ਜ਼ਖਮੀ ਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿਚ ਕਰਵਾਇਆ ਗਿਆ ਦਾਖਲ
Banwarilal Purohit Car Accident : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwarilal Purohit) ਦੇ ਕਾਫ਼ਿਲੇ ਦੀ ਗੱਡੀ ਹਾਦਸਾਗ੍ਰਸਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ 3 ਸੁਰੱਖਿਆ ਕਰਮੀ ਗੰਭੀਰ ਜ਼ਖਮੀ ਹੋਏ ਹਨ।
ਤਿੰਨੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ (ਜੀਐਨਡੀਐਚ) ਲਿਆਂਦਾ ਗਿਆ ਹੈ। ਜਿੱਥੇ ਉਨ੍ਹਾਂ ਦੇ ਟੈਸਟਾਂ ਦੇ ਨਾਲ-ਨਾਲ ਐਕਸ-ਰੇ ਅਤੇ ਸੀਟੀ ਸਕੈਨ ਕੀਤਾ ਜਾ ਰਿਹਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਤਾਂ ਨਹੀਂ ਲੱਗੀ।
ਦੱਸਿਆ ਜਾ ਰਿਹਾ ਹੈ ਕਿ ਟਾਇz ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਹ ਹਾਦਸਾ ਅਟਾਰੀ ਬਾਘਾ ਸਰਹੱਦ ਵੱਲ ਜਾਂਦੇ ਸਮੇਂ ਘਰਿੰਡਾ ਨੇੜੇ ਵਾਪਰਿਆ। ਸੀਆਰਪੀਐਫ ਦੇ ਜਵਾਨ ਵਿਕਾਸ ਉਪਾਧਿਆਏ ਅਤੇ ਰਾਕੇਸ਼ ਕੁਮਾਰ ਹਨ, ਜਦਕਿ ਇੱਕ ਚੰਡੀਗੜ੍ਹ ਪੁਲਿਸ ਦਾ ਜਵਾਨ ਕੁਸ਼ਲ ਸਿੰਘ ਹੈ। ਜ਼ਿਕਰਯੋਗ ਹੈ ਕਿ ਰਾਜਪਾਲ ਸਰਹੱਦੀ ਦੌਰੇ 'ਤੇ ਹਨ।