ਮੋਗਾ 'ਚ ਤੀਜੀ ਵਾਰ ਲਹਿਰਾਇਆ ਗਿਆ ਖ਼ਾਲਿਸਤਾਨ ਦਾ ਝੰਡਾ
Published : Aug 24, 2020, 3:49 am IST
Updated : Aug 24, 2020, 3:49 am IST
SHARE ARTICLE
image
image

ਮੋਗਾ 'ਚ ਤੀਜੀ ਵਾਰ ਲਹਿਰਾਇਆ ਗਿਆ ਖ਼ਾਲਿਸਤਾਨ ਦਾ ਝੰਡਾ

ਮੋਗਾ, 23 ਅਗਸਤ (ਅਮਜਦ ਖ਼ਾਨ) : ਇੱਕ ਵਾਰ ਫਿਰ ਮੋਗਾ ਵਿੱਚ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਅੱਜ ਸਵੇਰੇ ਮੋਗਾ-ਕੋਟਕਪੁਰਾ ਰੋਡ ਸਥਿਤ ਬਣੇ ਉਵਰ ਬਰਿੱਜ਼ ਉਪਰ ਲੱਗੀਆਂ ਲੋਹੇ ਦੀਆਂ ਗਰਿੱਲਾਂ 'ਚੋਂ ਇਕ ਗਰਿੱਲ ਨਾਲ ਅਣਪਛਾਤੇ ਵਿਅਕਤੀਆਂ ਵਲੋਂ ਕੇਸਰੀ ਝੰਡਾ ਲਗਾਇਆ ਗਿਆ ਜਿਸ ਉਪਰ ਖ਼ੰਡਾ ਅਤੇ ਖ਼ਾਲਿਸਤਾਨ ਲਿੱਖਿਆ ਹੋਇਆ ਸੀ।
ਭਾਵੇਂ ਝੰਡਾ ਲਹਿਰਾਉਣ ਵਾਲਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਪਰ ਸਵੇਰੇ ਤਕਰੀਬਨ 7.30 ਵਜੇ ਕਰੀਬ ਜਦੋਂ ਇੱਥੋਂ ਗੁਜ਼ਰ ਰਹੇ ਇੱਕ ਨੌਜਵਾਨ ਨੇ ਵੇਖਿਆ ਤਾਂ ਉਸ ਨੇ ਸ਼ਿਵ ਸੈਨਾ ਹਿੰਦ ਦੇ ਕੌਮੀ ਯੂਥ ਵਿੰਗ ਆਗੂ ਨੂੰ ਦੱਸਿਆ ਉਨ੍ਹਾਂ ਵੱਲੋਂ ਪੁੱਲ ਦੇ ਅਧੀਨ ਆਉਂਦੇ ਫੋਕਲ ਪੁਆਇੰਟ ਦੀ ਪੁਲਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਮੁਲਾਜ਼ਮ ਬਿਨਾਂ ਵਰਦੀ ਤੋਂ ਆਏ ਅਤੇ ਝੰਡੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਜਿਲ੍ਹੇ ਵਿੱਚ ਇਹ ਤੀਸਰੀ ਵਾਰ ਝੰਡਾ ਲਗਾਇਆ ਗਿਆ ਹੈ ਇਸ ਤੋਂ ਪਹਿਲਾਂ 14 ਅਗੱਸਤ ਨੂੰ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਉਪਰ ਵਾਲੀ ਬਿਲਡਿੰਗ 'ਤੇ ਦੋਂ ਨੋਜਵਾਨਾਂ ਵਲੋਂ ਖ਼ਾਲਿਸਤਾਨ ਦਾ ਝੰਡਾ ਲਗਾਇਆ ਗਿਆ ਸੀ ਜਿਸ ਦੀ ਵੀਡੀਓ ਵੀ ਬਾਅਦ ਵਿਚ ਵਾਇਰਲ ਹੋਈ। ਦੂਜੀ ਘਟਨਾ ਜਿਲ੍ਹੇ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਸਰਕਾਰੀ ਸੋਸਾਈਟੀ 'ਤੇ ਲਗਾਇਆ ਗਿਆ ਭਾਂਵੇ ਉਸ ਉਪਰ ਖ਼ਾਲਿਸਤਾਨ ਨਹੀਂ ਲਿਖਿਆ ਹੋਇਆ ਸੀ ਭਰ ਇਹ ਵੀ ਚਰਚਾ ਦਾ ਵਿਸ਼ਾ ਬਣਿਆ ਇਸ ਤੋਂ ਬਾਅਦ ਅੱਜ ਕੋਟਕਪੂਰਾ ਬਾਈਪਾਸ ਉਪਰ ਬਣੇ ਓਵਰ ਬਰਿੱਜ 'ਤੇ ਝੰਡਾ ਲਹਿਰਾਇਆ ਗਿਆ ਜਿਸ ਉੱਪਰ ਖ਼ਾਲਿਸਤਾਨ ਛਪਿਆ ਹੋਇਆ ਸੀ ਜਿਸ ਨਾਲ ਸ਼ਹਿਰ ਵਿੱਚ ਚਰਚਾ ਫੈਲ ਗਈ ਹੈ।
ਤਸਵੀਰ ਨੰਬਰ : 23 ਮੋਗਾ 2imageimage

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement