Hoshiarpur News : ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ 2 ਧਿਰਾਂ ’ਚ ਹੋਈ ਖੂਨੀ ਝੜਪ

By : BALJINDERK

Published : Jul 24, 2024, 3:51 pm IST
Updated : Jul 24, 2024, 3:51 pm IST
SHARE ARTICLE
ਪੁਲਿਸ ਮੁਲਜ਼ਮ ਨੂੰ ਹਸਪਤਾਲ ਤੋਂ ਲਿਜਾਂਦੇ ਹੋਏ
ਪੁਲਿਸ ਮੁਲਜ਼ਮ ਨੂੰ ਹਸਪਤਾਲ ਤੋਂ ਲਿਜਾਂਦੇ ਹੋਏ

Hoshiarpur News : ਝੜਪ ਦੌਰਾਨ ਇਕ ਨੌਜਵਾਨ ਗੰਭੀਰ ਹੋਇਆ ਗੰਭੀਰ ਜ਼ਖ਼ਮੀ

Hoshiarpur News : ਕੇਂਦਰੀ ਜੇਲ੍ਹ ਹੁਸ਼ਿਆਰਪੁਰ ਦੀਆਂ ਨੇ ਜੋ ਕਿ ਸਮੇਂ -ਸਮੇਂ ’ਤੇ ਅਕਸਰ ਸੁਰਖੀਆਂ ’ਚ ਆਉਂਦਾ ਰਹਿੰਦਾ ਹੈ। ਜੇਲ੍ਹ ਅੰਦਰ 2 ਗੁੱਟਾਂ ਵਿਚਕਾਰ ਖੂਨੀ ਝੜਪ ਹੋਈ ਹੈ। ਇਸ ’ਚ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ ਹੈ। ਜਿਸਨੂੰ ਤੁਰੰਤ ਜੇਲ੍ਹ ਪ੍ਰਸ਼ਾਸਨ ਵਲੋਂ ਇਲਾਜ ਲਈ ਹੁਸ਼ਿਆਰਪੁਰ ਸਿਵਲ ਹਸਪਤਾਲ ’ਚ ਲਿਆਂਦਾ ਗਿਆ। ਜ਼ਖ਼ਮੀ ਨੌਜਵਾਨ ਦੀ ਪਹਿਚਾਣ ਗੁਰਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ।

ਇਹ ਵੀ ਪੜੋ: Bathinda News : ਬਠਿੰਡਾ ਜੇਲ੍ਹ ’ਚ ਵਾਰਡਨ ਹੀ ਕਰਦਾ ਸੀ ਕੈਦੀਆਂ ਨੂੰ ਚਿੱਟਾ ਸਪਲਾਈ

ਹਾਲਾਂਕਿ ਜ਼ਖ਼ਮੀ ਗੁਰਜਿੰਦਰ ਕਿਥੋਂ ਦਾ ਰਹਿਣ ਵਾਲਾ ਹੈ ਅਤੇ ਕਿਹੜੇ ਮਾਮਲੇ ’ਚ ਜੇਲ੍ਹ ਵਿਚ ਬੰਦ ਹੈ, ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਪਰੰਤੂ ਇਸ ਝੜਪ ’ਚ ਗੁਰਜਿੰਦਰ ਗੰਭੀਰ ਜ਼ਖ਼ਮੀ ਹੋਇਆ ਹੈ। ਉਸਦੀ ਅੱਖ ਹੇਠਾਂ ਅਤੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਉਸਦੇ ਦੱਸਣ ਮੁਤਾਬਿਕ ਉਸਦੇ ਸਿਰ ’ਤੇ ਰਾਡ ਨਾਲ ਵਾਰ ਕੀਤੇ ਗਏ ਹਨ। ਹਾਲਾਂਕਿ ਜਦੋਂ ਜੇਲ੍ਹ ਮੁਲਾਜ਼ਮਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਕੁਝ ਵੀ ਬੋਲਿਆ ਨਹੀਂ ਗਿਆ। 

ਇਹ ਵੀ ਪੜੋ: Chandigarh News : ਚੰਡੀਗੜ੍ਹ ਨੂੰ ਨਹੀਂ ਮਿਲਿਆ ਅੰਤਰਿਮ ਬਜਟ, ਮਿਲੇ ਬਜਟ 6513 ਕਰੋੜ ਦੀ ਰਾਸ਼ੀ 'ਚ ਕੋਈ ਨਹੀਂ ਹੋਇਆ ਵਾਧਾ  

ਘਟਨਾ ਸਬੰਧੀ ਜਦੋਂ ਜ਼ਖ਼ਮੀ ਗੁਰਜਿੰਦਰ ਨਾਲ ਵੀ ਗੱਲਬਾਤ ਕਰਨੀ ਚਾਹੀ ਤਾਂ ਉਸ ਵਲੋਂ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਦੂਜੇ ਪਾਸੇ ਸਿਵਲ ਹਸਪਤਾਲ ਦੀ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਦਾ ਇਲਾਜ ਕਰਕੇ ਉਸਨੂੰ ਦੁਬਾਰਾ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਉਸਦੀ ਅੱਖਾਂ ਹੇਠਾਂ ਅਤੇ ਸਿਰ ’ਚ ਕਈ ਟਾਂਕੇ ਲੱਗੇ ਹਨ।

(For more news apart from  Bloody clash between 2 parties in Central Jail Hoshiarpur News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement