Fazilka News : ਰੋਡਵੇਜ਼ ਦੀ ਬੱਸ ਨੇ ਸੜਕ 'ਤੇ ਖੜ੍ਹੇ ਜੋੜੇ ਨੂੰ ਮਾਰੀ ਟੱਕਰ ,10 ਮਹੀਨੇ ਦੇ ਬੱਚੇ ਦੀ ਮੌਤ
Published : Jul 24, 2024, 3:53 pm IST
Updated : Jul 24, 2024, 3:53 pm IST
SHARE ARTICLE
 Roadways bus hit Couple
Roadways bus hit Couple

ਛਬੀਲ 'ਤੇ ਪਾਣੀ ਪੀਣ ਲਈ ਰੁਕਿਆ ਸੀ ਇਹ ਜੋੜਾ

Fazilka News : ਫਾਜ਼ਿਲਕਾ 'ਚ ਰੋਡਵੇਜ਼ ਦੀ ਬੱਸ ਨੇ ਸੜਕ 'ਤੇ ਖੜ੍ਹੇ ਜੋੜੇ ਨੂੰ ਟੱਕਰ ਮਾਰ ਦਿੱਤੀ ਹੈ। ਇਸ ਹਾਦਸੇ ਵਿੱਚ ਮਹਿਲਾ ਦੇ ਹੱਥ 'ਚੋਂ 10 ਮਹੀਨੇ ਦਾ ਬੱਚਾ ਹੇਠਾਂ ਡਿੱਗ ਗਿਆ ਅਤੇ ਬੱਸ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ ਅਤੇ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ 'ਚ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

ਇਹ ਘਟਨਾ ਜਲਾਲਾਬਾਦ ਦੇ ਫਾਜ਼ਿਲਕਾ -ਫ਼ਿਰੋਜ਼ਪੁਰ ਹਾਈਵੇ 'ਤੇ ਪਿੰਡ ਪੀਰ ਮੁਹੰਮਦ ਪਿੰਡ ਦੇ ਨੇੜੇ ਵਾਪਰੀ। ਦੋਵੇਂ ਜੋੜੇ ਪਾਣੀ ਪੀਣ ਲਈ ਖੜ੍ਹੇ ਸਨ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।

ਬੱਚੇ ਦੇ ਪਿਤਾ ਪਾਲਾ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨਾਲ ਬਾਈਕ 'ਤੇ ਸਵਾਰ ਹੋ ਕੇ ਪਿੰਡ ਪੰਜੇ ਤੋਂ ਫਤਿਹਗੜ੍ਹ ਨੂੰ ਵਾਪਸ ਆ ਰਿਹਾ ਸੀ ਕਿ ਤੇਜ਼ ਗਰਮੀ ਕਾਰਨ ਰਸਤੇ 'ਚ ਪੀਰ ਮੁਹੰਮਦ ਪਿੰਡ ਦੇ ਬੱਸ ਸਟੈਂਡ ਨੇੜੇ ਮਿੱਠੇ ਪਾਣੀ ਦੀ ਛਬੀਲ ਦੇਖ ਕੇ ਰੁਕ ਗਿਆ। 

ਇਸ ਦੌਰਾਨ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ 10 ਮਹੀਨੇ ਦਾ ਬੱਚਾ ਸੁਖਚੈਨ ਪਤਨੀ ਦੇ ਹੱਥੋਂ ਹੇਠਾਂ ਡਿੱਗ ਗਿਆ। ਬੱਸ ਦੇ ਟਾਇਰ ਹੇਠਾਂ ਆਉਣ ਨਾਲ ਉਸ ਦੀ ਮੌਤ ਹੋ ਗਈ, ਹਾਲਾਂਕਿ ਦੋਵਾਂ ਦੇ ਵੀ ਸੱਟਾਂ ਲੱਗੀਆਂ, ਜਦੋਂਕਿ ਬੱਚੇ ਦੀ ਮਾਂ ਦੀ ਸਿਹਤ ਵਿਗੜ ਗਈ ਹੈ।

ਪੁਲੀਸ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਰੋਡਵੇਜ਼ ਦੀ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਬੱਸ ਚਾਲਕ ਖ਼ਿਲਾਫ਼ ਧਾਰਾ 106/1, 125 ਬੀ.ਐਨ.ਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਦੋਸ਼ੀ ਬੱਸ ਡਰਾਈਵਰ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement