RTI 'ਚ ਖ਼ੁਲਾਸਾ: ਪ੍ਰਿੰਸੀਪਲਾਂ ਦੇ ਵਿਦੇਸ਼ ਦੌਰੇ ਲਈ ਕੁੱਲ 1 ਕਰੋੜ 85 ਲੱਖ ਰੁਪਏ ਖਰਚ 
Published : Jul 24, 2023, 2:58 pm IST
Updated : Jul 24, 2023, 2:58 pm IST
SHARE ARTICLE
RTI
RTI

ਫਰਵਰੀ ਅਤੇ ਮਾਰਚ ਮਹੀਨੇ ਵਿਚ ਭੇਜੇ ਗਏ ਪ੍ਰਿੰਸੀਪਲਾਂ ਦੇ ਇਨ੍ਹਾਂ ਗਰੁੱਪਾਂ ’ਤੇ ਸਰਕਾਰ ਵੱਲੋਂ ਕੁੱਲ 1 ਕਰੋੜ 85 ਲੱਖ 40 ਹਜ਼ਾਰ 182 ਰੁਪਏ ਖਰਚ ਕੀਤੇ ਗਏ। 

 

ਚੰਡੀਗੜ੍ਹ - ਸੂਬੇ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਵਿਦੇਸ਼ ਦੀ ਤਰਜ਼ ’ਤੇ ਸਿੱਖਿਆ ਪ੍ਰਣਾਲੀ ਬਣਾਉਣ ਲਈ ਸਾਲ 2023 ਵਿਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਦੋ ਗਰੁੱਪਾਂ ਵਿਚ ਵਿਦੇਸ਼ (ਸਿੰਗਾਪੁਰ) ਭੇਜਿਆ ਗਿਆ ਸੀ। ਫਰਵਰੀ ਅਤੇ ਮਾਰਚ ਮਹੀਨੇ ਵਿਚ ਭੇਜੇ ਗਏ ਪ੍ਰਿੰਸੀਪਲਾਂ ਦੇ ਇਨ੍ਹਾਂ ਗਰੁੱਪਾਂ ’ਤੇ ਸਰਕਾਰ ਵੱਲੋਂ ਕੁੱਲ 1 ਕਰੋੜ 85 ਲੱਖ 40 ਹਜ਼ਾਰ 182 ਰੁਪਏ ਖਰਚ ਕੀਤੇ ਗਏ। 

ਇਸ ਸਬੰਧੀ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਜਾਣਕਾਰੀ ਮੰਗੀ ਗਈ ਸੀ। ਡਾਇਰੈਕਟਰ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਪੰਜਾਬ ਵੱਲੋਂ ਪੱਤਰ ਨੰਬਰ 497 ਰਾਹੀਂ ਦਿੱਤੀ ਜਾਣਕਾਰੀ ਵਿਚ ਇਹ ਦੱਸਿਆ ਗਿਆ ਕਿ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਣ ਵਾਲਾ ਪਹਿਲਾ ਗਰੁੱਪ 4 ਫਰਵਰੀ 2023 ਨੂੰ ਰਵਾਨਾ ਹੋਇਆ ਸੀ।

ਇਸ ਦੌਰੇ ’ਤੇ 1 ਕਰੋੜ 10 ਲੱਖ 83 ਹਜ਼ਾਰ 55 ਰੁਪਏ ਖ਼ਰਚ ਕੀਤੇ ਗਏ ਹਨ। ਇਸ ਦੌਰੇ 'ਤੇ ਕੁੱਲ 36 ਸਰਕਾਰੀ ਮੁਲਾਜ਼ਮ ਭੇਜੇ ਗਏ ਸਨ। ਇਸੇ ਤਰ੍ਹਾਂ ਦੂਜਾ ਗਰੁੱਪ 4 ਮਾਰਚ 2023 ਨੂੰ ਰਵਾਨਾ ਹੋਇਆ ਅਤੇ 11 ਮਾਰਚ 2023 ਨੂੰ ਵਾਪਸ ਆਇਆ ਤੇ ਇਸ ਦੌਰੇ ’ਤੇ 74 ਲੱਖ 57 ਹਜ਼ਾਰ 127 ਰੁਪਏ ਖਰਚ ਕੀਤੇ ਗਏ ਹਨ। ਗਰੁੱਪ ਵਿਚ 30 ਸਰਕਾਰੀ ਕਰਮਚਾਰੀ ਭੇਜੇ ਗਏ, ਜਿਨ੍ਹਾਂ ਵਿਚ 23 ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਇਲਾਵਾ 3 ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, 3 ਸਹਾਇਕ ਡਾਇਰੈਕਟਰ, 1 ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਿੰਗਾਪੁਰ ਭੇਜਿਆ ਗਿਆ ਸੀ।

ਇਸ ਤੋਂ ਇਲਾਵਾ 1 ਸਰਕਾਰੀ ਮੁਲਾਜ਼ਮ ਨੂੰ ਬਤੌਰ ਅਫ਼ਸਰ ਇੰਚਾਰਜ ਗਰੁੱਪ ਵਿਚ ਸ਼ਾਮਲ ਕੀਤਾ ਗਿਆ ਸੀ। ਫਰਵਰੀ 2023 ਅਤੇ ਮਾਰਚ 2023 ਦੌਰਾਨ ਕੁੱਲ 66 ਸਰਕਾਰੀ ਕਰਮਚਾਰੀਆਂ ਨੂੰ ਸਿੱਖਿਆ ਸਿਖਲਾਈ ਲਈ ਸਿੰਗਾਪੁਰ ਭੇਜਿਆ ਗਿਆ ਸੀ ਅਤੇ 3 ਸਰਕਾਰੀ ਕਰਮਚਾਰੀਆਂ ਨੂੰ ਇੰਚਾਰਜ ਵਜੋਂ ਅਧਿਕਾਰੀ ਬਣਾਇਆ ਗਿਆ ਸੀ। ਤੀਜਾ ਗਰੁੱਪ 22 ਜੁਲਾਈ 2023 ਨੂੰ ਰਵਾਨਾ ਹੋਇਆ ਹੈ।

ਇਸ ਗਰੁੱਪ ਵਿਚ 72 ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਲ ਹਨ। ਇਸ ਤਰ੍ਹਾਂ ਸਿੱਖਿਆ ਦੌਰੇ 'ਤੇ ਹੁਣ ਤੱਕ 1 ਕਰੋੜ 85 ਲੱਖ 40 ਹਜ਼ਾਰ 182 ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਯਾਤਰਾਵਾਂ ਦਾ ਲੇਖਾ ਜੋਖਾ ਕਰਨ ਵਾਲੀ ਬਾਲਮੇਰ ਲਵੀਏਰ ਟਰੈਵਲਜ਼ ਐਂਡ ਵੈਕੇਸ਼ਨਜ਼, ਇਕ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਹੈ। ਉਕਤ ਕੰਪਨੀ ਨੂੰ ਹਵਾਈ ਜਹਾਜ਼ ਦੀਆਂ ਪਹਿਲੇ ਗਰੁੱਪ ਦੀਆਂ ਟਿਕਟਾਂ ਦੇ ਸਬੰਧ ਵਿਚ 18 ਲੱਖ 10 ਹਜ਼ਾਰ 869 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ।

ਏਅਰ ਇੰਡੀਆ ਏਅਰਲਾਈਨਜ਼ ਦੀਆਂ ਟਿਕਟਾਂ 'ਤੇ 7 ਲੱਖ 23 ਹਜ਼ਾਰ 68 ਰੁਪਏ ਅਤੇ ਵਿਸਤਾਰਾ ਏਅਰਲਾਈਨਜ਼ ਦੀਆਂ ਟਿਕਟਾਂ 'ਤੇ 10 ਲੱਖ 8 ਹਜ਼ਾਰ 801 ਰੁਪਏ ਖ਼ਰਚ ਕੀਤੇ ਗਏ ਹਨ। ਦੂਜੇ ਗਰੁੱਪ ਦੀਆਂ ਟਿਕਟਾਂ ’ਤੇ 14 ਲੱਖ 23 ਹਜ਼ਾਰ 400 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ। ਪ੍ਰਿੰਸੀਪਲਾਂ ਨੂੰ ਦਿੱਲੀ ਹਵਾਈ ਅੱਡੇ ’ਤੇ ਲਿਜਾਣ ਲਈ ਪੀਟੀਸੀ ਦਫ਼ਤਰ ਨੂੰ 800 ਰੁਪਏ ਪ੍ਰਤੀ ਸੀਟ ਅਦਾ ਕੀਤੀ ਗਈ ਹੈ।
 

SHARE ARTICLE

ਏਜੰਸੀ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement