ਪੰਜਾਬ ਸਰਕਾਰ ਆਬਜ਼ਰਵੇਸ਼ਨ ਹੋਮ ਦੇ ਬੱਚਿਆਂ ਦੇ ਪੁਨਰਵਾਸ ਲਈ ਲਗਾਤਾਰ ਯਤਨਸ਼ੀਲ: ਡਾ. ਬਲਜੀਤ ਕੌਰ

By : GAGANDEEP

Published : Jul 24, 2023, 4:18 pm IST
Updated : Jul 24, 2023, 4:18 pm IST
SHARE ARTICLE
photo
photo

ਕਾਨੂੰਨੀ ਵਿਵਾਦ ਵਿੱਚ ਫਸੇ ਬੱਚਿਆ ਦੀ ਸਾਂਭ-ਸੰਭਾਲ 'ਚ ਅਬਰਜ਼ਵੇਸ਼ਨ ਹੋਮ ਨਿਭਾ ਰਹੇ ਵਿਸ਼ੇਸ਼ ਭੂਮਿਕਾ

 

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਜੁਵੇਨਾਇਲ ਜ਼ਸਟਿਸ ਐਕਟ, 2015 ਦੇ ਤਹਿਤ ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਦੀ ਸਾਂਭ ਸੰਭਾਲ, ਸਰਬਪੱਖੀ ਵਿਕਾਸ ਅਤੇ ਉਨ੍ਹਾਂ ‘ਚ ਸਕਾਰਾਤਮਕ ਵਿਵਹਾਰ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਰਾਜ ਵਿੱਚ ਜੁਵੇਨਾਇਲ ਜ਼ਸਟਿਸ ਐਕਟ, 2015 ਦੇ ਤਹਿਤ ਕਾਨੂੰਨੀ ਵਿਵਾਦ ਵਿੱਚ ਸ਼ਾਮਿਲ ਬੱਚਿਆ ਦੇ ਰੱਖ ਰਖਾਵ ਅਤੇ ਸਾਂਭ ਸੰਭਾਲ ਲਈ 4 ਅਬਜਰਵੇਸ਼ਨ ਹੋਮ ਹੁਸ਼ਿਆਰਪੁਰ, ਲੁਧਿਆਣਾ ਅਤੇ ਫਰੀਦਕੋਟ ਫਾਰ ਬੁਆਇਜ, ਅਬਜਰਵੇਸ਼ਨ ਹੋਮ ਜਲੰਧਰ ਫਾਰ ਗਰਲਜ਼ ਅਤੇ 2 ਸਪੈਸ਼ਲ ਹੋਮ ਹੁਸ਼ਿਆਰਪੁਰ ਫਾਰ ਬੁਆਇਜ ਅਤੇ ਅੰਮ੍ਰਿਤਸਰ ਫਾਰ ਗਰਲਜ਼ ਚਲਾਏ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਸਕਾਰਾਤਮਕ ਵਿਵਹਾਰ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਬੱਚਿਆ ਲਈ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਦੌਰਾਨ ਕਾਰਪੋਰੇਟ ਅਦਾਰਿਆ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ। ਮੰਤਰੀ ਨੇ ਕਾਰਪੋਰੇਟ ਅਦਾਰਿਆਂ ਦੀ ਸਹਿਯੋਗ ਦੇਣ ਦੀ ਸ਼ਲਾਘਾ ਕੀਤੀ ਅਤੇ ਹੋਰ ਚਾਹਵਾਨ ਅਦਾਰਿਆ ਨੂੰ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ।

 ਮੰਤਰੀ ਨੇ ਕਿਹਾ ਕਿ ਇਨ੍ਹਾਂ ਹੋਮਜ ਵਿੱਚ ਰਹਿ ਰਹੇ ਬੱਚਿਆਂ ਨੂੰ ਆਪਸੀ ਸਾਂਝ, ਦੋਸਤੀ ਅਤੇ ਨਿੱਜੀ ਵਿਕਾਸ ਦਾ ਮੌਕਾ ਦੇਣਾ ਹੈ। ਉਨ੍ਹਾਂ ਦੱਸਿਆ ਕਿ ਖੇਡ ਸਮਾਗਮ ਆਯੋਜਿਤ ਕਰਨ ਦਾ ਮੰਤਵ ਬੱਚਿਆਂ ਵਿੱਚ ਖੇਡਾਂ ਅਨੁਸ਼ਾਸਨ, ਮੁਕਾਬਲੇ ਦੀ ਭਾਵਨਾ, ਸਮੇਂ ਦਾ ਸਤਿਕਾਰ ਅਤੇ ਅੱਗੇ ਵਧਣ ਦੀ ਭਾਵਨਾ ਪੈਦਾ ਕਰਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement