਾਂ ਦੇ ਕੇ ਇਸ ਨੂੰ ਤਾਨਾਸ਼ਾਹੀ ਅਦਾਰਾ ਬਣਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਵਫ਼ਦ ਨੇ ਇਹ ਵੀ ਦਸਿਆ ਕਿ ਕਮੇਟੀ ਨੇ ਇਸ ਦੀ ਸਿੰਡੀਕੇਟ ਵਿਚ ਚੁਣੇ ਹੋਏ ਪ੍ਰਤੀਨਿਧਾਂ ਦੀ ਥਾਂ ਸਿਰਫ਼ ਐਕਸ ਆਫੀਸ਼ੀਓ ਮੈਂਬਰ ਤੇ ਨਾਮਜ਼ਦ ਮੈਂਬਰ ਰੱਖ ਕੇ ਇਸ ਨੂੰ ਖ਼ਤਮ ਕਰਨ ਦੀ ਸਾਜ਼ਸ਼ ਵੀ ਰਚੀ ਜਾ ਰਹੀ ਹੈ।
SAD delegation meets Naidu on governance reforms in PU
ਅਕਾਲੀ ਦਲ ਦੇ ਪ੍ਰਧਾਨ ਨੇ ਦਸਿਆ ਕਿ ਇਹ ਸਿਫ਼ਾਰਸ਼ਾਂ ਪੰਜਾਬ ਦੇ ਚੁਣੇ ਹੋਏ ਮੈਂਬਰਾਂ ਰਾਹੀਂ ਪੰਜਾਬੀਆਂ ਦੀ ਤਕਲੀਫ਼ਦੇਹ ਬੇਵਿਸਾਖੀ ਦਾ ਸਬੱਬ ਬਣ ਰਹੀਆਂ ਹਨ। ਇਨ੍ਹਾਂ ਦਾ ਮਕਸਦ ਪੰਜਾਬੀਆਂ ਦੀ ਆਵਾਜ਼ ਦਬਾਅ ਕੇ ਤੇ ਇਨ੍ਹਾਂ ਨੂੰ ਕੌਮੀ ਮੁੱਖ ਧਾਰਾ ਵਿਚੋਂ ਬਾਹਰ ਕਢਣਾ ਹੈ। ਪੰਜਾਬੀ ਅਪਣੇ ਸਭਿਆਚਾਰ ਨੂੰ ਇਸ ਤਰੀਕੇ ਹੇਠਾਂ ਲਾਉਣ ਦੀ ਇਸ ਸਾਜ਼ਸ਼ ਤੋਂ ਬਹੁਤ ਔਖੇ ਹਨ ਕਿਉਂਕਿ ਇਸ ਸਭਿਆਚਾਰ ਦੀ ਥਾਂ ਇਸ ਖਿੱਤੇ ਲਈ ਅਣਜਾਣ ਵਿਚਾਰ ਲਿਆਂਦੇ ਜਾ ਰਹੇ ਹਨ।
SAD delegation meets Naidu on governance reforms in PU
ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਚ ਇਹ ਸਭਿਆਚਾਰਕ ਤੇ ਪ੍ਰਸ਼ਾਸਕੀ ਬਦਲਾਅ ਪੰਜਾਬੀਆਂ ਤੋਂ ਇਨ੍ਹਾਂ ਦੀ ਰਾਜਧਾਨੀ ਖੋਹਣ, ਦਰਿਆਈ ਪਾਣੀ ਖੋਹਣ ਤੇ ਪੰਜਾਬੀ ਬੋਲਦੇ ਇਲਾਕੇ ਖੋਹਣ ਵਰਗੇ ਲੜੀਵਾਰ ਅਨਿਆਂ ਕੀਤੇ ਜਾਣ ਤੋਂ ਬਾਅਦ ਕੀਤਾ ਜਾ ਰਿਹਾ ਹੈ। ਉਧਰ, ਇਸ ਸਾਰੇ ਮਸਲੇ ’ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਅਕਾਲੀ ਦਲ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਪੰਜਾਬ ਯੂਨੀਵਰਸਿਟੀ ਅਜਿਹਾ ਕੋਈ ਫ਼ੈਸਲਾ ਨਹੀਂ ਲਵੇਗੀ
ਜਿਸ ਨਾਲ ਪੰਜਾਬੀਆਂ ਦੇ ਹਿਤਾਂ ਨੂੰ ਸੱਟ ਵਜੇ ਅਤੇ ਉਹ ਪਹਿਲਾਂ ਹੀ ਮਾਮਲੇ ਨੂੰ ਆਪ ਵੇਖ ਰਹੇ ਹਨ ਅਤੇ ਸਾਰੇ ਵਿਵਾਦਗ੍ਰਸਤ ਮਾਮਲੇ ਹੱਲ ਕੀਤੇ ਜਾਣਗੇ। ਵਫ਼ਦ ਨੇ ਇਸ ’ਤੇ ਤੁਰਤ ਦਖ਼ਲ ਦੇ ਕੇ ਯੂਨੀਵਰਸਿਟੀ ਦਾ ਵਿਲੱਖਣ ਸਰੂਪ ਬਚਾਈ ਰੱਖਣ ਦਾ ਭਰੋਸਾ ਦੇਣ ਲਈ ਚਾਂਸਲਰ ਦਾ ਧਨਵਾਦ ਕੀਤਾ।